ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ‘ਸੋਈ` ਕਰੇਗੀ ਏਬੀਵੀਪੀ ਨਾਲ ਸਮਝੌਤਾ?

ਕੀ ‘ਸੋਈ` ਕਰੇਗੀ ਏਬੀਵੀਪੀ ਨਾਲ ਸਮਝੌਤਾ?

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀਆਂ ਚੋਣਾਂ ਆਉਂਦੀ 6 ਸਤੰਬਰ ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਕਾਗਜ਼ 30 ਅਗਸਤ ਨੂੰ ਦਾਖ਼ਲ ਕੀਤੇ ਜਾਣੇ ਹਨ। ਜਿਉਂ-ਜਿਉਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਤਿਉਂ-ਤਿਉਂ ਵੱਡੀਆਂ ਪਾਰਟੀਆਂ ਹੁਣ ਇੱਕ-ਦੂਜੇ ਨਾਲ ਗੱਠਜੋੜ ਕਾਇਮ ਕਰਨ ਲਈ ਕਮਰ ਕੱਸਣ ਲੱਗ ਪਈਆਂ ਹਨ। ਹੁਣ ਜਦੋਂ ਅਗਲੇ ਵਰ੍ਹੇ 2019 `ਚ ਦੇਸ਼ `ਚ ਆਮ ਚੋਣਾਂ ਹੋਣ ਜਾ ਰਹੀਆਂ ਹਨ; ਅਜਿਹੇ ਵੇਲੇ ਮੁੱਖ-ਧਾਰਾ ਦੀਆਂ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਵਿਦਿਆਰਥੀ ਵਿੰਗਾਂ `ਤੇ ਆਪੋ-ਆਪਣੀ ਕਾਰਗੁਜ਼ਾਰੀ ਵਧੀਆ ਵਿਖਾਉਣ ਦਾ ਦਬਾਅ ਹੈ।


ਹੁਣ ਇਸ ਮਾਮਲੇ ਨੂੰ ਲੈ ਕੇ ਕਿਆਸਅਰਾਈਆਂ ਲੱਗ ਰਹੀਆਂ ਹਨ ਕਿ ਕੀ ‘ਸਟੂਡੈਂਟਸ ਆਰਗੇਨਾਇਜ਼ੇਸ਼ਨ ਆਫ਼ ਇੰਡੀਆ` (ਸੋਈ) ਹੁਣ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨਾਲ ਗੱਠਜੋੜ ਕਰੇਗੀ। ਸ਼੍ਰੋਮਣੀ ਅਕਾਲੀ ਦਲ ਦਾ ਵਿਦਿਆਰਥੀ ਵਿੰਗ ‘ਸੋਈ` ਹੈ; ਜਦ ਕਿ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦਾ ਵਿਦਿਆਰਥੀ ਵਿੰਗ ਏਬੀਵੀਪੀ ਹੈ ਅਤੇ ਇਹ ਵਿੰਗ ਭਾਰਤੀ ਜਨਤਾ ਪਾਰਟੀ ਦੀਆਂ ਗਤੀਵਿਧੀਆਂ `ਚ ਵੀ ਭਾਗ ਲੈਂਦਾ ਹੈ।


ਏਬੀਵੀਪੀ ਦੇ ਬੁਲਾਰੇ ਹਰਮਨਜੋਤ ਸਿੰਘ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਸੋਈ ਨਾਲ ਉਨ੍ਹਾਂ ਦੇ ਗੱਠਜੋੜ ਦੀ ਸੰਭਾਵਨਾ ਹੋ ਸਕਦੀ ਹੈ। ਉਨ੍ਹਾਂ ਕਿਹਾ,‘‘ਅਸੀਂ ਉਮੀਦਵਾਰਾਂ ਬਾਰੇ ਫ਼ੈਸਲਾ ਲੈ ਰਹੇ ਹਾਂ ਤੇ ਐਲਾਨ ਵੀਰਵਾਰ ਨੂੰ ਕਰ ਦਿੱਤਾ ਜਾਵੇਗਾ। ਅਸੀਂ ਪ੍ਰਧਾਨ ਦੇ ਅਹੁਦੇ ਲਈ ਲੜਾਂਗੇ ਤੇ ਜੇ ਅਸੀਂ ਗੱਠਜੋੜ ਕੀਤਾ, ਤਾਂ ਉਸ ਅਹੁਦੇ ਲਈ ਉਮੀਦਵਾਰ ਏਬੀਵੀਪੀ ਦਾ ਹੀ ਹੋਵੇਗਾ।``


ਉੱਧਰ ਸੋਈ ਦੇ ਆਗੂ ਏਬੀਵੀਪੀ ਨਾਲ ਗੱਠਜੋੜ ਦੇ ਮੁੱਦੇ `ਤੇ ਆਪਸ ਵਿੱਚ ਹਾਲੇ ਵੰਡੇ ਹੋਏ ਹਨ। ਸੋਈ ਦੇ ਕੁਝ ਵਿਦਿਆਰਥੀ ਆਗੂ ਤਾਂ ਇਹ ਆਖ ਰਹੇ ਹਨ ਕਿ ਅਜਿਹਾ ਗੱਠਜੋੜ ਹੋ ਸਕਦਾ ਹੈ ਪਰ ਕੁਝ ਆਗੂ ਇਸ ਸੰਭਾਵਨਾ ਤੋਂ ਇਨਕਾਰ ਕਰ ਰਹੇ ਹਨ।


ਸੋਈ ਦੇ ਸੀਨੀਅਰ ਆਗੂ ਵਿੱਕੀ ਮਿੱਡੂਖੇੜਾ ਨੇ ਆਖਿਆ,‘ਹਾਲੇ ਇਸ ਮੁੱਦੇ ਨੂੰ ਲੈ ਕੇ ਕੁਝ ਨਹੀਂ ਹੋਇਆ। ਜੇ ਕੋਈ ਆਪਸੀ ਸਹਿਮਤੀ ਬਣੀ, ਤਾਂ ਅਸੀਂ ਗੱਠਜੋੜ ਕਰਾਂਗੇ। ਪਰ ਪ੍ਰਧਾਨਗੀ ਦੇ ਅਹੁਦੇ ਲਈ ਸਾਡਾ ਉਮੀਦਵਾਰ ਇਕਬਾਲਪ੍ਰੀਤ ਪ੍ਰਿੰਸ ਰਹੇਗਾ।`


ਸੂਤਰਾਂ ਅਨੁਸਾਰ ਪਾਰਟੀ ਤਾਂ ਪ੍ਰਿੰਸ ਦੀ ਉਮੀਦਵਾਰੀ ਦੇ ਮੁੱਦੇ `ਤੇ ਵੀ ਵੰਡੀ ਹੋਈ ਹੈ। ਸੋਈ ਦੇ ਬਹੁਤੇ ਆਗੂਆਂ ਦਾ ਮੰਨਣਾ ਹੈ ਕਿ ਪ੍ਰਿੰਸ ਇੱਕ ਕਮਜ਼ੋਰ ਵਿਭਾਗ ਤੋਂ ਹੈ ਤੇ ਉਸ ਦੀ ਉਮੀਦਵਾਰੀ ਨਾਲ ਅੰਤ ਨੂੰ ਨੁਕਸਾਨ ਹੀ ਹੋਵੇਗਾ। ਪਰ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਪਾਰਟੀ ਨੇ ਉਸ ਦੀ ਉਮੀਦਵਾਰੀ ਦਾ ਐਲਾਨ ਇੱਕ ਮਹੀਨੇ ਤੋਂ ਵੀ ਪਹਿਲਾਂ ਕਰ ਦਿੱਤਾ ਸੀ ਤੇ ਹੁਣ ਉਸ ਐਲਾਨ ਤੋਂ ਪਿਛਾਂਹ ਹਟਣਾ ਤਬਾਹਕੁੰਨ ਸਿੱਧ ਹੋਵੇਗਾ। ਇਸ ਤੋਂ ਇਲਾਵਾ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਹੋਰ ਪਾਰਟੀਆਂ ਕਿਸੇ ਸੰਭਾਵੀ ਗੱਠਜੋੜ ਦੀ ਹਾਲਤ `ਚ ਪ੍ਰਿੰਸ ਨੂੰ ਇੱਕ ਸਾਂਝਾ ਉਮੀਦਵਾਰ ਮੰਨਣ ਲਈ ਤਿਆਰ ਨਹੀਂ ਹਨ।


ਸੋਈ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਉਸ ਦੀ ਪਾਰਟੀ; ਏਬੀਵੀਪੀ ਨਾਲ ਗੱਠਜੋੜ ਨਹੀਂ ਕਰੇਗੀ। ‘ਅਜਿਹਾ ਗੱਠਜੋੜ ਸਿਰਫ਼ ਤਦ ਹੀ ਸੰਭਵ ਹੋਵੇਗਾ, ਜੇ ਪ੍ਰਧਾਨਗੀ ਦੇ ਅਹੁਦੇ ਲਈ ਉਮੀਦਵਾਰ ਸੋਈ ਦਾ ਹੋਵੇ ਅਤੇ ਸਾਨੂੰ ਇਹ ਪੱਕਾ ਯਕੀਨ ਹੋਵੇ ਕਿ ਉਸ ਵਿਦਿਆਰਥੀ ਆਗੂ ਦੀ ਵਫ਼ਾਦਾਰੀ ਸਿਰਫ਼ ਸੋਈ ਪ੍ਰਤੀ ਹੈ, ਹੋਰ ਕਿਸੇ ਪ੍ਰਤੀ ਨਹੀਂ ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will SOI go in alliance with ABVP