ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਚਕੂਲਾ ਤੋਂ ਗਾਂਜਾ ਖ਼ਰੀਦ ਕੇ ਲੁਧਿਆਣਾ `ਚ ਸਪਲਾਈ ਕਰਦੀ ਔਰਤ ਗ੍ਰਿਫ਼ਤਾਰ

ਪੰਚਕੂਲਾ ਤੋਂ ਗਾਂਜਾ ਖ਼ਰੀਦ ਕੇ ਲੁਧਿਆਣਾ `ਚ ਸਪਲਾਈ ਕਰਦੀ ਔਰਤ ਗ੍ਰਿਫ਼ਤਾਰ

ਲੁਧਿਆਣਾ ਪੁਲਿਸ ਨੇ ਇੱਕ ਅਜਿਹੀ ਮਹਿਲਾ ਸਮੱਗਲਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਪੰਚਕੂਲਾ ਦੇ ਇੱਕ ਵਿਅਕਤੀ ਤੋਂ ਗਾਂਜਾ ਲਿਆ ਕੇ ਲੁਧਿਆਣਾ `ਚ ਸਪਲਾਈ ਕਰਦੀ ਸੀ। ਸਥਾਨਕ ਸੰਜੇ ਗਾਂਧੀ ਕਾਲੋਨੀ ਤੋਂ ਗ੍ਰਿਫ਼ਤਾਰ ਇਸ ਔਰਤ ਕੋਲੋਂ ਸਾਢੇ 13 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ ਹੈ। ਪੁਲਿਸ ਨੇ ਮਮਤਾ ਰਾਣੀ ਵਿਰੁੱਧ ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ।


ਪੁਲਿਸ ਨੂੰ ਕੱਲ੍ਹ ਐਤਵਾਰ ਨੂੰ ਹੀ ਅਦਾਲਤ `ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ `ਚ ਭੇਜ ਦਿੱਤਾ ਗਿਆ ਸੀ।


ਸਬ-ਇੰਸਪੈਕਟਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ `ਤੇ ਇਹ ਗ੍ਰਿਫ਼ਤਾਰੀ ਮੁਮਕਿਨ ਹੋਈ ਹੈ। ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਉਸ ਦੇ ਘਰੋਂ ਛਾਪਾ ਮਾਰ ਕੇ ਬਰਾਮਦ ਕੀਤੀ ਹੈ।


ਮਮਤਾ ਰਾਣੀ ਦੇ ਪਤੀ ਦੀ ਜੁੱਤੀਆਂ ਦੀ ਦੁਕਾਨ ਹੈ ਤੇ ਉਹ ਆਪਣੀ ਪਤਨੀ ਦੀ ਗ੍ਰਿਫ਼ਤਾਰੀ ਦੇ ਵੇਲੇ ਤੋਂ ਹੀ ਫ਼ਰਾਰ ਹੈ। ਵੱਧ ਪੈਸਾ ਕਮਾਉਣ ਦੇ ਚੱਕਰ `ਚ ਇਸ ਔਰਤ ਨੇ ਨਸ਼ੇ ਦੀ ਸਮੱਗਲਿੰਗ ਦਾ ਧੰਦਾ ਚੁਣਿਆ। ਉਹ ਚੰਡੀਗੜ੍ਹ ਆਪਣੇ ਰਿਸ਼ਤੇਦਾਰਾਂ ਕੋਲ ਜਾਂਦੀ ਸੀ ਤੇ ਫਿਰ ਪੰਚਕੂਲਾ ਦੇ ਤਸਕਰ ਤੋਂ ਗਾਂਜਾ ਲੈ ਕੇ ਆ ਜਾਂਦੀ ਸੀ। ਉਹ ਕਥਿਤ ਤੌਰ `ਤੇ ਲੁਧਿਆਣਾ ਦੀ ਈਡਬਲਿਊਐੱਸ ਕਾਲੋਨੀ ਅਤੇ ਘੋੜਾ ਕਾਲੋਨੀ `ਚ ਲੋਕਾਂ ਨੂੰ ਗਾਂਜਾ ਸਪਲਾਈ ਕਰਦੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman purchased marijuana from Panchkula sold in Ldh