ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਹਰਿਆਣਾ ’ਚ ਕਾਂਗਰਸ ਨੂੰ ਕਿਸੇ ਤਣ–ਪੱਤਣ ਲਾ ਸਕੇਗਾ ਸਟਾਰ ਨਵਜੋਤ ਸਿੱਧੂ ਦਾ ਪ੍ਰਚਾਰ?

ਕੀ ਹਰਿਆਣਾ ’ਚ ਕਾਂਗਰਸ ਨੂੰ ਕਿਸੇ ਤਣ–ਪੱਤਣ ਲਾ ਸਕੇਗਾ ਸਟਾਰ ਨਵਜੋਤ ਸਿੱਧੂ ਦਾ ਪ੍ਰਚਾਰ?

ਕਾਂਗਰਸ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਚਾਰ ਲਈ ਸ੍ਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਆਪਣੇ ਸਟਾਰ–ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਪਿਛਲੇ ਕਾਫ਼ੀ ਸਮੇਂ ਤੋਂ ਸ੍ਰੀ ਸਿੱਧੂ ਪੰਜਾਬ ਦੀ ਸਿਆਸਤ ’ਚੋਂ ਲਗਭਗ ਗ਼ਾਇਬ ਹੀ ਚੱਲ ਰਹੇ ਹਨ। ਅਜਿਹੇ ਹਾਲਾਤ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੈਦਾ ਹੋਣੇ ਸ਼ੁਰੂ ਹੋ ਗਏ ਸਨ।

 

 

ਇੱਥੇ ਵਰਨਣਯੋਗ ਹੈ ਕਿ ਪੰਜਾਬ ਦੇ ਕੈਬਿਨੇਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਪਿੱਛੋਂ ਸ੍ਰੀ ਸਿੱਧੂ ਅੰਮ੍ਰਿਤਸਰ ਸਥਿਤ ਆਪਣੇ ਬੰਗਲੇ ’ਚ ਹੀ ਰਹਿ ਰਹੇ ਹਨ। ਉਹ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿੱਚ ਵੀ ਨਹੀਂ ਗਏ ਸਨ।

 

 

ਹਰਿਆਣਾ ਵਿਧਾਨ ਸਭਾ ਚੋਣਾਂ ਆਉਂਦੀ 21 ਅਕਤੂਬਰ ਨੂੰ ਹੋਣੀਆਂ ਤੈਅ ਹਨ। ਸੱਤ ਅਕਤੂਬਰ ਤੋਂ ਬਾਅਦ ਹਰਿਆਣਾ ’ਚ ਚੋਣ ਪ੍ਰਚਾਰ ਆਪਣੇ ਪੂਰੇ ਜਲੌਅ ’ਚ ਹੋਵੇਗਾ। ਕਾਂਗਰਸ ਪਾਰਟੀ ਖ਼ੁਦ ਇਸ ਵੇਲੇ ਰਾਸ਼ਟਰੀ ਤੇ ਸੂਬਾਈ ਸਿਆਸਤ ਵਿੱਚ ਸ੍ਰੀ ਸਿੱਧੂ ਵਾਂਗ ਹੀ ਹਾਸ਼ੀਏ ’ਤੇ ਚੱਲ ਰਹੀ ਹੈ। ਹੁਣ ਇਸ ਪਾਰਟੀ ਨੇ ਹਰਿਆਣਾ ਦੀ ਸੱਤਾ ’ਤੇ ਮੁੜ ਕਾਬਜ਼ ਹੋਣ ਲਈ ਸ੍ਰੀ ਸਿੱਧੂ ਦੇ ਨਵਜੋਤ ਸਿੰਘ ਸਿੱਧੂ ਦੇ ਜ਼ੋਰਦਾਰ ਤੇ ਪ੍ਰਭਾਵਸ਼ਾਲੀ ਪ੍ਰਚਾਰ ਦਾ ਸਹਾਰਾ ਲੈਣ ਦਾ ਮਨ ਬਣਾਇਆ ਹੈ।

 

 

ਸ੍ਰੀ ਸਿੱਧੂ ਨੂੰ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹਿਆਂ, ਸਿੱਖ ਬਹੁ–ਗਿਣਤੀ ਵਾਲੇ ਤੇ ਸਖ਼ਤ ਟੱਕਰ ਵਾਲੀਆਂ ਸੀਟਾਂ ਉੱਤੇ ਪ੍ਰਚਾਰ ਲਈ ਭੇਜਿਆ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਟਾਰ–ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

 

 

ਕਾਂਗਰਸ ਦੀ ਹਾਈ ਕਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਹਲਕਿਆਂ ਵਿੱਚ ਚੋਣ ਪ੍ਰਚਾਰ ਲਈ ਭੇਜੇਗੀ।

 

 

ਚੇਤੇ ਰਹੇ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਆਖ ਕੇ ਸ੍ਰੀ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਬਾਰੇ ਮੰਤਰਾਲਾ ਲੈ ਕੇ ਬਿਜਲੀ ਵਿਭਾਗ ਸੌਂਪ ਦਿੱਤਾ ਸੀ; ਤਦ ਸ੍ਰੀ ਸਿੱਧੂ ਖ਼ਫ਼ਾ ਹੋ ਗਏ ਸਨ ਤੇ ਉਨ੍ਹਾਂ ਅਸਤੀਫ਼ਾ ਦੇ ਦਿੱਤਾ ਸੀ।

 

 

ਕੁਝ ਵੀ ਹੋਵੇ, ਸ੍ਰੀ ਨਵਜੋਤ ਸਿੰਘ ਸਿੱਧੂ ਜਦੋਂ ਵੀ ਕਦੇ ਕੁਝ ਆਖਦੇ ਹਨ, ਮੀਡੀਆ ਸਮੇਤ ਸਮੂਹ ਜਨਤਾ ਵੱਲੋਂ ਵੀ ਉਨ੍ਹਾਂ ਦਾ ਨੋਟਿਸ ਜ਼ਰੂਰ ਲਿਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Star Campaigner Navjot Sidhu be successfully to save Congress boat in Haryana