ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਢੀਂਡਸਾ ਨੂੰ ਮਨਾ ਲਵਾਂਗਾ, ਪੰਜਾਬ `ਚ ਅਣ-ਐਲਾਨੀ ਐਮਰਜੈਂਸੀ: ਬਾਦਲ

ਢੀਂਡਸਾ ਨੂੰ ਮਨਾ ਲਵਾਂਗਾ, ਪੰਜਾਬ `ਚ ਅਣ-ਐਲਾਨੀ ਐਮਰਜੈਂਸੀ: ਬਾਦਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਉਹ ਰਾਜ ਸਭਾ ਦੇ ਐੱਮਪੀ ਸੁਖਦੇਵ ਸਿੰਘ ਢੀਂਡਸਾ ਨੂੰ ਮਿਲ ਕੇ ਸਾਰੇ ਮਸਲੇ ਸੁਲਝਾ ਲੈਣਗੇ। ਚੇਤੇ ਰਹੇ ਕਿ ਬੀਤੇ ਦਿਨੀਂ ਸੀਨੀਅਰ ਅਕਾਲੀ ਆਗੂ ਸ੍ਰੀ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ।


7 ਅਕਤੂਬਰ ਦੀ ਪਟਿਆਲਾ ਰੈਲੀ ਦੀਆਂ ਤਿਆਰੀਆਂ ਲਈ ਅਕਾਲੀ ਕਾਰਕੁੰਨਾਂ ਨੂੰ ਲਾਮਬੰਦ ਕਰਨ ਲਈ ਸ੍ਰੀ ਬਾਦਲ ਨੇ ਅੱਜ ਨਾਭਾ `ਚ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ,‘ਢੀਂਡਸਾ ਸਾਹਿਬ ਮੇਰੇ ਭਰਾ ਵਾਂਗ ਹਨ। ਮੈਂ ਉਨ੍ਹਾਂ ਨੂੰ ਜਾ ਕੇ ਆਪ ਮਿਲਾਂਗਾ ਤੇ ਸਾਰੇ ਮੁੱਦੇ ਹੱਲ ਕਰ ਲਵਾਂਗਾ।` ਉਨ੍ਹਾਂ ਇਹ ਨਹੀਂ ਦੱਸਿਆ ਕਿ ਸ੍ਰੀ ਢੀਂਡਸਾ 7 ਅਕਤੂਬਰ ਦੀ ਰੈਲੀ `ਚ ਸ਼ਾਮਲ ਹੋਣਗੇ ਜਾਂ ਨਹੀਂ।


ਸ੍ਰੀ ਬਾਦਲ ਨੇ ਘਨੌਰ ਤੇ ਸਨੌਰ `ਚ ਵੀ ਅਕਾਲੀ ਕਾਰਕੁੰਨਾਂ ਤੇ ਆਗੂਆਂ ਦੇ ਇਕੱਠਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਤਾਨਾਸ਼ਾਹ ਹਨ ਤੇ ਉਨ੍ਹਾਂ ਨੇ ਪਜਾਬ `ਚ ਅਣ-ਐਲਾਨੀ ਐਮਰਜੈਂਸੀ ਲਾਗੂ ਕੀਤੀ ਹੋਈ ਹੈ।`


ਉਨ੍ਹਾਂ ਦੋਸ਼ ਲਾਇਆ ਕਿ ਸੂਬੇ `ਚ ਜਿ਼ਲ੍ਹਾ ਪ੍ਰੀਸਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੌਰਾਨ ਸੱਤਾਧਾਰੀ ਕਾਂਗਰਸ ਨੇ ਅਨਿਆਂਪੂਰਨ ਤੇ ਹਿੰਸਕ ਤਰੀਕਿਆਂ ਦੀ ਵਰਤੋਂ ਕੀਤੀ ਸੀ।


ਸ੍ਰੀ ਬਾਦਲ ਨੇ ਕਿਹਾ,‘ਕਾਂਗਰਸ ਦੀ ਅੱਖ ਇਸ ਵੇਲੇ 2019 ਦੀਆਂ ਆਮ ਚੋਣਾਂ `ਤੇ ਹੈ ਤੇ ਉਹ ਇਸ ਲਈ ਬਿਲਕੁਲ ਉਵੇਂ ਹੀ ਪੰਜਾਬ ਦੇ ਹਿਤਾਂ ਨੂੰ ਕੁਰਬਾਨ ਕਰ ਰਹੀ ਹੈ, ਜਿਵੇਂ ਉਸ ਨੇ 1984 `ਚ ਕੀਤਾ ਸੀ। ਸੂਬੇ `ਚ ਤਣਾਅ ਪੱਸਰ ਰਿਹਾ ਹੈ। ਰਾਸ਼ਟਰੀ ਏਜੰਸੀਆਂ ਨੇ ਵੀ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਵੇਲੇ ਅੱਗ ਨਾਲ ਖੇਡ ਰਹੇ ਹਨ। ਉਹ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨਾ ਚਾਹ ਰਹੇ ਹਨ।`


ਇਨ੍ਹਾਂ ਇਕੱਠਾਂ ਨੂੰ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਵਿਧਾਇਕ ਹਰਿੰਦਰਪਾਲ ਸਿੰਘ ਟੌਹੜਾ ਨੇ ਵੀ ਸੰਬੋਧਨ ਕੀਤਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:will sort out issues with Dhindsa says Badal