ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ੀਰਾ `ਚ ਕਤਲ ਹੋਈ ਔਰਤ ਸੀ ਮੋਗਾ ਸੈਕਸ ਸਕੈਂਡਲ ਦੀ ਵਾਅਦਾ ਮਾਫ਼ ਗਵਾਹ

ਰਾਜਪ੍ਰੀਤ ਸਿੰਘ ਤੇ ਮਨਜੀਤ ਕੌਰ ਦੀ ਫ਼ਾਈਲ ਫ਼ੋਟੋ

ਸ਼ੁੱਕਰਵਾਰ ਨੂੰ ਫਿ਼ਰੋਜ਼ਪੁਰ ਦੀ ਜ਼ੀਰਾ ਸਬ-ਡਿਵੀਜ਼ਨ ਦੇ ਇੱਕ ਪਿੰਡ `ਚ ਜਿਸ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਹੋਇਆ ਸੀ, ਉਸ ਵਿੱਚੋਂ ਪਤਨੀ ਮਨਜੀਤ ਕੌਰ ਦਾ ਨਾਂਅ ਮੋਗਾ ਸੈਕਸ ਸਕੈਂਡਲ ਨਾਲ ਜੁੜਿਆ ਰਿਹਾ ਹੈ। ਇਸ ਸਕੈਂਡਲ ਦੇ 10 ਮੁਲਜ਼ਮ ਸਨ ਤੇ ਮਨਜੀਤ ਕੌਰ ਵੀ ਉਨ੍ਹਾਂ `ਚੋਂ ਇੱਕ ਸੀ। ਉਹ ਬਾਅਦ `ਚ ਵਾਅਦਾ-ਮੁਆਫ਼ ਗਵਾਹ ਬਣ ਗਈ ਸੀ ਤੇ ਕੁਝ ਸਾਲ ਪਹਿਲਾਂ ਉਸ ਨੂੰ ਜ਼ਮਾਨਤ `ਤੇ ਰਿਹਾਅ ਕਰ ਦਿੱਤਾ ਗਿਆ ਸੀ।


ਜ਼ਮਾਨਤ `ਤੇ ਰਿਹਾਅ ਹੋਣ ਤੋਂ ਬਾਅਦ ਉਸ ਨੇ ਆਪਣਾ ਨਾਂਅ ਬਦਲ ਕੇ ਪ੍ਰਭਜੀਤ ਕੌਰ ਰੱਖ ਲਿਆ ਸੀ ਤੇ ਆਪਣੇ ਪਤੀ ਰਾਜਪ੍ਰੀਤ ਸਿੰਘ ਨਾਲ ਪਿੰੰਡ ਪੰਡੋਰੀ ਖੱਤਰੀਆਂ `ਚ ਰਹਿਣ ਲੱਗ ਪਈ ਸੀ। ਉਹ ਆਪਣੀ ਮੌਤ ਸਮੇਂ 8 ਮਹੀਨਿਆਂ ਦੀ ਗਰਭਵਤੀ ਸੀ।


ਪਤੀ-ਪਤਨੀ ਦੇ ਸਿਰ `ਚ .38 ਬੋਰ ਦੇ ਹਥਿਆਰ ਰਾਹੀਂ ਚਾਰ ਗੋਲੀਆਂ ਮਾਰੀਆਂ ਗਈਆਂ ਸਨ। ਅਜਿਹੇ ਹਥਿਆਰ ਦੀ ਵਰਤੋਂ `ਤੇ ਪਾਬੰਦੀ ਹੈ ਤੇ ਇਹ ਜਿ਼ਆਦਾਤਰ ਹਥਿਆਰਬੰਦ ਫ਼ੋਜੀ ਤੇ ਸੁਰੱਖਿਆ ਬਲਾਂ ਕੋਲ ਹੀ ਪਾਏ ਜਾਂਦੇ ਹਨ। ਜਾਂਚ ਅਧਿਕਾਰੀਆਂ ਅਨੁਸਾਰ ਹਮਲਾਵਰ ਮ੍ਰਿਤਕ ਜੋੜੀ ਦਾ ਕੋਈ ਜਾਣਕਾਰ ਵੀ ਹੋ ਸਕਦਾ ਹੈ ਕਿਉਂਕਿ ਉਸ ਨੂੰ ਘਰ ਦੇ ਸਾਰੇ ਭੇਤ ਪਤਾ ਸਨ। ਉਹ ਜਾਂਦੇ ਹੋਏ ਆਪਣੇ ਨਾਲ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਰਿਕਾਰਡਿੰਗ ਵੀ ਲੈ ਗਿਆ ਹੈ।


ਇਹ ਵੀ ਪਤਾ ਲੱਗਾ ਹੈ ਕਿ ਇਸ ਜੋੜੀ ਨੇ ਪਹਿਲਾਂ ਆਪਣੇ ਕਿਸੇ ਰਿਸ਼ਤੇਦਾਰ ਦਾ ਬੱਚਾ ਗੋਦ ਲੈਣ ਦਾ ਮਨ ਬਣਾਇਆ ਸੀ ਪਰ ਜਦੋਂ ਮਨਜੀਤ ਕੌਰ ਦੇ ਆਪਣੇ ਗਰਭ ਠਹਿਰ ਗਿਆ, ਤਦ ਉਸ ਨੇ ਇਹ ਵਿਚਾਰ ਤਿਆਗ ਦਿੱਤਾ ਸੀ।


ਜਦੋਂ ਫਿ਼ਰੋਜ਼ਪੁਰ ਰੇਂ ਦੇ ਆਈਜੀ ਪੁਲਿਸ ਐੱਮਐੱਸ ਛੀਨਾ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਕਤੂਲ ਮਨਜੀਤ ਕੌਰ ਮੋਗਾ ਸੈਕਸ ਸਕੈਂਡਲ `ਚ ਸ਼ਾਮਲ ਰਹੀ ਹੈ।


ਉਨ੍ਹਾਂ ਦੱਸਿਆ ਕਿ ਕਾਤਲ ਹਮਲਾਵਰ ਤਿੰਨ ਸਨ, ਉਨ੍ਹਾਂ ਸਭ ਨੇ ਆਪਣੇ ਚਿਹਰੇ ਢਕੇ ਹੋਏ ਸਨ ਤੇ ਉਨ੍ਹਾਂ ਦੀਆਂ ਤਸਵੀਰਾਂ ਲਾਗਲੇ ਘਰਾਂ `ਚ ਲੱਗੇ ਸੀਸੀਟੀਵੀ ਕੈਮਰਿਆਂ `ਚ ਕੈਦ ਹੋ ਗਈਆਂ ਹਨ। ਉਨ੍ਹਾਂ ਵਿਡੀਓ ਫ਼ੁਟੇਜ ਤੋਂ ਕਾਫ਼ੀ ਮਜ਼ਬੁਤ ਸੁਰਾਗ਼ ਮਿਲੇ ਹਨ ਤੇ ਪੁਲਿਸ ਇਸ ਮਾਮਲੇ ਨੂੰ ਹੱਲ ਕਰਨ ਲਈ ਹਾਲੇ ਦੋ-ਤਿੰਨ ਤਰੀਕੇ ਨਾਲ ਅੱਗੇ ਵਧ ਰਹੀ ਹੈ।


ਇੱਥੇ ਵਰਨਣਯੋਗ ਹੈ ਕਿ ਮੋਗਾ ਸੈਕਸ ਸਕੈਂਡਲ `ਚ ਪੰਜਾਬ ਦੇ ਸਾਬਕਾ ਮੰਤਰੀ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਉਰਫ਼ ਮੱਖਣ, ਮੋਗਾ ਦੇ ਐੱਸਐੱਸਪੀ ਦਵਿੰਦਰ ਸਿੰਘ ਗਰਚਾ, ਐੱਸਪੀ ਪਰਮਦੀਪ ਸਿੰਘ ਸੰਧੂ, ਡੀਐੱਸਪੀ ਰਮਨ ਕੁਮਾਰ ਤੇ ਐੱਸਐੱਚਓ ਅਮਰਜੀਤ ਸਿੰਘ, ਮਨਜੀਤ ਕੌਰ, ਸੁਖਰਾਜ ਸਿੰਘ ਤੇ ਕਰਮਜੀਤ ਸਿੰਘ ਬਾਠ ਅਤੇ ਰਣਬੀਰ ਸਿੰਘ ਉਰਫ਼ ਰਾਣੂ ਵਿਰੁੱਧ ਦੋਸ਼ ਆਇਦ ਕੀਤੇ ਗਏ ਸਨ। ਇਨ੍ਹਾਂ ਚਾਰ ਪੁਲਿਸ ਅਧਿਕਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਅਧੀਨ ਵੀ ਮਾਮਲਾ ਦਰਜ ਕੀਤਾ ਗਿਆ ਸੀ।


ਸੀਬੀਆਈ ਨੇ ਇਸ ਮਾਮਲੇ `ਚ ਕਥਿਤ ਸ਼ਮੂਲੀਅਤ ਬਦਲੇ ਪਰਮਦੀਪ ਸਿੰਘ ਸੰਧੂ ਤੇ ਦਵਿੰਦਰ ਸਿੰਘ ਗਰਚਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਸਕੈਂਡਲ ਰਾਹੀਂ ਕਥਿਤ ਤੌਰ `ਤੇ ਅਮੀਰਾਂ ਤੇ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਬਲੈਕਮੇਲ ਕਰਨ ਦਾ ਧੰਦਾ ਚਲਾਇਆ ਜਾਂਦਾ ਸੀ ਤੇ ਧਨ ਦਾ ਵੱਡਾ ਹਿੱਸਾ ਆਪਸ `ਚ ਵੰਡ ਲਿਆ ਜਾਂਦਾ ਸੀ।


ਇਹ ਸੈਕਸ ਸਕੈਂਡਲ 2007 `ਚ ਸਾਹਮਣੇ ਆਇਆ ਸੀ; ਜਿਸ ਵਿੱਚ ਦੋ ਔਰਤਾਂ ਮਨਪ੍ਰੀਤ ਕੌਰ ਤੇ ਮਨਜੀਤ ਕੌਰ ਨੂੰ ਪੁਲਿਸ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਦੇਹ ਵਪਾਰ ਕਰਦਿਆਂ ਫੜਿਆ ਗਿਆ ਸੀ। ਬਰਜਿੰਦਰ ਸਿੰਘ ਕਥਿਤ ਤੌਰ `ਤੇ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਫਿਰੌਤੀਆਂ ਵਸੂਲ ਕਰਦਾ ਸੀ ਤੇ ਜੇ ਉਹ ਧਨ ਦੇਣ ਤੋਂ ਇਨਕਾਰ ਕਰਦੇ ਸਨ, ਤਾਂ ਉਨ੍ਹਾਂ ਖਿ਼ਲਾਫ਼ ਜਿਨਸੀ ਸ਼ੋਸ਼ਣ ਦੇ ਮੁਕੱਦਮੇ ਚਲਾਉਣ ਦੀ ਧਮਕੀ ਦਿੱਤੀ ਜਾਂਦੀ ਸੀ। ਇਸ ਗਿਰੋਹ ਨੇ ਬਹੁਤ ਸਾਰੇ ਵਪਾਰੀਆਂ ਨੂੰ ਇਸ ਕਾਲ-ਗਰਲ ਸਿ਼ਕੰਜੇ ਵਿੱਚ ਫਸਾਇਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman murdered in Zira involved in Moga Sex Scandal