ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਠ ਨਵੇਂ ਮਾਮਲਿਆਂ ਨਾਲ ਪਠਾਨਕੋਟ ਪੰਜਾਬ ਦੀ ਕੋਵਿਡ ਟੈਲੀ 'ਚ ਤੀਜੇ ਨੰਬਰ ਉੱਤੇ

ਹੁਣ ਮੌਜੂਦਾ ਸਮੇਂ 'ਚ ਪਠਾਨਕੋਟ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਮ੍ਰਿਤਕ ਮਹਿਲਾ ਸਮੇਤ ਵੱਧ ਕੇ 15 ਹੋ ਗਈ ਹੈ। ਪਠਾਨਕੋਟ ਵਿਖੇ ਅੱਠ ਨਵੇਂ ਕੋਰੋਨਵਾਇਰਸ ਪਾਜ਼ਿਟਿਵ ਕੇਸਾਂ ਦੀ ਤਾਜ਼ਾ ਰਿਪੋਰਟਾਂ ਨਾਲ ਐਸ ਏ ਐਸ ਨਗਰ ਅਤੇ ਐਸ ਬੀ ਐਸ ਨਗਰ ਤੋਂ ਬਾਅਦ ਹੁਣ ਤੀਜੇ ਨੰਬਰ 'ਤੇ ਹੈ। ਸ਼ੁੱਕਰਵਾਰ ਨੂੰ ਹੁਣ ਤੱਕ ਪਠਾਨਕੋਟ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਮ੍ਰਿਤਕ ਮਹਿਲਾ ਸਮੇਤ ਵੱਧ ਕੇ 15 ਹੋ ਗਈ ਹੈ।


ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦੀ ਇਕ ਔਰਤ ਦੀ ਇਸ ਵਾਇਰਸ ਨਾਲ ਮੌਤ ਹੋ ਗਈ ਸੀ,ਜਦੋਂਕਿ ਉਸ ਦੇ ਛੇ ਪਰਿਵਾਰਕ ਮੈਂਬਰਾਂ ਦੇ ਵੀ ਟੈਸਟ ਪਾਜ਼ਿਟਿਵ ਆਏ ਹਨ। ਇਸ ਤੋਂ ਬਾਅਦ ਉਸ ਦੀ ਸੰਪਰਕ ਮੈਪਿੰਗ ਕਰਵਾਈ ਗਈ ਸੀ ਅਤੇ ਉਸ ਦੇ ਨੇੜਲੇ ਵਿਅਕਤੀਆਂ ਦਾ ਟੈਸਟ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਕਵਾਰੰਟਿਨ ਵਿੱਚ ਰੱਖਿਆ ਗਿਆ ਸੀ।


ਡੀਸੀ ਪਠਾਨਕੋਟ ਜੀ ਐਸ ਖਹਿਰਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਅੱਠ ਵਿਅਕਤੀਆਂ ਦੇ ਇਸ ਵਾਇਰਸ ਦੇ ਟੈਸਟ ਪਾਜ਼ਿਟਿਵ ਆਏ ਹਨ ਅਤੇ ਇਹ ਗੰਭੀਰ ਮਾਮਲਾ ਹੈ। ਇੱਕ ਕੇਸ ਪਠਾਨਕੋਟ ਸ਼ਹਿਰ ਨਾਲ ਸਬੰਧਤ ਹੈ। ਇਸ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਛੇਤੀ ਹੀ ਲੱਭ ਕੇ ਕਵਾਰੰਟਿਨ ਕੀਤਾ ਜਾਵੇਗਾ।


ਉਨ੍ਹਾਂ ਕਿਹਾ ਕਿ ਸੁਜਾਨਪੁਰ ਨੂੰ ਪਹਿਲਾਂ ਹੀ ਦੋ ਜ਼ੋਨਾਂ ਵਿੱਚ ਵੰਡਿਆ ਜਾ ਚੁੱਕਾ ਹੈ। ਅਚਾਨਕ ਹੀ ਜਿੱਥੇ ਹੁਣ 14 ਕੇਸਾਂ ਦੇ ਟੈਸਟ ਪਾਜ਼ਿਟਿਵ ਆਏ ਹਨ ਜਿਸ ਵਿੱਚੋਂ ਇੱਕ ਔਰਤ ਦੀ ਮੌਤ ਹੋ ਗਈ ਹੈ। ਅਸੀਂ ਸੁਜਾਨਪੁਰ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਹੈ ਇੱਕ ਕੰਟੇਨਟਮੈਂਟ ਜ਼ੋਨ ਅਤੇ ਦੂਜਾ ਬਫਰ ਜ਼ੋਨ ਅਤੇ ਸੁਜਾਨਪੁਰ ਵਿੱਚ ਸਖ਼ਤ ਕਰਫਿਊ ਲੱਗਿਆ ਹੋਇਆ ਹੈ।

 

ਪਤਾ ਲੱਗਿਆ ਹੈ ਕਿ ਪ੍ਰਸ਼ਾਸਨ ਹੁਣ ਇਸ ਮਾਮਲੇ ਨੂੰ ਲੈ ਕੇ ਚਿੰਤਤ ਹੈ। ਪਠਾਨਕੋਟ ਦੇ ਅੰਨਦਪੁਰਾ ਰਾੜਾ ਇਲਾਕੇ ਵਿੱਚ ਸਾਹਮਣੇ ਆਇਆ ਜਿਥੇ ਸੰਘਣੀ ਆਬਾਦੀ ਹੈ। ਇਹ ਵਿਅਕਤੀ ਸ਼ਹਿਰ ਵਿੱਚ ਅਖ਼ਬਾਰਾਂ ਵੰਡਣ ਦਾ ਕੰਮ ਕਰਦਾ ਹੈ ਅਤੇ ਲਗਭਗ 55 ਅਖ਼ਬਾਰਾਂ ਦੇ ਹੋਕਰ ਅਤੇ ਵਿਕਰੇਤਾਵਾਂ ਇਸ ਨਾਲ ਸਬੰਧਤ ਹਨ।

.............
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:With eight new cases Pathankot stands at number three in Punjab Covid tally