ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇਤੂ ਨੂੰ ਮਿਲੇਗਾ 1 ਲੱਖ ਰੁਪਏ ਦਾ ਨਕਦ ਇਨਾਮ, ਐਲਾਨੀ ਆਖਰੀ ਮਿਤੀ

ਪੰਜਾਬ ਸਰਕਾਰ ਨੇ ਜ਼ਬਰਦਸਤ ਵਪਾਰਕ ਵਿਕਾਸ ਅਤੇ ਉਤਪਾਦਾਂ ਵਿੱਚ ਵਧੀਆ ਗੁਣਵੱਤਾ ਦਿਖਾਉਣ ਵਾਲੇ ਮਾਈਕਰੋ, ਛੋਟੇ ਤੇ ਮੱਧਮ ਦਰਜੇ ਦੇ ਉੱਦਮੀ (ਐਮ.ਐਸ.ਐਮ.) ਨੂੰ ਸਨਮਾਨਿਤ ਕਰਨ ਲਈਪੰਜਾਬ ਰਾਜ ਐਮ.ਐਸ.ਐਮ. ਐਵਾਰਡਾਂਦਾ ਐਲਾਨ ਕੀਤਾ ਹੈ

 

ਅੱਜ ਇਥੇ ਜਾਣਕਾਰੀ ਦਿੰਦਿਆਂ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਇਹ ਪਹਿਲਕਦਮੀ ਪੰਜਾਬ ਦੇ ਮਿਹਨਤੀ ਤੇ ਦੂਰਅੰਦੇਸ਼ ਸੋਚ ਰੱਖਣ ਵਾਲੇ ਉੱਦਮੀਆਂ ਦੀ ਸ਼ਨਾਖ਼ਤ ਕਰਨ ਤੇ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਹੈ ਸਾਰੇ ਉੱਦਮੀ ਆਪਣੀਆਂ ਅਰਜ਼ੀਆਂ 31 ਅਕਤੂਬਜ ਸ਼ਾਮ 5 ਵਜੇ ਤੱਕ ਪੰਜਾਬ ਬਿਊਰੋ ਆਫ ਇਨਵੇਸਟ ਪ੍ਰਮੋਸ਼ਨ ਦੇ ਪੋਰਟਲ http://investpunjab.gov.in/static/msmeawards ਤੇ ਭੇਜ ਸਕਦੇ ਹਨ

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਅਰਜ਼ੀਆਂ ਦਾ ਮੁਲਾਂਕਣ ਇਕਾਈ (ਪਲਾਂਟਾਂ ਅਤੇ ਮਸ਼ਨਰੀ ਵਿੱਚ ਕੀਤੇ ਨਿਵੇਸ਼, ਸਿੱਧੇ ਰੋਜ਼ਗਾਰ ਸਲਾਨਾ ਟਰਨਓਵਰ/ਵਿਕਰੀ, ਦਰਾਮਦ ਆਦਿ) ਵੱਲੋਂ ਪੇਸ਼ ਕੀਤੇ ਵਿਕਾਸ ਦਰਤੇ ਅਧਾਰਿਤ ਹੋਵੇਗਾ ਅਤੇ ਉਤਪਾਦਾਂ ਦੀ ਗੁਣਵੱਤਾ ਦਾ ਮੁਲਾਂਕਣ ਜ਼ੈਡ ਡੀ ਸਰਟੀਫਿਕੇਸ਼ਨ, ਕਰੇਡਿਟ ਰੈਟਿੰਗ, ਕੁਆਲਟੀ ਸਰਟੀਫਿਕੇਸ਼ਨਤੇ ਅਧਾਰਿਤ ਹੋਵੇਗਾ

 

ਇਹ ਸਾਰੀ ਪ੍ਰਕਿਰਿਆ ਐਮ.ਐਸ.ਐਮ.. ਨੂੰ ਬਿਜਲੀ ਬਚਾਉਣ ਸਬੰਧੀ ਕੀਤੇ ਉਪਰਾਲੇ, ਕਿਰਤੀਆਂ ਦੀ ਭਲਾਈ ਸਬੰਧੀ ਕੀਤੇ ਉਪਰਾਲੇ ਅਤੇ ਕੰਮਕਾਜ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵਜੋਂ ਬਣਦੇ ਯੋਗਦਾਨ ਕਰਕੇ ਦਿੱਤਾ ਜਾਂਦਾ ਹੈ ਉਨਾਂ ਦੱਸਿਆ ਕਿ ਅਰਜ਼ੀ ਨੂੰ ਜਮਾਂ ਕਰਾਉਣ ਸਬੰਧੀ ਹਦਾਇਤਾਂ ਅਤੇ ਮੁਲਾਂਕਣ ਸਬੰਧੀ ਦਿਸ਼ਾ ਨਿਰਦੇਸ਼ ਵੈਬਸਾਈਟਤੇ ਉਪਲਬਧ ਹਨ

 

ਉਦਯੋਗਿਕ ਅਤੇ ਵਪਾਰਕ ਵਿਕਾਸ ਨੀਤੀ (ਆਈ.ਬੀ.ਡੀ.ਪੀ.) 2017 ਅਧੀਨ ਪੰਜਾਬ ਰਾਜ ਐਮ.ਐਸ.ਐਮ. ਐਵਾਰਡਾਂ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ, ਆਟੋ ਮੋਬਾਇਲ ਅਤੇ ਆਟੋ ਪਾਰਟਸ, ਟੈਕਸਟਾਈਲ, ਇੰਜੀਨੀਰਿੰਗ, ਫਾਰਮਾਸਿਉਟੀਕਲ, ਆਈ.ਟੀ. ਅਤੇ ਇਲੈਕਟ੍ਰਾਨਿਕ, ਖੇਡਾਂ, ਹੈਡ ਟੂਲਜ਼ ਅਤੇ ਚਮੜਾ ਉਦਯੋਗ ਨਾਲ ਸਬੰਧਤ ਕੰਮ ਕਰਦੇ ਸਾਰੇ ਉੱਦਮੀਆਂ ਲਈ ਖੁੱਲਾ ਹੈ

 

ਉਨਾਂ ਦੱਸਿਆ ਕਿ ਇਸ ਸੂਚੀ ਵਿੱਚ ਉਹ ਐਮ.ਐਸ.ਐਮ. (ਇਕਾਈਆਂ) ਹੀ ਯੋਗ ਮੰਨੀਆਂ ਜਾਣਗੀਆਂ ਜੋ 1 ਅਪ੍ਰੈਲ 2016 (ਲਗਾਤਾਰ 3 ਸਾਲ) ਤੋਂ ਕਾਰਜਸ਼ੀਲ ਹਨ ਅਤੇ ਜਿਨਾਂ ਕੋਲ ਮਾਈਕਰੋ, ਛੋਟੇ ਅਤੇ ਮੱਧਮ ਦਰਜੇ ਦੇ ਉੱਦਮੀ (ਐਮ.ਐਸ.ਐਮ..ਡੀ) ਐਕਟ 2006 ਤਹਿਤ ਸਥਾਈ ਐਸ.ਐਸ.ਆਈ ਰਜਿਸਟ੍ਰੇਸ਼ਨ/ਉਦਯੋਗ ਆਧਾਰ ਮੈਮੋਰੈਂਡਮ (ਯੂ..ਐਮ) ਹੈ

 

ਮੰਤਰੀ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਇਸ ਐਵਾਰਡ ਸਕੀਮ ਤਹਿਤ ਜੇਤੂ ਇਕਾਈਆਂ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਅਤੇ ਪ੍ਰਸੰਸ਼ਾ ਪੱਤਰ ਦਿੱਤਾ ਜਾਵੇਗਾ ਜੇਤੂਆਂ ਨੂੰ ਪੰਜਾਬ ਸਰਕਾਰ ਵੱਲੋਂ ਇੰਡੀਅਨ ਸਕੂਲ ਆਫ਼ ਬਿਜ਼ਨਸ, ਮੋਹਾਲੀ ਵਿਖੇ ਆਯੋਜਿਤ ਕਰਵਾਏ ਜਾ ਰਹੇ ਪ੍ਰੋਗਰੈਸਿਵ ਪੰਜਾਬ ਇਨਵਸਟਰਜ਼ ਸਮਿਟ ਦੌਰਾਨ 5 ਅਤੇ 6 ਦਸੰਬਰ 2019 ਨੂੰ ਸਨਮਾਨਤ ਕੀਤਾ ਜਾਵੇਗਾ

 

ਪੂਰਨ ਰੂਪ ਵਿੱਚ ਸਰਕਾਰ ਦਾ ਮੁੱਖ ਮੰਤਵ ਉਕਤ 9 ਉਦਯੋਗਿਕ ਖੇਤਰਾਂ ਵਿੱਚ 18 ਐਵਾਰਡ ਦੇਣਾ ਹੈ ਹਰੇਕ ਖੇਤਰ ਵਿੱਚ 2-2 ਐਵਾਰਡ ਦਿੱਤੇ ਜਾਣਗੇ (1 ਮਾਈਕਰੋ/ਛੋਟੋ ਉੱਦਮੀਆਂ ਲਈ ਅਤੇ 1 ਮੱਧਮ ਦਰਜੇ ਦੇ ਉੱਦਮੀਆਂ ਲਈ) ਉਨਾਂ ਅੱਗੇ ਸਪਸ਼ਟ ਕੀਤਾ ਕਿ ਪੰਜਾਬ ਵਿੱਚ ਵੱਧ ਰਹੇ ਉਦਯੋਗਿਕ ਵਿਕਾਸ ਦੇ ਮੱਦੇਨਜ਼ਰ ਸਰਕਾਰ ਇਨਾਂ ਇਕਾਈਆਂ ਨੂੰ ਸਮਾਜਕ-ਆਰਥਿਕ ਵਿਕਾਸ ਦੀ ਰੀੜ ਮੰਨਦੀ ਹੈ

 

ਆਈ.ਬੀ.ਡੀ.ਪੀ. ਅਧੀਨ ਸਰਕਾਰ ਨੇ ਐਮ.ਐਸ.ਐਮ.. ਨੂੰ ਮੁੱਖ ਖੇਤਰ ਮੰਨਿਆ ਹੈ ਇਸੇ ਲਈ ਵੱਡੀਆਂ ਇਕਾਈਆਂ ਲਈ ਦਿਲ-ਖਿੱਚਵੇਂ ਵਿੱਤੀ ਲਾਭ ਵਧਾਏ ਗਏ ਹਨ ਸ੍ਰੀ ਅਰੋੜਾ ਨੇ ਕਿਹਾ ਕਿ ਵਿਆਪਕ ਪਹਿਲਕਦਮੀਆਂ ਵਿੱਚ ਐਮ.ਐਸ.ਐਮ.. ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਉਪਲਬਧ ਕਰਾਉਣਾ, ਮੇਕ ਇਨ ਪੰਜਾਬ ਖਰੀਦ ਨੀਤੀ ਦਾ ਲਾਗੂ ਕਰਨਾ, ਜ਼ਿਲਾ ਪੱਧਰ ਦੇ ਐਮ.ਐਸ.. ਸਹੂਲਤ ਕੌਂਸਲਾਂ ਦੀ ਸਥਾਪਨਾ ਕਰਨਾ, ਕਲਸਟਰ ਡਿਵੈਲਪਮੈਂਟ ਪ੍ਰੋਗਰਾਮ ਦੀ ਸ਼ੁਰੂਆਤ ਅਤੇ ਢਾਂਚਾਗਤ ਵਿਕਾਸ ਫੰਡ ਰਾਹੀਂ ਐਮ.ਐਸ.ਐਮ.. ਨੂੰ ਸਹਿਯੋਗ ਦੇਣਾ ਸ਼ਾਮਲ ਹੈ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:winner will receive a cash prize of Rs 1 lakh the last date announced by pb govt