ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NRI ਪਤੀਆਂ ਨੇ ਦਿੱਤਾ ਧੋਖਾ, ਪਰ ਇਨ੍ਹਾਂ ਔਰਤਾਂ ਨੇ ਹੱਕ ਜਿੱਤਣ ਤੱਕ ਨਹੀਂ ਮੰਨੀ ਹਾਰ

ਪਰਵਾਸੀ ਪਤੀਆਂ ਦੇ ਧੋਖੇ ਦਾ ਸ਼ਿਕਾਰ

ਪਿਛਲੇ ਸਾਲ ਤੱਕ ਆਪਣੇ ਪਰਵਾਸੀ (ਐੱਨ.ਆਰ.ਆਈ.) ਪਤੀਆਂ ਦੁਆਰਾ ਉਜਾੜੀਆਂ ਇਹ ਔਰਤਾਂ ਦੁਖੀ ਸਨ, ਸਿਰਫ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦਾ ਸਾਥ ਦਿੱਤਾ।ਫਿਰ ਉਨ੍ਹਾਂ ਨੇ ਇੱਕ ਦੂਜੇ ਨੂੰ ਲੱਭ ਲਿਆ ਕਿਉਂਕਿ ਇਨ੍ਹਾਂ ਔਰਤਾਂ ਚ ਇੱਕ ਗੱਲ ਸਾਂਝੀ ਸੀ ਉਹ ਸੀ ਉਨ੍ਹਾਂ ਨਾਲ ਹੋਇਆ ਧੋੇਖਾ। ਪਿਛਲੇ ਹਫਤੇ ਇਨ੍ਹਾਂ ਲਈ ਚੰਗੀ ਖ਼ਬਰ ਆਈ ਜਦੋਂ ਖੇਤਰੀ ਪਾਸਪੋਰਟ ਦਫਤਰ (ਆਰਪੀਓ), ਚੰਡੀਗੜ੍ਹ ਨੇ ਇਨ੍ਹਾਂ ਦੇ 14 ਐੱਨ.ਆਰ.ਆਈਜ਼ ਪਤੀਆਂ ਦਾ ਪਾਸਪੋਰਟ ਮੁਲਤਵੀ ਕਰ ਦਿੱਤਾ।

 

ਇਹ ਔਰਤਾਂ ਹੁਣ ਆਰਪੀਓ 'ਤੇ ਟਾਸਕ ਫੋਰਸ ਗਰੁੱਪ ਚਲਾ ਰਹੀਆਂ ਹਨ। ਕਮਰੇ ਫਾਈਲਾਂ ਨਾਲ ਭਰੇ ਹੋੇਏ ਹਨ ਜੋ ਵਿਸ਼ਵਾਸਘਾਤ ਦੀਆਂ ਕਹਾਣੀਆਂ ਅਤੇ ਟੁੱਟਣ ਵਾਲੇ ਸੁਪਨਿਆਂ ਦੀ ਕਹਾਣੀ ਬਿਆਨ ਕਰਦੇ ਹਨ। ਪਰ ਆਪਣੇ ਇੱਕ ਕਮਰੇ ਦੇ ਦਫਤਰ ਤੋਂ ਕੰਮ ਕਰਦੇ ਹੋਏ, ਇਹ ਔਰਤਾਂ ਹੋਰਾਂ ਨੂੰ ਨਵੀਂ ਆਸ ਦੇ ਰਹੀਆਂ ਹਨ। ਰੂਪਾਲੀ ਗੁਪਤਾ ਇੱਕ ਫੋਨ ਕਰਨ ਵਾਲੇ ਨੂੰ ਉਸ ਦੇ ਫਰਾਰ ਹੋਏ ਪਤੀ ਦੇ ਖਿਲਾਫ ਜਾਇਜ਼ ਮਾਮਲਾ ਬਣਾਉਣ ਲਈ ਲੋੜੀਂਦੇ ਦਸਤਾਵੇਜ਼ਾਂ ਬਾਰੇ ਦੱਸਦੇ ਹੋਈ ਕਹਿੰਦੀ ਹੈ ਕਿ ਅਸੀਂ ਉਨ੍ਹਾਂ ਕੁੜੀਆਂ ਦੀ ਮਦਦ ਕਰ ਰਹੀਆਂ ਹਾਂ ਜੋ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਸਾਡੀ ਮਦਦ ਮੰਗਦੀਆਂ ਹਨ। "

 

ਏਕਤਾ 'ਚ ਤਾਕਤ

 

 ਬਠਿੰਡਾ ਦੀ ਰੂਪਾਲੀ ਇੱਕ ਕੰਪਿਊਟਰ ਇੰਜਨੀਅਰ ਹੈ। ਜਿਸ ਨੇ ਸਭ ਤੋਂ ਪਹਿਲਾਂ ਇਸ ਮੁੱਦੇ ਬਾਰੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਟਵਿੱਟਰ ਤੇ ਮੈਸੇਜ ਟਵੀਟ ਕੀਤਾ ਸੀ। ਉਸਦੇ ਮਾਤਾ-ਪਿਤਾ ਨੇ ਇੱਕ ਵਿਆਹ ਦੇ ਵਿਗਿਆਪਨ ਨੂੰ ਵੇਖਕੇ 28 ਸਤੰਬਰ 2017 ਨੂੰ ਸਰੀ ਦੇ ਤਿਰਲੋਚਨ ਗੋਇਲ ਨਾਲ ਰੂਪਾਲੀ ਦਾ ਵਿਆਹ ਕਰ ਦਿੱਤਾ। ਤਿੰਨ ਮਹੀਨਿਆਂ ਬਾਅਦ ਗਰਭਵਤੀ ਰੁਪਾਲੀ ਨੂੰ ਪਤਾ ਲੱਗਿਆ ਕਿ ਉਹ ਪਹਿਲਾਂ ਹੀ ਵਿਆਹੇ ਹੋਏ ਸਨ। ਗੋਇਲ ਉਨ੍ਹਾਂ ਦੇ ਵਿਆਹ ਦੇ ਤੋਹਫ਼ੇ  ਲੈ ਕੇ ਫਰਾਰ ਹੋ ਗਿਆ। ਪਿਛਲੇ ਹਫਤੇ ਉਸ ਦਾ ਪਾਸਪੋਰਟ ਜ਼ਬਤ ਕੀਤਾ ਗਿਆ।

 

ਖੇਤਰੀ ਪਾਸਪੋਰਟ ਅਫਸਰ ਸਿਸਾਬ ਕਬੀਰਰਾਜ ਨੇ ਕਿਹਾ ਕਿ "ਪਾਸਪੋਰਟ ਦੇ ਮੁਲਤਵੀ ਕੀਤੇ ਜਾਣ ਨਾਲ ਇਨ੍ਹਾਂ ਐਨਆਰਆਈ ਪਤੀਆਂ ਦਾ ਵੀਜ਼ਾ ਰੱਦ ਹੋ ਜਾਵੇਗਾ। ਇਹ ਕਿਸੇ  ਵਿਦੇਸ਼ੀ ਦੇਸ਼ 'ਚ ਠਹਿਰਣ ਦੇ ਸਾਰੇ ਕਾਨੂੰਨੀ ਅਧਾਰ ਗਵਾ ਦੇਣਗੇ ਤੇ ਭਾਰਤੀ ਦੂਤਾਵਾਸਾਂ ਦੇ ਦਖਲ ਨਾਲ ਉਨ੍ਹਾਂ ਨੂੰ ਭਾਰਤ ਵਾਪਸ ਆਉਣ ਦਾ ਇਕ ਮੌਕਾ ਮਿਲੇਗਾ।

 

ਰੂਪਾਲੀ ਤੋਂ ਪ੍ਰੇਰਿਤ ਹੋ ਕੇ ਹੋਰ ਔਰਤਾਂ ਨੇ ਦੋਵਾਂ ਮੰਤਰੀਆਂ ਅਤੇ ਔਰਤਾਂ ਲਈ ਕਮਿਸ਼ਨ  ਨੂੰ ਆਪਣੀਆਂ ਮੁਸੀਬਤਾਂ ਬਾਰੇ  ਟਵੀਟ ਕਰਨਾ ਸ਼ੁਰੂ ਕਰ ਦਿੱਤਾ। 25 ਦਸੰਬਰ, 2017 ਨੂੰ ਉਹਨਾਂ ਨੇ ਇੱਕ-ਦੂਜੇ ਨਾਲ ਨੰਬਰ ਸਾਂਝੇ ਕੀਤੇ। ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਤੋਂ ਰਿਤੂ ਸ਼ਰਮਾ ਅਤੇ ਪੁਣੇ ਤੋਂ ਸੁਮੇਰਾ ਪਾਰਕਰ ਨੇ ਮੁਲਾਕਾਤ ਕੀਤੀ।ਜਦੋਂ ਕਿ ਖਰੜ ਦੀ ਯਸਮੀਨ ਕੌਰ, ਬੁਢਲਾਡਾ ਤੋਂ ਅੰਮ੍ਰਿਤ ਪਾਲ ਕੌਰ ਅਤੇ ਕੈਥਲ ਵਿੱਚ ਮੁੰਦਰੀ ਤੋਂ ਰੀਨਾ ਚੌਹਾਨ ਐਨ.ਆਰ.ਆਈਜ਼, ਪੰਜਾਬ ਦੇ ਰਾਜ ਕਮਿਸ਼ਨ 'ਚ ਮਿਲਿਆ।

 

ਇਕੱਠੇ ਹੋਣਾ ਸਾਡੀ ਤਾਕਤ

 

ਰਿਤੂ ਸ਼ਰਮਾ ਨੇ ਕਿਹਾ "ਹਾਲਾਂਕਿ ਟਵੀਟ ਕਰਨ ਨਾਲ ਕੋਈ ਕਾਰਵਾਈ ਨਹੀਂ ਹੋਈ ਅਤੇ ਸਗੋਂ ਲੋਕਾਂ ਨੇ ਪ੍ਰਵਾਸੀ ਭਾਰਤੀਆਂ ਨਾਲ ਵਿਆਹ ਕਰਾਉਣ ਲਈ ਸਾਨੂੰ ਝਿੜਕਿਆ, ਫਿਰ ਅਸੀਂ ਇੱਕਠਿਆਂ ਆ ਗਈਆਂ।" . ਉਨ੍ਹਾਂ ਨੇ ਆਪਣੇ 60 ਮੈਂਬਰੀ ਸਮੂਹ ਦਾ ਨਾਂ Together We Can. ਰੱਖਿਆ।

 

 ਐੱਮਐੱਸਸੀ ਕਰ ਚੁੱਕੀ ਅੰਮ੍ਰਿਤ ਪਾਲ ਕੌਰ ਨੇ ਅਕਤੂਬਰ 2013 'ਚ ਇੱਕ ਆਸਟਰੇਲੀਆਈ ਨਾਗਰਿਕ ਕੁਲਪ੍ਰੀਤ ਸਿੰਘ ਨਾਲ ਵਿਆਹ ਕਰਵਾਇਆ। ਜੋ ਪਹਿਲਾਂ ਹੀ ਤਿੰਨ ਵਿਆਹ ਕਰਾ ਚੁੱਕਿਆ ਸੀ. ਉਸਨੇ ਇੱਕ ਹਫ਼ਤੇ ਦੇ ਬਾਅਦ ਅੰਮ੍ਰਿਤ ਪਾਲ ਨੂੰ ਛੱਡ ਦਿੱਤਾ। ਇੱਕ ਸਾਲ ਬਾਅਦ ਤਲਾਕ ਦੇ ਕਾਗਜ਼ ਭੇਜ ਦਿੱਤੇ।

 

 

 

ਮਈ ਵਿੱਚ ਔਰਤਾਂ ਦੀ ਮੁਲਾਕਾਤ ਹੋਈ ਅਤੇ ਉਨ੍ਹਾਂ ਨੇ ਆਪਣੇ ਪਤੀਆਂ ਦੇ ਪਾਸਪੋਰਟਾਂ ਨੂੰ ਮੁਲਤਵੀ ਕਰਨ ਦੀ ਬੇਨਤੀ ਕਰਨ ਲਈ ਕਬੀਰ ਜੀ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਨਾ ਸਿਰਫ ਆਪਣੇ ਲਈ ਸਗੋਂ ਹੋਰ ਘੱਟ ਪੜ੍ਹਿਆਂ ਲਿਖਿਆ ਐਰਤਾਂ ਨੂੰ ਇਨਸਾਫ ਦਿਵਾਉਣ ਲਈ ਲਈ ਕੰਮ ਕਰਨ ਦਾ ਫੈਸਲਾ ਕੀਤਾ।

 

14 ਪਾਸਪੋਰਟਾਂ ਨੂੰ ਮੁਅੱਤਲ ਕਰਨ ਦੇ ਆਰ.ਪੀ.ਓ. ਦੇ ਫੈਸਲੇ ਨੇ ਔਰਤਾਂ ਨੂੰ ਉਤਸ਼ਾਹਿਤ ਕੀਤਾ। ਉਹ ਐੱਨ.ਆਰ.ਆਈ ਕਮਿਸ਼ਨ ਦੇ ਚੇਅਰਮੈਨ ਜਸਟਿਸ ਰਾਕੇਸ਼ ਕੁਮਾਰ ਗਰਗ (ਸੇਵਾ ਮੁਕਤ) ਦੀਆਂ ਸ਼ੁਕਰਗੁਜ਼ਾਰ ਹਨ। ਜਿਨ੍ਹਾਂ ਨੇ ਭਗੌੜੇ ਪਤੀਆਂ ਦੇ ਖਿਲਾਫ ਐੱਫ.ਆਈ.ਆਰਜ਼ ਦਰਜ ਕਰਨ ਲਈ ਪੁਲਿਸ ਨੂੰ ਨਿਰਦੇਸ਼ ਦਿੱਤੇ।

ਰਾਜ ਫੰਡ ਦੀ ਜ਼ਰੂਰਤ

 

ਜਸਟਿਸ ਗਰਗ ਦਾ ਕਹਿਣਾ ਹੈ ਕਿ ਐੱਨ.ਆਰ.ਆਈਜ਼ ਲਈ ਕੌਮੀ ਕਮਿਸ਼ਨ ਹੋਣਾ ਚਾਹੀਦਾ ਹੈ। ਅਜਿਹਿਆਂ ਔਰਤਾਂ ਦੇ ਮੁੜ ਵਸੇਬੇ ਲਈ ਰਾਜ ਫੰਡ ਹੋਣਾ ਚਾਹੀਦਾ ਹੈ।

 

ਅਜਿਹੇ ਵਿਆਹ ਰਜਿਸਟਰ ਕਰੋ

 

ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਹ ਅਜਿਹੇ ਮਾਮਲਿਆਂ 'ਚ ਕਾਰਵਾਈ ਨਾ ਕਰਨ ਵਾਲੇ ਪੰਜਾਬ ਪੁਲਿਸ ਦੇ ਅਫਸਰਾਂ ਵਿਰੁੱਧ ਕਾਰਵਾਈ ਦੀ ਮੰਗ ਕਰਨਗੇ। ਗੁਲਾਟੀ ਦਾ ਕਹਿਣਾ ਹੈ ਕਿ ਉਹ ਕੈਨੇਡਾ, ਅਮਰੀਕਾ, ਬਰਤਾਨੀਆ, ਆਸਟ੍ਰੇਲੀਆ, ਇਟਲੀ ਅਤੇ ਜਰਮਨੀ ਦੇ ਰਾਜਦੂਤ ਨੂੰ ਉਨ੍ਹਾਂ ਦੇ ਦੇਸ਼ਾਂ ਵਿਚ ਰਹਿ ਰਹੇ ਲੋਕਾਂ ਦੇ ਪਾਸਪੋਰਟ  ਮੁਲਤਵੀ ਹੇਣ ਬਾਰੇ ਜਾਣੂ ਕਰਾਉਣ ਦੀ ਯੋਜਨਾ ਬਣਾ ਰਹੇ ਹਨ। ਤਾਂ ਜੋ ਸਰਕਾਰਾਂ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਦੇਸ਼ ਨਿਕਾਲਾ ਦੇ ਸਕਣ।

 

ਗੁਲਾਟੀ ਕਹਿੰਦੀ ਹੈ, '' 2013 'ਚ ਇਕ ਕਾਨੂੰਨ ਮੁਤਾਬਕ ਐੱਨ.ਆਰ.ਆਈਜ਼ ਨਾਲ ਵਿਆਹ ਕਰਾਉਣ ਵਾਲੀਆਂ ਔਰਤਾਂ ਨੂੰ ਕਮਿਸ਼ਨ ਨਾਲ ਆਪਣੇ ਵਿਆਹ ਨੂੰ ਰਜਿਸਟਰ ਕਰਾਉਣਾ ਪੈਂਦਾ ਹੈ, ਪਰ ਹੁਣ ਤੱਕ ਸਾਡੇ ਕੋਲ ਸਿਰਫ ਇਕ ਜੋੜੇ ਨੇ ਹੀ ਅਜਿਹਾ ਕਰਾਇਆ ਹੈ, ਇਸ ਮੁੱਦੇ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਯੋਜਨਾ ਹੈ. ''

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:WOMENS Deserted by their NRI husbands GOT MAJOR victory after court order