ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ਦੇ ਏਐੱਸਆਈ `ਤੇ ਔਰਤ ਨੇ ਲਾਇਆ ਛੇੜਖਾਨੀ ਦਾ ਦੋਸ਼

ਸੰਗਰੂਰ ਦੇ ਏਐੱਸਆਈ `ਤੇ ਔਰਤ ਨੇ ਲਾਇਆ ਛੇੜਖਾਨੀ ਦਾ ਦੋਸ਼

--  ਏਐੱਸਆਈ ਗੁਰਮੇਲ ਸਿੰਘ ਦਾ ਦੋਸ਼ - ‘ਔਰਤ ਦਾ ਮਾਮਾ ਮੈਨੂੰ ਬਲੈਕਮੇਲ ਕਰ ਰਿਹੈ`

 

ਸੰਗਰੂਰ `ਚ ਪੰਜਾਬ ਪੁਲਿਸ ਦੇ ਮਹਿਲਾ ਸੈੱਲ `ਚ ਨਿਯੁਕਤ ਇੱਕ ਏਐੱਸਆਈ `ਤੇ ਇੱਕ ਔਰਤ ਨਾਲ ਜਿਨਸੀ ਛੇੜਖਾਨੀ ਕਰਨ ਦਾ ਦੋਸ਼ ਲੱਗਾ ਹੈ। ਪੀੜਤ ਔਰਤ 25 ਸਾਲਾਂ ਦੀ ਹੈ ਤੇ ਉਸ ਸਨੇ ਆਈਜੀ ਪੁਲਿਸ ਏਐੱਸ ਰਾਏ ਨੂੰ ਇਸ ਬਾਰੇ ਲਿਖਤੀ ਸਿ਼ਕਾਇਤ ਕੀਤੀ ਹੈ। ਸ੍ਰੀ ਰਾਏ ਨੇ ਦੋਸ਼ਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।


ਪ੍ਰਾਪਤ ਜਾਣਕਾਰੀ ਅਨੁਸਾਰ ਅੋਰਤ ਇਸੇ ਵਰ੍ਹੇ 16 ਮਈ ਨੂੰ ਪੁਲਿਸ ਲਾਈਨਜ਼ ਸਥਿਤ ਵੋਮੈਨ ਸੈੱਲ ਪੁੱਜੀ ਸੀ ਕਿਉਂਕਿ ਉਸ ਦਾ ਆਪਣੇ ਪਤੀ ਨਾਲ ਕੁਝ ਵਿਵਾਦ ਚੱਲ ਰਿਹਾ ਸੀ।


ਪੀੜਤ ਔਰਤ ਨੇ ਆਪਣੇ ਮਾਮੇ ਨਾਲ ਪਟਿਆਲਾ `ਚ ਆਈਜੀ ਨੂੰ ਮਿਲ ਕੇ ਲਿਖਤੀ ਸਿ਼ਕਾਇਤ ਸੌਂਪੀ; ਜਿਸ ਵਿੱਚ ਏਐੱਸਆਈ ਗੁਰਮੇਲ ਸਿੰਘ `ਤੇ ਦੋਸ਼ ਲਾਇਆ ਕਿ ਉਹ ਜ਼ਬਰਦਸਤੀ ਉਸ `ਤੇ ਉਸ ਦੇ ਪਤੀ ਨਾਲ ਸਮਝੌਤਾ ਕਰਨ ਦਾ ਦਬਾਅ ਪਾ ਰਿਹਾ ਹੈ। ਜਦੋਂ ਉਸ ਨੇ ਨਾਂਹ ਕਰ ਦਿੱਤੀ, ਤਾਂ ਉਹ ਉਸ ਨੂੰ ਇੱਕ ਅਲੱਗ ਕਮਰੇ `ਚ ਲੈ ਗਿਆ ਤੇ ਸਮਝੌਤੇ ਲਈ ਦਬਾਅ ਪਾਇਆ।


ਪੀੜਤ ਅਨੁਸਾਰ,‘ਜਦੋਂ ਮੈਂ ਇਨਕਾਰ ਕਰ ਦਿੱਤਾ, ਤਾਂ ਉਸ ਨੇ ਮੇਰੇ ਨਾਲ ਗ਼ਲਤ ਇਰਾਦੇ ਨਾਲ ਛੇੜਖਾਨੀ ਕੀਤੀ। ਮੈਂ ਜਦੋਂ ਚੀਕਾਂ ਮਾਰੀਆਂ , ਤਦ ਮੇਰੇ ਰਿਸ਼ਤੇਦਾਰਾਂ ਨੇ ਕਮਰੇ `ਚ ਆ ਕੇ ਮੈਨੂੰ ਛੁਡਾਇਆ।`


ਪੀੜਤ ਔਰਤ ਨੇ ਅੱਗੇ ਦੱਸਿਆ,‘ਮੇਰੇ ਪਤੀ ਨਸ਼ੇੜੀ ਹਨ ਤੇ ਨਸ਼ੇ ਸਮੱਗਲ ਕਰਦੇ ਹਨ। ਉਹ ਮੈਨੂੰ ਵੀ ਅਕਸਰ ਕਿਸੇ ਨਸ਼ੇ ਦਾ ਟੀਕਾ ਲਾਉਂਦੇ ਰਹੇ ਹਨ। ਮੈਂ ਤਲਾਕ ਲੈਣਾ ਚਾਹੁੰਦੀ ਸਾਂ, ਇਸੇ ਲਈ ਸਿ਼ਕਾਇਤ ਕੀਤੀ ਸੀ ਪਰ ਪੁਲਿਸ ਨੇ ਮੇਰੀ ਮਦਦ ਨਹੀਂ ਕੀਤੀ। ਉਹ ਮੈਨੂੰ ਮੇਰੇ ਪਤੀ ਨਾਲ ਰਹਿਣ ਲਈ ਦਬਾਅ ਪਾ ਰਹੇ ਹਨ।`


ਪੀੜਤ ਔਰਤ ਦੇ ਮਾਮੇ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਪੁਲਿਸ ਕੋਲ ਸਿ਼ਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਾ ਹੋਈ, ਸਗੋਂ ਸਾਨੂੰ ਸਿ਼ਕਾਇਤ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ।


ਇਸ ਦੌਰਾਨ ਏਐੱਸਆਈ ਗੁਰਮੇਲ ਸਿੰਘ ਨੇ ਆਪਣੇ `ਤੇ ਲੱਗੇ ਦੋਸ਼ਾਂ ਨੂੰ ਮੁੱਢੋਂ ਰੱਦ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਔਰਤ ਦਾ ਮਾਮਾ ਇੱਕ ਵਿਵਾਦਗ੍ਰਸਤ ਵਿਅਕਤੀ ਹੈ ਤੇ ਉਹ ਅਕਸਰ ਪੁਲਿਸ `ਤੇ ਦਬਾਅ ਬਣਾਉਂਦਾ ਰਹਿੰਦਾ ਹੈ।


ਏਐੱਸਆਈ ਗੁਰਮੇਲ ਸਿੰਘ ਨੇ ਦੱਸਿਆ,‘ਦੋ ਪਿੰਡਾਂ ਦੀਆਂ ਪੰਚਾਇਤਾਂ ਨਾਲ ਉਸ ਮੌਕੇ ਦੋ ਮਹਿਲਾ ਕਾਂਸਟੇਬਲ ਵੀ ਮੌਜੂਦ ਸਨ ਤੇ ਅਜਿਹੇ ਹਾਲਾਤ `ਚ ਕਿਸੇ ਦੀ ਹਿੰਮਤ ਅਜਿਹਾ ਅਪਰਾਧ ਕਰਨ ਦੀ ਨਹੀਂ ਪੈ ਸਕਦੀ। ਔਰਤ ਦਾ ਮਾਮਲਾ ਮੈਨੂੰ ਬਲੈਕਮੇਲਕਰ ਰਿਹਾ ਹੈ। ਮੈਂ 50 ਸਾਲਾਂ ਦਾ ਹਾਂ ਤੇ ਉਹ ਔਰਤ ਮੇਰੀ ਧੀ ਵਰਗੀ ਹੈ। ਪਹਿਲਾਂ ਵੀ ਮੇਰੇ ਵਿਰੁੱਧ ਜਾਂਚਾਂ ਹੋਈਆਂ ਪਰ ਕਦੇ ਕੁਝ ਵੀ ਸਿੱਧ ਨਹੀਂ ਹੋ ਸਕਿਆ।`


ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਮਹਿਲਾ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਹ ਇਸ ਵੇਲੇ ਜੇਲ੍ਹ `ਚ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman accuses Pb Police cop of sexual harassment