ਅਗਲੀ ਕਹਾਣੀ

8 VIDEO: ਖ਼ਾਲਸਾ ਏਡ ਦੀ ਮਦਦ ਨਾਲ ਕਸ਼ਮੀਰੀ ਵਿਦਿਆਰਥੀਆਂ ਨੂੰ ਘਰੇ ਕੀਤਾ ਰਵਾਨਾ

ਫ਼ੋਟੋ ਅਤੇ ਵੀਡੀਓ: ਅਨਿਲ ਹੰਸ ਦਿਆਲ, ਮੋਹਾਲੀ, ਹਿੰਦੁਸਤਾਨ ਟਾਈਮਜ਼ ਪੰਜਾਬੀ

 

ਮੋਹਾਲੀ ਦੇ ਗੁਰਦੁਆਰਾ ਸਾਚਾ ਧਨੁ ਸਾਹਿਬ ਤੋਂ ਗੁਰਦੁਆਰਾ ਕਮੇਟੀ ਦੀ ਖ਼ਾਲਸਾ ਏਡ ਜੱਥੇਬੰਦੀ ਦੀ ਮਦਦ ਨਾਲ ਅੱਜ ਮੰਗਲਵਾਰ ਨੂੰ ਲਗਭਗ 150 ਕਸ਼ਮੀਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰੇ ਪਹੁੰਚਾਉਣ ਲਈ ਲੰਗਰ–ਪਾਣੀ ਛਕਾਉਣ ਮਗਰੋਂ ਪੁਲਿਸ ਦੀ ਸਖਤ ਸੁਰੱਖਿਆ ਹੇਠ ਜੰਮੂ-ਕਸ਼ਮੀਰ ਲਈ ਰਵਾਨਾ ਕੀਤਾ ਗਿਆ


 

 

ਹਿੰਦੁਤਸਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਕਮੇਟੀ ਖ਼ਾਲਸਾ ਏਡ ਦੀ ਮਦਦ ਨਾਲ 12 ਬੱਸਾਂ ' ਬਿਠਾ ਕੇ ਇਨ੍ਹਾਂ ਵਿਦਿਆਰਥੀਆਂ ਨੂੰ ਜੰਮੂ-ਕਸ਼ਮੀਰ ' ਆਪੋ-ਆਪਣੇ ਘਰ ਭੇਜਿਆ ਗਿਆ ਹੈ ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੂੰ ਪੁਲਵਾਮਾ ਚ ਸ਼ਹੀਦ ਹੋਏ 44 ਫ਼ੌਜੀਆਂ ਦੀ ਸ਼ਹਾਦਤ ਮਗਰੋਂ ਸਥਾਨਕ ਲੋਕਾਂ ਦੇ ਹਮਲੇ ਦਾ ਸ਼ਿਕਾਰ ਹੋਣ ਦੀ ਚੇਤਾਵਨੀ ਮਿਲ ਰਹੀ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

 

ਅਣਪਛਾਤੇ ਲੋਕਾਂ ਤੋਂ ਚੇਤਾਵਨੀਆਂ ਮਿਲਣ ਮਗਰੋਂ ਅੰਬਾਲਾ, ਬਨੂੜ, ਦੇਹਰਾਦੂਨ ਆਦਿ ਤੋਂ ਵਾਪਸ ਆ ਕੇ ਮੋਹਾਲੀ ਦੇ ਗੁਰਦੁਆਰਾ ਸਾਹਿਬ ਵਿਖੇ ਠਹਿਰੇ ਇਹ ਕਸ਼ਮੀਰੀ ਵਿਦਿਆਰਥੀ ਆਪੋ ਆਪਣੇ ਘਰੇ ਵਾਪਸ ਜਾਣ ਲਈ ਅੱਜ ਖ਼ਾਲਸਾ ਏਡ ਦੀ ਦੇਖਰੇਖ ਚ ਕਸ਼ਮੀਰ ਲਈ ਉਪਲੱਬਧ ਕਰਵਾਈਆਂ ਗਈਆਂ ਬਸਾਂ ਚ ਰਵਾਨਾ ਹੋ ਗਏ।

 

 

ਜੰਮੂ-ਕਸ਼ਮੀਰ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਖ਼ਵਾਜ਼ਾ ਇਤਰਤ ਨੇ ਦੱਸਿਆ ਕਿ ਲੰਘੀ ਰਾਤ ਉਹ ਆਪਣੇ ਸਾਥੀਆਂ ਨਾਲ ਗੁਰੂ ਘਰ ' ਰਾਤ ਕੱਟਣ ਲਈ ਆਏ ਸਨ ਤੇ ਇੱਥੇ ਆਉਣ ਮਗਰੋਂ ਸਾਰੇ ਕਸ਼ਮੀਰੀ ਵਿਦਿਆਰਥੀ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ

 

 

ਦੱਸਣਯੋਗ ਹੈ ਕਿ ਹੁਣ ਤੱਕ ਲਗਭਗ 1000 ਵਿਦਿਆਰਥੀ ਮੋਹਾਲੀ ਦੇ ਗੁਰੂ ਘਰਾਂ ' ਰਹਿਣ ਉਪਰੰਤ ਜੰਮੂ-ਕਸ਼ਮੀਰ ਰਵਾਨਾ ਹੋ ਚੁੱਕੇ ਹਨ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

 

 

 

 

 

 

 

 

 

 

 

 

 

 

 

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:With the help of the Khalsa Aid leave home for Kashmiri students