ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ, ਹਰਿਆਣਾ, ਹਿਮਾਚਲ ’ਚ ਨਸ਼ੇ ਸਪਲਾਈ ਕਰਦੀ ਔਰਤ ਜ਼ੀਰਕਪੁਰ ਤੋਂ ਕਾਬੂ

​​​​​​​ਪੰਜਾਬ, ਹਰਿਆਣਾ, ਹਿਮਾਚਲ ’ਚ ਨਸ਼ੇ ਸਪਲਾਈ ਕਰਦੀ ਔਰਤ ਜ਼ੀਰਕਪੁਰ ਤੋਂ ਕਾਬੂ

ਪੰਜਾਬ ਪੁਲਿਸ ਦੀ ਟੀਮ ਨੇ 55 ਸਾਲਾ ਔਰਤ ਨੂੰ ਜ਼ੀਰਕਪੁਰ ਤੋਂ ਨਸ਼ਿਆਂ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਹ ਪਿਛਲੇ ਦੋ ਸਾਲਾਂ ਤੋਂ ਕਥਿਤ ਤੌਰ ਉੱਤੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਨਸ਼ੇ ਸਪਲਾਈ ਕਰ ਰਹੀ ਸੀ।

 

 

ਇਸ ਔਰਤ ਕੋਲੋਂ ਨਸ਼ਿਆਂ ਦੇ 767 ਇੰਜੈਕਸ਼ਨ ਤੇ ਨਸ਼ੇ ਦੀ ਵੱਡੀ ਖੇਪ ਦੇ ਨਾਲ–ਨਾਲ 1.67 ਲੱਖ ਰੁਪਏ ਨਕਦੀ ਵੀ ਬਰਾਮਦ ਹੋਈ ਹੈ। ਉਹ ਇਹ ਨਸ਼ੇ ਉੱਤਰ ਪ੍ਰਦੇਸ਼ ਦੇ ਸ਼ਹਿਰ ਸਹਾਰਨਪੁਰ ਤੋਂ ਮੰਗਵਾਉਂਦੀ ਸੀ।

 

 

ਇਹ ਔਰਤ ਰਹਿੰਦੀ ਤਾਂ ਅੰਬਾਲ਼ਾ ਰਹੀ ਹੈ ਪਰ ਉਹ ਜ਼ੀਰਕਪੁਰ ’ਚ ਆ ਕੇ ਨਸ਼ੇ ਸਪਲਾਈ ਕਰ ਰਹੀ ਸੀ।

 

 

ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮੁਢਲੀ ਪੁੱਛਗਿੱਛ ਦੌਰਾਨ ਉਸ ਔਰਤ ਨੇ ਦੱਸਿਆ ਹੈ ਕਿ ਉਹ ਦੁੱਗਣੇ ਤੇ ਤਿੰਨ–ਗੁਣਾ ਦਾ ਮੁਨਾਫ਼ਾ ਲੈ ਕੇ ਇਹ ਨਸ਼ੇ ਵੇਚਦੀ ਸੀ।

 

 

ਸੀਆਈਏ–ਟੂ ਦੀ ਟੀਮ ਦੇ ਅਧਿਕਾਰੀ ਮੋਬਾਇਲ ਫ਼ੋਨ ਦੇ ਵੇਰਵਿਆਂ ਦੀ ਮਦਦ ਨਾਲ ਮੁਲਜ਼ਮ ਤੱਕ ਪੁੱਜੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman arrested in Zirakpur was supplying drugs in Punjab Haryana Himachal