ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ’ਚ ਗੁਆਂਢਣ ਨੂੰ ਵੱਢਣ ਵਾਲੇ ਪਾਲਤੂ ਕੁੱਤੇ ਦੀ ਮਾਲਕਣ ਨੂੰ ਛੇ ਮਹੀਨੇ ਕੈਦ

ਮੋਹਾਲੀ ’ਚ ਗੁਆਂਢਣ ਨੂੰ ਵੱਢਣ ਵਾਲੇ ਪਾਲਤੂ ਕੁੱਤੇ ਦੀ ਮਾਲਕਣ ਨੂੰ ਛੇ ਮਹੀਨੇ ਕੈਦ

ਮੋਹਾਲੀ ’ਚ ਆਪਣੀ ਕਿਸਮ ਦੇ ਪਹਿਲੇ ਮਾਮਲੇ ’ਚ ਉਸ ਔਰਤ ਨੂੰ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ; ਜਿਸ ਦੇ ਕੁੱਤੇ ਨੇ ਗੁਆਂਢਣ ਨੂੰ ਵੱਢਿਆ ਸੀ। ਗੁਆਂਢੀ ਨੂੰ ਵੱਢਣ ਦੀ ਘਟਨਾ ਅਪ੍ਰੈਲ 2018 ’ਚ ਵਾਪਰੀ ਸੀ। ਅਦਾਲਤ ਨੇ ਕੁੱਤੇ ਦੀ ਮਾਲਕਣ ਮੀਨਾਕਸ਼ੀ ਨੂੰ ਲਾਪਰਵਾਹੀ ਦੀ ਦੋਸ਼ੀ ਕਰਾਰ ਦਿੱਤਾ ਤੇ ਉਸ ਨੂੰ 1,500 ਰੁਪਏ ਜੁਰਮਾਨਾ ਵੀ ਕੀਤਾ।

 

 

ਮੀਨਾਕਸ਼ੀ ਮੋਹਾਲੀ ਦੇ ਫ਼ੇਸ–10 ਵਿੱਚ ਰਹਿੰਦੀ ਹੈ ਤੇ ਆਪਣਾ ਬਿਊਟੀ ਪਾਰਲਰ ਚਲਾਉਂਦੀ ਹੈ। ਹਾਲ ਦੀ ਘੜੀ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ ਹੈ ਕਿ ਤਾਂ ਜੋ ਉਹ ਇਸ ਫ਼ੈਸਲੇ ਵਿਰੁੱਧ ਅਪੀਲ ਕਰ ਸਕੇ।

 

 

ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮੋਹਿਤ ਬਾਂਸਲ ਨੇ ਆਪਣੇ ਫ਼ੈਸਲੇ ਵਿੱਚ ਸਪੱਸ਼ਟ ਆਖਿਆ ਕਿ – ‘ਮੀਨਾਕਸ਼ੀ ਨੇ ਆਪਣੇ ਪਾਲਤੂ ਕੁੱਤੇ ਨੂੰ ਸਹੀ ਤਰ੍ਹਾਂ ਨਿਗਰਾਨੀ ’ਚ ਨਹੀਂ ਰੱਖਿਆ। ਇਸੇ ਲਈ ਉਸ ਨੇ ਸ਼ਿਕਾਇਤਕਰਤਾ ਨੂੰ ਵੱਢ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।’

 

 

ਮੀਨਾਕਸ਼ੀ ਵਿਰੁੱਧ ਮਾਮਲਾ 21 ਅਪ੍ਰੈਲ 2018 ਨੂੰ ਮੋਹਾਲੀ ਦੇ ਫ਼ੇਸ–11 ਦੇ ਪੁਲਿਸ ਥਾਣੇ ’ਚ ਸ੍ਰੀਮਤੀ ਰਸ਼ਪਾਲ ਕੌਰ ਵੱਲੋਂ ਦਰਜ ਕਰਵਾਇਆ ਗਿਆ ਸੀ। ਕੁੱਤੇ ਦੇ ਵੱਢਣ ਕਾਰਨ ਸ੍ਰੀਮਤੀ ਰਸ਼ਪਾਲ ਕੌਰ ਨੂੰ ਮੋਹਾਲੀ ਦੇ ਫ਼ੇਸ–6 ਸਥਿਤ ਸਰਕਾਰੀ ਹਸਪਤਾਲ ’ਚ ਦਾਖ਼ਲ ਹੋਣਾ ਪਿਆ ਸੀ।

 

 

ਸਮਰਾਲ਼ਾ ਦੇ ਸ੍ਰੀਮਤੀ ਰਸ਼ਪਾਲ ਕੌਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਫ਼ੇਸ–10 ਦੇ ਇੱਕ ਮਕਾਨ ਦੀ ਪਹਿਲੀ ਮੰਜ਼ਿਲ ਉੱਤੇ ਜਨਵਰੀ 2018 ਤੋਂ ਆਪਣੇ ਪਰਿਵਾਰ ਨਾਲ ਰਹਿ ਰਹੇ ਸਨ। ਮੀਨਾਕਸ਼ੀ ਤੇ ਉਸ ਦਾ ਪਰਿਵਾਰ ਉਸੇ ਮਕਾਨ ਦੀ ਜ਼ਮੀਨੀ ਮੰਜ਼ਿਲ ਉੱਤੇ 18 ਮਹੀਨਿਆਂ ਤੋਂ ਰਹਿ ਰਹੇ ਸਨ।

 

 

ਰਸ਼ਪਾਲ ਕੌਰ ਨੇ ਦੱਸਿਆ ਕਿ ਮੀਨਾਕਸ਼ੀ ਨੇ ਘਟਨਾ ਵਾਪਰਨ ਤੋਂ ਤਿੰਨ ਕੁ ਮਹੀਨੇ ਪਹਿਲਾਂ ਇੱਕ ਅਵਾਰਾ ਕੁੱਤੇ ਨੂੰ ਪਾਲ਼ ਲਿਆ ਸੀ ਤੇ ਉਹ ਉਸ ਦੇ ਪਰਿਵਾਰ ਨਾਲ ਜ਼ਮੀਨੀ ਮੰਜ਼ਿਲ ’ਤੇ ਹੀ ਰਹਿ ਰਿਹਾ ਸੀ। ਸ੍ਰੀਮਤੀ ਰਸ਼ਪਾਲ ਕੌਰ ਨੇ ਦੋਸ਼ ਲਾਇਆ ਸੀ ਕਿ ਮੀਨਾਕਸ਼ੀ ਨੇ ਉਸ ਕੁੱਤੇ ਨੂੰ ਕਦੇ ਨਹੀਂ ਬੰਨ੍ਹਿਆ ਸੀ।

 

 

21 ਅਪ੍ਰੈਲ ਨੂੰ ਜਦੋਂ ਸ੍ਰੀਮਤੀ ਰਸ਼ਪਾਲ ਕੌਰ ਦੁੱਧ ਲੈਣ ਲਈ ਸਵੇਰੇ 8 ਕੁ ਵਜੇ ਪੌੜੀਆਂ ਉੱਤਰ ਕੇ ਹੇਠਾਂ ਗਏ ਤਾਂ ਕੁੱਤੇ ਨੇ ਉਨ੍ਹਾਂ ਦੀ ਖੱਬੀ ਕੂਹਣੀ ਉੱਤੇ ਵੱਢ ਲਿਆ ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਹੋਣਾ ਪਿਆ। ਇਸ ਦੇ ਉਲਟ ਮੀਨਾਕਸ਼ੀ ਨੇ ਭਾਵੇਂ ਅਦਾਲਤ ਸਾਹਵੇਂ ਕਈ ਦਲੀਲਾਂ ਦਿੱਤੀਆਂ ਕਿ ਉਸ ਦਾ ਪਤੀ ਕਿਸੇ ਹੋਰ ਸ਼ਹਿਰ ’ਚ ਕੰਮ ਕਰਦਾ ਹੈ ਤੇ ਧੀ ਵਿਆਹੁਣਯੋਗ ਹੈ ਅਤੇ ਬੇਟਾ ਹਾਲੇ ਪੜ੍ਹ ਰਿਹਾ ਹੈ। ਇਸ ਤੋਂ ਇਲਾਵਾ ਉਸ ਦੀਆਂ ਕਰਜ਼ੇ ਦੀਆਂ ਕਿਸ਼ਤਾਂ ਵੀ ਚੱਲਦੀਆਂ ਹਨ।

 

 

ਪਰ ਅਦਾਲਤ ਨੇ ਕਿਹਾ ਕਿ ਕੁੱਤੇ ਦੇ ਵੱਢਣ ਦੇ ਮਾਮਲੇ ’ਚ ਕੋਈ ਢਿੱਲ ਨਹੀਂ ਦਿੱਤੀ ਜਾ ਸਕਦੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman sentenced 6 months prison whose dog had bitten a neighbour