ਜਲੰਧਰ ਜ਼ਿਲ੍ਹੇ ਦੇ ਆਦਮਪੁਰ ਨੇੜਲੇ ਪਿੰਡ ਮਾਨਕੋ ’ਚ 45 ਸਾਲਾ ਇਕ ਔਰਤ ਨੇ ਆਪਣੇ ਤਿੰਨ ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਇਹ ਘਟਨਾ ਬੀਤੇ ਦੇਰ ਰਾਤ ਦੀ ਦੱਸੀ ਜਾ ਰਹੀ ਹੈ।
ਪੁਲਿਸ ਵੱਲੋਂ ਕੀਤੀ ਗਈ ਮੁਢਲੀ ਜਾਂਚ ਮੁਤਾਬਕ ਪਰਿਵਾਰ ਬਹੁਤ ਗਰੀਬੀ ਵਿਚੋਂ ਨਿਕਲ ਰਿਹਾ ਸੀ। ਔਰਤ ਆਪਣੇ ਬੱਚਿਆਂ ਨਾਲ ਇਕੱਲੀ ਰਹਿ ਰਹੀ ਸੀ, ਜਦੋਂ ਕਿ ਉਸਦਾ ਪਤੀ ਪਿਛਲੇ 20 ਸਾਲਾਂ ਤੋਂ ਦੁਬਈ ਵਿਚ ਰਹਿ ਰਿਹਾ ਹੈ।
ਮ੍ਰਿਤਕਾਂ ਦੀ ਸ਼ਨਾਖ਼ਤ ਹੋ ਗਈ ਹੈ ਪਰ ਕਾਨੂੰਨੀ ਕਾਰਨਾਂ ਕਰ ਕੇ ਉਨ੍ਹਾਂ ਨੂੰ ਜੱਗ–ਜ਼ਾਹਿਰ ਨਹੀਂ ਕੀਤਾ ਜਾ ਸਕਦਾ।
ਘਟਨਾ ਦੀ ਜਾਣਕਾਰੀ ਮਿਲਣ ਉਤੇ ਸੁਪਰਡੈਂਟ ਪੁਲਿਸ (ਜਾਂਚ) ਰਾਜਬੀਰ ਸਿੰਘ ਅਤੇ ਡਿਪਟੀ ਸੁਪਰਡੈਂਟ ਪੁਲਿਸ (ਆਦਮਪੁਰ) ਗੁਰਦੇਵ ਸਿੰਘ ਮੌਕੇ ਉਤੇ ਪੁਲਿਸ ਪਾਰਟੀ ਸਮੇਤ ਪਹੁੰਚ ਗਏ।
ਐਸਪੀ ਨੇ ਦੱਸਿਆ ਕਿ ਇਕ ਔਰਤ ਵੱਲੋਂ ਆਪਣੇ ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦ ਆਪ ਆਪਣੀ ਜਵੀਨ ਲੀਲਾ ਖਤਮ ਕਰ ਲਈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਗੁਆਢੀਆਂ ਨੇ ਉਨ੍ਹਾਂ ਨੂੰ ਮ੍ਰਿਤਕ ਦੇਖਿਆ।
ਉਨ੍ਹਾਂ ਕਿਹਾ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ, ਇਸਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਸਿਰ ਕਰਜ਼ਾ ਚੜ੍ਹਿਆ ਹੋਇਆ ਸੀ, ਜਿਸਦੇ ਚਲਦਿਆਂ ਬੁਰੀ ਸਥਿਤੀ ਵਿਚੋਂ ਨਿਕਲ ਰਿਹਾ ਸੀ। ਇਹ ਵੀ ਇਕ ਕਾਰਨ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦਾ ਪਤੀ ਦੁਬਈ ਵਿਚ ਪਿਛਲੇ 20 ਸਾਲਾਂ ਤੋਂ ਇਕ ਨਿੱਜੀ ਕੰਪਨੀ ਵਿਚ ਕੰਮ ਕਰ ਰਿਹਾ ਹੈ, ਉਹ ਦੋ ਸਾਲ ਪਹਿਲਾਂ ਘਰ ਆਇਆ ਸੀ।
ਪੁਲਿਸ ਨੇ ਲਾਸ਼ਾਂ ਕਬਜ਼ੇ ’ਚ ਲੈ ਕੇ ਪੋਸਟਮਮਾਰਟਮ ਲਈ ਭੇਜ ਦਿੱਤੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ।