ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਹਰਸਿਮਰਤ ਕੌਰ ਬਾਦਲ ਵਿਰੁੱਧ ਹੋਰਨਾਂ ਦੀਆਂ ਪਤਨੀਆਂ ਵੀ ਚੋਣ ਲੜ ਸਕਦੀਆਂ: ਨਵਜੋਤ ਕੌਰ ਸਿੱਧੂ

ਹਰਸਿਮਰਤ ਕੌਰ ਬਾਦਲ ਵਿਰੁੱਧ ਹੋਰਨਾਂ ਦੀਆਂ ਪਤਨੀ ਵੀ ਲੜ ਸਕਦੀਆਂ: ਨਵਜੋਤ ਕੌਰ ਸਿੱਧੂ

ਚੰਡੀਗੜ੍ਹ ਤੋਂ ਲੋਕ ਸਭਾ ਚੋਣ ਲਈ ਟਿਕਟ ਨਾ ਮਿਲਣ ਤੋਂ ਥੋੜ੍ਹੀ ਨਿਰਾਸ਼ ਨਵਜੋਤ ਸਿੱਧੂ ਜੋੜੀ – ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ – ਨੇ ਫ਼ੈਸਲਾ ਕੀਤਾ ਹੈ ਕਿ ਉਹ ਪੰਜਾਬ ਤੋਂ ਹੋਰ ਕਿਤੋਂ ਵੀ ਚੋਣ ਨਹੀਂ ਲੜਨਗੇ। ਪਰਸੋਂ ਦੇਰ ਰਾਤੀਂ ਕਾਂਗਰਸ ਨੇ ਚੰਡੀਗੜ੍ਹ ਤੋਂ ਸਾਬਕਾ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਟਿਕਟ ਦੇਣ ਦਾ ਐਲਾਨ ਕੀਤਾ ਸੀ। ਪਿਛਲੀ ਵਾਰ ਪਵਨ ਬਾਂਸਲ ਭਾਜਪਾ ਦੇ ਕਿਰਨ ਖੇਰ ਤੋਂ ਹਾਰ ਗਏ ਸਨ ਪਰ ਇਸ ਦੇ ਬਾਵਜੂਦ ਕਾਂਗਰਸ ਨੇ ਸ੍ਰੀ ਬਾਂਸਲ ’ਚ ਮੁੜ ਭਰੋਸਾ ਪ੍ਰਗਟਾਇਆ ਹੈ।

 

 

‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਜਦੋਂ ਨਵਜੋਤ ਸਿੱਧੂ ਜੋੜੀ ਨੂੰ ‘ਪਾਵਰਫ਼ੁਲ ਕਪਲ’ (ਤਾਕਤਵਰ ਜੋੜੀ) ਕਿਹਾ ਗਿਆ, ਤਾਂ ਡਾ. ਨਵਜੋਤ ਕੌਰ ਸਿੱਧੂ ਨੇ ਤੁਰੰਤ ਜਵਾਬ ਦਿੱਤਾ ਕਿ – ‘ਪਾਵਰਲੈੱਸ ਕਪਲ’। ਡਾ. ਨਵਜੋਤ ਕੌਰ ਸਿੱਧੂ ਨੇ ਜਵਾਬ ਦਿੱਤਾ ਕਿ ਕਾਂਗਰਸ ਨੇ ਚੰਡੀਗੜ੍ਹ ਤੋਂ ਕਦੇ ਕਿਸੇ ਮਹਿਲਾ ਉਮੀਦਵਾਰ ਨੂੰ ਚੋਣ–ਮੈਦਾਨ ’ਚ ਨਹੀਂ ਉਤਾਰਿਆ। ‘ਮੈਂ ਉਹੀ ਖ਼ਲਾਅ ਭਰਨ ਲਈ ਆਪਣੀ ਅਰਜ਼ੀ ਦਿੱਤੀ ਸੀ। ਮੈਂ ਚੰਡੀਗੜ੍ਹ ਦੇ ਪਿੰਡਾਂ ’ਚ ਗਈ ਤੇ ਜਨਤਕ ਮੀਟਿੰਗਾਂ ਕੀਤੀਆਂ। ਪਿੰਡਾਂ ’ਚ ਹੁਣ ਬਹੁਤ ਸਾਰੇ ਲੋਕਾਂ ਦੀਆਂ ਸਮੱਸਿਆਵਾਂ ਹਨ। ਮੈਨੂੰ ਬਹੁਤ ਵਧੀਆ ਲੱਗਣਾ ਸੀ, ਜੇ ਮੈਨੂੰ ਟਿਕਟ ਮਿਲਦੀ ਤੇ ਮੈਂ ਕੰਮ ਕਰ ਕੇ ਵਿਖਾਉਂਦੀ। ਚੰਡੀਗੜ੍ਹ ਲਈ ਮੇਰਾ ਕੁਝ ਕਰਨ ਦਾ ਸੁਫ਼ਨਾ ਸੀ।’

 

 

ਚੇਤੇ ਰਹੇ ਕਿ ਚੰਡੀਗੜ੍ਹ ਦੇ ਸਾਬਕਾ ਮੇਅਰ ਪੂਨਮ ਸ਼ਰਮਾ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਵਰਕਰਾਂ ਨੇ ਸ੍ਰੀਮਤੀ ਸਿੱਧੂ ਦੀ ਉਮੀਦਵਾਰੀ ਦੀ ਹਮਾਇਤ ਕੀਤੀ ਸੀ।

 

ਖ਼ਬਰਾਂ ਦੇ ਚੈਨਲਾਂ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਨਵਜੋਤ ਕੌਰ ਸਿੱਧੂ ਨੇ ਇਹ ਵੀ ਦੱਸਿਆ ਕਿ ਉਹ ਇੱਕ ਗਾਇਨੇਕੌਲੋਜਿਸਟ (ਔਰਤਾਂ ਦੇ ਰੋਗਾਂ ਦੇ ਮਾਹਿਰ) ਸਨ ਪਰ ਸਿਆਸਤ ਵਿੱਚ ਆਉਣ ਲਈ ਉਨ੍ਹਾਂ ਆਪਣਾ ਉਹ ਕਿੱਤਾ ਵੀ ਛੱਡਿਆ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਹੁਣ ਉਹ ਪੰਜਾਬ ਦੇ ਕਿਸੇ ਹਲਕੇ ਤੋਂ ਸੰਸਦੀ ਚੋਣ ਲੜਨਗੇ; ਤਾਂ ਡਾ. ਸਿੱਧੂ ਨੇ ਜਵਾਬ ਦਿੱਤਾ ਕਿ 9 ਵਿਧਾਨ ਸਭਾ ਹਲਕਿਆਂ ਵਾਲੇ ਇੱਕ ਸੰਸਦੀ ਹਲਕੇ ’ਚ ਚੋਣ ਕੁਝ ਵੱਖਰੇ ਤਰੀਕੇ ਲੜੀ ਜਾਂਦੀ ਹੈ। ‘ਨਵਜੋਤ ਸਿੱਧੂ ਜਾਂ ਤਾਂ ਪੂਰੇ ਦੇਸ਼ ਵਿੱਚ ਚੋਣ–ਪ੍ਰਚਾਰ ਕਰ ਸਕਦੇ ਨੇ ਤੇ ਜਾਂ ਫਿਰ ਮੇਰੇ ਲਈ ਉਹ ਇੰਝ ਕਰ ਸਕਦੇ ਹਨ। ਸਾਡੇ ਪਰਿਵਾਰ ਵਿੱਚੋਂ ਕੋਈ ਵੀ ਸਿਆਸਤ ’ਚ ਨਹੀਂ ਹੈ। ਇੱਕ ਔਰਤ 9 ਵਿਧਾਨ ਸਭਾ ਹਲਕਿਆਂ ਨੂੰ ਨਹੀਂ ਸੰਭਾਲ ਸਕਦੀ।’

 

 

ਪੈਸੇ ਦਾ ਵੀ ਖਿ਼ਆਲ ਰੱਖਣਾ ਪੈਂਦਾ ਹੈ ਤੇ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ। ‘ਜਦੋਂ ਸਿੱਧੂ ਸੂਬਾਈ ਚੋਣਾਂ ਲੜ ਰਹੇ ਸਨ, ਤਦ ਮੈਂ ਅੰਮ੍ਰਿਤਸਰ ’ਚ ਉਨ੍ਹਾਂ ਦੀ ਸੀਟ ਸੰਭਾਲੀ ਸੀ ਤੇ ਉਹ ਉਸੇ ਦੌਰਾਨ ਪੰਜਾਬ ਦੇ ਹੋਰਨਾਂ ਇਲਾਕਿਆਂ ਵਿੱਚ ਰੈਲੀਆਂ ਕਰਨ ਜਾਂਦੇ ਹੁੰਦੇ ਸਨ। ਮੈਂ ਤਦ ਹੀ ਅੰਮ੍ਰਿਤਸਰ ਉੱਪ–ਚੋਣ ਲੜਨ ਤੋਂ ਇਨਕਾਰ ਕੀਤਾ ਸੀ। ਚੰਡੀਗੜ੍ਹ ਸੀਟ ਦੀ ਗੱਲ ਕੁਝ ਹੋਰ ਸੀ। ਇਹ ਛੋਟੀ ਸੀਟ ਹੈ ਤੇ ਪੜ੍ਹੇ–ਲਿਖੇ ਲੋਕ ਹਨ। ਮੈਂ ਇਸ ਨੂੰ ਖ਼ੁਦ ਹੀ ਸੰਭਾਲ ਸਕਦੀ ਸਾਂ।’

 

 

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਹੁਣ ਤੱਕ ਪੰਜ ਚੋਣਾਂ ਲੜੇ ਹਨ ਤੇ ਉਨ੍ਹਾਂ ਨੇ ਇਨ੍ਹਾਂ ਚੋਣਾਂ ਦੌਰਾਨ ਸਿਰਫ਼ 45 ਲੱਖ ਰੁਪਏ ਖ਼ਰਚ ਕੀਤੇ ਹਨ। ‘ਭਾਜਪਾ ਨੇ ਮੈਨੂੰ ਅੰਮ੍ਰਿਤਸਰ ਛੱਡ ਕੇ ਕੁਰੂਕਸ਼ੇਤਰ ਤੋਂ ਚੋਣ ਲੜਨ ਲਈ ਆਖਿਆ ਸੀ। ਕੀ ਮੈਂ ਉੱਥੋਂ ਨਾ ਜਿੱਤਦਾ? ਪਰ ਇਹ ਜਿੱਤਣ ਦੀ ਗੱਲ ਨਹੀਂ ਹੈ। ਐੱਮਪੀ ਬਣਨ ਤੋਂ ਬਾਅਦ ਤੁਹਾਨੂੰ ਆਪਣੇ ਹਲਕੇ ਵਿੱਚ ਮੌਜੂਦ ਵੀ ਰਹਿਣਾ ਪੈਂਦਾ ਹੈ, ਇੱਕ ਮਕਾਨ ਵੀ ਖ਼ਰੀਦਣਾ ਪੈਂਦਾ ਹੈ ਤੇ ਉੱਥੋਂ ਦੇ ਲੋਕਾਂ ਨਾਲ ਇਨਸਾਫ਼ ਵੀ ਕਰਨਾ ਪੈਂਦਾ ਹੈ।’

 

 

ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਆਏ ਸਨ, ਤਦ ਉਨ੍ਹਾਂ ਦੀ ਪਤਨੀ ਲਈ ਲੋਕ ਸਭਾ ਸੀਟ ਦਾ ਵਾਅਦਾ ਕੀਤਾ ਗਿਆ ਸੀ। ਹੁਣ ਅੰਮ੍ਰਿਤਸਰ ਦੇ ਕੁਝ ਆਗੂ ਮੌਜੂਦਾ ਐੱਮਪੀ ਗੁਰਜੀਤ ਔਜਲਾ ਨੂੰ ਮੁੜ ਟਿਕਟ ਦੇਣ ਦਾ ਵਿਰੋਧ ਵੀ ਕਰ ਰਹੇ ਹਨ। ਐੱਸਵਾਈਐੱਲ ਦੇ ਮੁੱਦੇ ਉੱਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਦਿੱਤਾ ਸੀ ਤੇ ਬਾਅਦ ਵਿੱਚ ਮੁੱਖ ਮੰਤਰੀ ਬਣ ਗਏ ਸਨ; ਉਸ ਤੋਂ ਬਾਅਦ ਸ੍ਰੀ ਗੁਰਜੀਤ ਔਜਲਾ ਨੇ ਹੀ ਅੰਮ੍ਰਿਤਸਰ ਸੀਟ ਜਿੱਤੀ ਸੀ।

 

 

ਫਿਰ ਕਾਂਗਰਸ ਪਾਰਟੀ ਨੇ ਸਿੱਧੂ ਜੋੜੀ ਨੂੰ ਫ਼ਿਰੋਜ਼ਪੁਰ ਤੇ ਬਠਿੰਡਾ ਸੀਟਾਂ ਉੱਤੇ ਚੋਣ ਲੜਨ ਦੇ ਵਿਕਲਪ ਦਿੱਤੇ ਸਨ। ਇਨ੍ਹਾਂ ਸੀਟਾਂ ਤੋਂ ਇਸ ਵੇਲੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਚੋਣ ਲੜਨ ਦੀ ਚਰਚਾ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਕਦੇ ਉਨ੍ਹਾਂ ਇਲਾਕਿਆਂ ਵਿੱਚ ਨਹੀਂ ਗਏ। ਉਨ੍ਹਾਂ ਕਿਹਾ ਕਿ ਹੋਰਨਾਂ ਦੀਆਂ ਪਤਨੀਆਂ ਵੀ ਹਰਸਿਮਰਤ ਕੌਰ ਵਿਰੁੱਧ ਚੋਣ ਲੜ ਸਕਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wives of others also may contest against Harsimrat Kaur Badal Navjot Kaur Sidhu