ਅਗਲੀ ਕਹਾਣੀ

ਫ਼ਰੀਦਕੋਟ `ਚ ਮਾਂ ਤੇ ਦੋ ਬੱਚਿਆਂ ਦੀ ਭੇਤ ਭਰੀ ਮੌਤ

ਫ਼ਰੀਦਕੋਟ `ਚ ਮਾਂ ਤੇ ਦੋ ਬੱਚਿਆਂ ਦੀ ਭੇਤ ਭਰੀ ਮੌਤ

ਫ਼ਰੀਦਕੋਟ ਦੇ ਸੁੰਦਰ ਨਗਰ ਇਲਾਕੇ `ਚ ਅੱਜ ਮੰਗਲਵਾਰ ਨੂੰ 28 ਸਾਲਾ ਮਾਂ ਤੇ ਉਸ ਦੇ ਦੋ ਬੱਚੇ ਭੇਤ ਭਰੀ ਹਾਲਤ `ਚ ਮ੍ਰਿਤਕ ਪਾਏ ਗਏ। ਮ੍ਰਿਤਕਾਂ ਦੀ ਸ਼ਨਾਖ਼ਤ ਮਾਂ ਪੂਜਾ, ਉਸ ਦੀ ਸੱਤ ਸਾਲਾ ਧੀ ਸਨਮ ਤੇ ਪੰਜ ਸਾਲਾ ਪੁੱਤਰ ਮਾਣਿਕ ਵਜੋਂ ਹੋਈ ਹੈ।


ਪੂਜਾ ਦੇ ਪਤੀ ਧਰਮਿੰਦਰ ਸਿੰਘ, ਜੋ ਇਲੈਕਟ੍ਰੀਸ਼ਨ ਹਨ, ਦਾ ਕਹਿਣਾ ਹੈ ਕਿ ਉਹ ਅੱਜ ਸਵੇਰੇ ਥੋੜ੍ਹਾ ਛੇਤੀ ਕੰਮ `ਤੇ ਚਲੇ ਗਏ ਸਨ ਤੇ ਸਵੇਰੇ 9 ਵਜੇ ਪਰਤ ਵੀ ਆਏ ਸਨ। ਵਾਪਸ ਆ ਕੇ ਵੇਖਿਆ ਕਿ ਉਨ੍ਹਾਂ ਦੀ ਪਤਨੀ ਤੇ ਬੱਚੇ ਬੇਸੁਰਤ ਪਏ ਸਨ। ਗੁਆਂਢੀਆਂ ਦੀ ਮਦਦ ਨਾਲ ਉਹ ਉਨ੍ਹਾਂ ਤਿੰਨਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਲੈ ਕੇ ਗਏ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।


ਸ੍ਰੀ ਧਰਮਿੰਦਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਪਤਨੀ ਤੇ ਬੱਚਿਆਂ ਦਾ ਕਤਲ ਹੋਇਆ ਹੈ ਕਿਉਂਕਿ ਪੂਜਾ ਨੇ ਦੱਸਿਆ ਸੀ ਕਿ ਸੋਮਵਾਰ ਬਾਅਦ ਦੁਪਹਿਰ ਇੱਕ ਅਣਪਛਾਤਾ ਵਿਅਕਤੀ ਧਮਕੀ ਦੇ ਕੇ ਗਿਆ ਸੀ।


ਪੁਲਿਸ ਨੇ ਇਸ ਮਾਮਲੇ ਦੀ ਤਹਿਕੀਕਾਤ ਅਰੰਭ ਕਰ ਦਿੱਤੀ ਹੈ। ਪੋਸਟ-ਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਐੱਸਐੱਚਓ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਅਗਲੇਰੀ ਜਾਂਚ ਪੋਸਟ-ਮਾਰਟਮ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Woman two kids found dead in Faridkot