ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਨਾਮ `ਚ ਔਰਤ ਵੱਲੋਂ 'ਫਾਹਾ ਲੈ ਕੇ ਖ਼ੁਦਕੁਸ਼ੀ'

ਸੁਨਾਮ `ਚ ਔਰਤ ਵੱਲੋਂ 'ਫਾਹਾ ਲੈ ਕੇ ਖ਼ੁਦਕੁਸ਼ੀ'

ਸੁਨਾਮ ਦੀ 28 ਸਾਲਾ ਇੱਕ ਔਰਤ ਨੇ ਆਪਣੇ ਹੀ ਘਰ `ਚ ਕਥਿਤ ਤੋਰ `ਤੇ ਛੱਤ ਦੇ ਇੱਕ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਉਹ ਆਪਣੇ ਪਰਿਵਾਰ ਤੋਂ ਵੱਖ ਰਹਿ ਰਹੀ ਸੀ, ਜਿੱਥੇ ਉਸ ਦਾ ‘ਪ੍ਰੇਮੀ` ਅਮਨਦੀਪ ਸਿੰਘ ਉਰਫ਼ ਕਾਲਾ ਉਸ ਨੂੰ ਅਕਸਰ ਮਿਲਣ ਲਈ ਆਉਂਦਾ ਸੀ। ਪੁਲਿਸ ਨੇ ਕਾਲਾ ਵਿਰੁੱਧ ਇਸ ਖ਼ੁਦਕੁਸ਼ੀ ਨੂੰ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ।


ਮ੍ਰਿਤਕ ਔਰਤ ਦੀ ਸ਼ਨਾਖ਼ਤ ਰਮਨਦੀਪ ਕੌਰ ਉਰਫ਼ ਰਿੰਮੀ ਵਜੋਂ ਹੋਈ ਹੈ। ਪੁਲਿਸ ਮੁਤਾਬਕ ਰਿੰਮੀ ਨੇ ਤਿੰਨ ਮਹੀਨੇ ਪਹਿਲਾਂ ਆਪਣੇ ਪਤੀ ਤੋਂ ਤਲਾਕ ਲੈ ਲਿਆ ਸੀ। ਚਾਰ ਕੁ ਮਹੀਨੇ ਪਹਿਲਾਂ ਇੱਕ ਐੱਫ਼ਆਈਆਰ ਦਾਇਰ ਕੀਤੀ ਗਈ ਸੀ ਕਿ ਰਮਨਦੀਪ ਕੌਰ ਦੇ ਕਾਲਾ ਨਾਲ ਨਾਜਾਇਜ਼ ਸਬੰਧ ਸਨ।


ਰਿੰਮੀ ਦੇ ਪਿਤਾ ਬਲਦੇਵ ਸਿੰਘ ਨੇ ਆਪਣੀ ਸਿ਼ਕਾਇਤ `ਚ ਕਿਹਾ ਸੀ ਕਿ ਉਨ੍ਹਾਂ ਨੂੰ ਕਾਲਾ ਦਾ ਇੱਕ ਫ਼ੋਨ ਆਇਆ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ ਰਮਨਦੀਪ ਕੌਰ ਨੂੰ ਕੋਈ ਬੀਮਾਰੀ ਹੈ। ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਸੀ ਪਰ ਜਦੋਂ ਸ੍ਰੀ ਬਲਦੇਵ ਸਿੰਘ ਉੱਥੇ ਪੁੱਜੇ ਸਨ, ਤਦ ਕਾਲਾ ਉੱਥੇ ਨਹੀਂ ਸੀ। ਡਾਕਟਰਾਂ ਨੇ ਰਿੰਮੀ ਨੂੰ ਮ੍ਰਿਤਕ ਐਲਾਨ ਦਿੱਤਾ ਸੀ।


ਪੁਲਿਸ ਨੇ ਸੁਨਾਮ ਦੇ ਹੀ ਅਮਨਦੀਪ ਸਿੰਘ ਕਾਕਾ ਖਿ਼ਲਾਫ਼ ਧਾਰਾ 306 ਅਧੀਨ ਮਾਮਲਾ ਦਰਜ ਕਰ ਲਿਆ ਹੈ।


ਸੁਨਾਮ ਦੇ ਐੱਸਐੱਚਓ ਭਰਪੂਰ ਸਿੰਘ ਨੇ ਦੱਸਿਆ ਕਿ ਰਿੰੀ ਦੇ ਗਲੇ `ਤੇ ਕੁਝ ਨਿਸ਼ਾਨ ਸਨ। ਪੁਲਿਸ ਨੇ ਉਸ ਦੇ ਪਿਤਾ ਦੀ ਸਿ਼ਕਾਇਤ `ਤੇ ਮਾਮਲਾ ਦਰਜ ਕਰ ਕੇ ਜਾਂਚ ਅਰੰਭ ਕਰ ਦਿੱਤੀ ਹੈ। ਮੁਲਜ਼ਮ ਫ਼ਰਾਰ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman commits suicide in Sunam