ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ : ਏਅਰਫੋਰਸ ਜਵਾਨ ਦੀ ਪਤਨੀ ਨੇ ਲਿਆ ਫਾਹਾ

ਚੰਡੀਗੜ੍ਹ ਦੇ ਸੈਕਟਰ-31 ਦੀ ਰਹਿਣ ਵਾਲੀ ਇੱਕ 30 ਸਾਲਾ ਔਰਤ ਨੇ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਔਰਤ ਨੂੰ ਫਾਹੇ ਤੋਂ ਉਤਾਰ ਕੇ ਸੈਕਟਰ-32 ਦੇ ਸਰਕਾਰੀ ਹਸਪਤਾਲ 'ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ।
 

ਜਾਣਕਾਰੀ ਮੁਤਾਬਕ ਇਹ ਔਰਤ ਆਪਣੇ ਪਰਿਵਾਰ ਸਮੇਤ ਇੱਥੇ ਰਹਿੰਦੀ ਸੀ ਅਤੇ ਉਸ ਦਾ ਪਤੀ ਏਅਰਫ਼ੋਰਸ 'ਚ ਤਾਇਨਾਤ ਹੈ, ਜੋ ਕਿ ਕੁਝ ਸਮੇਂ ਤੋਂ ਟ੍ਰੇਨਿੰਗ ਲਈ ਬਾਹਰ ਗਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਸੋਮਵਾਰ ਤੜਕੇ ਲਗਭਗ 3 ਵਜੇ ਫਾਹਾ ਲਿਆ। 
 

ਔਰਤ ਨੂੰ ਉਸ ਦੇ ਸਹੁਰੇ ਨੇ ਫਾਹੇ 'ਤੇ ਲਟਕਿਆ ਵੇਖਿਆ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। 
 

ਪੁਲਿਸ ਨੇ ਦੱਸਿਆ ਕਿ ਔਰਤ ਦੀ 7 ਸਾਲਾ ਬੇਟੀ ਕਾਫੀ ਸਮੇਂ ਤੋਂ ਬੇਟੀ ਬੀਮਾਰ ਹੈ, ਜਿਸ ਦਾ ਇਲਾਜ ਹਸਪਤਾਲ 'ਚ ਲਗਾਤਾਰ ਚੱਲ ਰਿਹਾ ਹੈ। ਔਰਤ ਵੀ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ। ਸ਼ੰਕਾ ਹੈ ਕਿ ਉਸ ਨੇ ਇਸੇ ਕਾਰਨ ਇਹ ਖੌਫਨਾਕ ਕਦਮ ਚੁੱਕਿਆ। ਫਿਲਹਾਲ ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:women committed suicide sector 31 Chandigarh