ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਗਵਾੜਾ 'ਚ ਕੋਰੋਨਾ ਵਾਇਰਸ ਦੇ ਡਰੋਂ ਔਰਤ ਨੇ ਕੀਤੀ ਖ਼ੁਦਕੁਸ਼ੀ 

ਫਗਵਾੜਾ ਵਿੱਚ ਐਤਵਾਰ ਨੂੰ 65 ਸਾਲਾ ਇਕ ਔਰਤ ਨੇ ਕੋਵਿਡ -19 ਦੇ ਡਰੋਂ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਪਿੰਡ ਖੁਰਮਪੁਰ ਦੀ ਰਹਿਣ ਵਾਲੀ ਸੰਤੋਸ਼ ਕੌਰ ਵਜੋਂ ਹੋਈ ਹੈ।
ਪੁਲਿਸ ਦੇ ਅਨੁਸਾਰ ਔਰਤ ਨੂੰ ਕੁਝ ਦਿਨਾਂ ਤੋਂ ਬੁਖਾਰ ਵਿੱਚ ਸੀ ਅਤੇ ਸ਼ਨਿੱਚਰਵਾਰ ਨੂੰ ਸਿਵਲ ਹਸਪਤਾਲ ਵਿੱਚ ਡਾਕਟਰਾਂ ਨਾਲ ਸਲਾਹ ਕੀਤੀ ਸੀ। ਡਾਕਟਰਾਂ ਨੇ ਉਸ ਨੂੰ ਆਮ ਬੁਖਾਰ ਤੋਂ ਪੀੜਤ ਪਾਇਆ ਅਤੇ ਉਸ ਨੂੰ ਆਰਾਮ ਕਰਨ ਲਈ ਘਰ ਰਹਿਣ ਦੀ ਸਲਾਹ ਦਿੱਤੀ।

 

“ਹਾਲਾਂਕਿ ਉਸ ਦੀ ਕੋਈ ਵਿਦੇਸ਼ੀ ਯਾਤਰਾ ਦਾ ਇਤਿਹਾਸ ਨਹੀਂ ਸੀ ਜਾਂ ਨਾ ਹੀ ਉਹ ਕਿਸੇ ਕੋਰੋਨਾ ਪਾਜ਼ਿਟਿਵ ਮਰੀਜ਼ ਦੇ ਸੰਪਰਕ ਵਿੱਚ ਆਈ ਸੀ। ਕੋਵਿਡ -19 ਦਾ ਡਰ ਉਸ ਦੇ ਮਨ ਵਿੱਚ ਬੈਠ ਗਿਆ ਸੀ। ਉਹ ਇਕੱਲੀ ਰਹਿੰਦੀ ਹੈ ਕਿਉਂਕਿ ਕੁਝ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਉਸ ਦੀਆਂ 4 ਲੜਕੀਆਂ ਵਿਆਹੀਆਂ ਹੋਈਆਂ ਹਨ। ਜਾਂਚ ਅਧਿਕਾਰੀ ਅਤੇ ਸਟੇਸ਼ਨ ਹਾਊਸ ਅਫ਼ਸਰ ਅਮਰਜੀਤ ਸਿੰਘ ਨੇ ਕਿਹਾ ਕਿ ਉਸ ਨੇ ਘਰ ਵਿੱਚ ਹੀ ਖ਼ੁਦਕੁਸ਼ੀ ਕਰ ਲਈ।
 

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਭੇਜ ਦਿੱਤਾ ਹੈ ਅਤੇ ਉਸ ਦੀਆਂ ਰਿਪੋਰਟਾਂ ਨੈਗੇਟਿਨ ਆਈਆਂ ਹਨ। ਜਾਂਚ ਦੌਰਾਨ ਪਤਾ ਲੱਗਿਆ ਕਿ ਉਸ ਨੇ ਘਬਰਾਹਟ ਕਾਰਨ ਖ਼ੁਦਕੁਸ਼ੀ ਕੀਤੀ ਹੈ।

 

ਸਥਾਨਕ ਪ੍ਰਸ਼ਾਸਨ ਨਾਲ ਸੀਨੀਅਰ ਕਾਂਗਰਸੀ ਆਗੂ ਜੋਗਿੰਦਰ ਸਿੰਘ ਮਾਨ ਨੇ ਪਿੰਡ ਦਾ ਦੌਰਾ ਕੀਤਾ ਅਤੇ ਐਮ ਸੀ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਵਿੱਚ ਦਹਿਸ਼ਤ ਨੂੰ ਘੱਟ ਕਰਨ ਲਈ ਪਿੰਡ ਨੂੰ ਮੁੜ ਸਵੱਛ ਬਣਾਇਆ ਜਾਵੇ।

 

ਮਾਨ ਨੇ ਕਿਹਾ ਕਿ ਲੋਕਾਂ ਨੂੰ ਕੋਰੋਨਾਵਾਇਰਸ ਫੈਲਣ ਤੋਂ ਘਬਰਾਉਣਾ ਨਹੀਂ ਚਾਹੀਦਾ ਅਤੇ ਸੁਰੱਖਿਆ ਲਈ ਘਰਾਂ ਵਿਚ ਰਹਿਣਾ ਚਾਹੀਦਾ ਹੈ। ਇਸ ਦੌਰਾਨ ਪੁਲਿਸ ਨੇ ਸੀ.ਆਰ.ਪੀ.ਸੀ ਐਕਟ ਦੀ ਧਾਰਾ 174 ਤਹਿਤ ਕੇਸ ਦਰਜ ਕਰ ਲਿਆ ਹੈ।
................


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman commits suicide over fear of Covid 19 in Phagwara