ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੱਲ੍ਹਿਆਂਵਾਲਾ ਬਾਗ਼ ਦੀ ਸਾਂਭ-ਸੰਭਾਲ ਨਿਜੀ ਕੰਪਨੀ ਕੋਲ ਨਹੀਂ ਜਾਣ ਦੇਵਾਂਗੇ: ਸਿੱਧੂ

ਜੱਲ੍ਹਿਆਂਵਾਲਾ ਬਾਗ਼ ਦੀ ਸਾਂਭ-ਸੰਭਾਲ ਨਿਜੀ ਕੰਪਨੀ ਕੋਲ ਨਹੀਂ ਜਾਣ ਦੇਵਾਂਗੇ: ਸਿੱਧੂ

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਉਹ ਅੰਮ੍ਰਿਤਸਰ ਸਥਿਤ ਜੱਲਿਆਂਵਾਲਾ ਬਾਗ਼ ਦੀ ਸਾਂਭ-ਸੰਭਾਲ ਕਿਸੇ ਪ੍ਰਾਈਵੇਟ ਕੰਪਨੀ ਨੂੰ ਦਿੱਤੇ ਜਾਣ ਦਾ ਵਿਰੋਧ ਕਰਨਗੇ। ਇੱਥੇ ਵਰਨਣਯੋਗ ਹੈ ਕਿ ਅਜਿਹਾ ‘ਵਿਰਾਸਤ ਨੂੰ ਅਪਣਾਓ` ਆਧਾਰ `ਤੇ ਬਿਲਕੁਲ ਉਵੇਂ ਕੀਤਾ ਜਾ ਰਿਹਾ ਹੈ, ਜਿਵੇਂ ਦਿੱਲੀ `ਚ ਲਾਲ ਕਿਲੇ ਲਈ ਕੀਤਾ ਗਿਆ ਸੀ।


ਸ੍ਰੀ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਬੇਨਤੀ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਇਸ ਇਤਿਹਾਸਕ ਸਮਾਰਕ ਲਈ ਫ਼ੰਡ ਮੁਹੱਈਆ ਨਹੀਂ ਕਰਵਾਏ ਜਾ ਰਹੇ। ਅਗਲੇ ਵਰ੍ਹੇ ਅਪ੍ਰੈਲ `ਚ ਜੱਲ੍ਹਿਆਂਵਾਲਾ ਬਾਗ਼ ਸਾਕਾ ਵਾਪਰਿਆਂ ਨੂੰ ਪੂਰੇ 100 ਵਰ੍ਹੇ ਮੁਕੰਮਲ ਹੋ ਜਾਣੇ ਹਨ। ਇਨ੍ਹਾਂ ਸ਼ਤਾਬਦੀ ਯਾਦਗਾਰੀ ਸਮਾਰੋਹਾਂ ਲਈ ਫ਼ੰਡ ਚਾਹੀਦੇ ਹਨ ਕਿਉਂਕਿ ਕੇਂਦਰੀ ਸਭਿਆਚਾਰ ਮੰਤਰਾਲਾ ਇਸ ਸਮਾਰਕ ਦੀ ਦੇਖਭਾਲ ਕਰਦਾ ਹੈ ਤੇ ਸੂਬਾ ਸਰਕਾਰ ਆਪਣੇ ਪੱਧਰ `ਤੇ ਇੱਥੇ ਕੁਝ ਨਹੀਂ ਕਰ ਸਕਦੀ।


ਸ੍ਰੀ ਸਿੱਧੂ ਨੇ ਦੱਸਿਆ,‘ਮੈਂ ਕੇਂਦਰੀ ਸਭਿਆਚਾਰਕ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਨੂੰ ਮਿਲਿਆ ਸਾਂ ਪਰ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ ਸਨ।` ਸ੍ਰੀ ਸਿੱਧੂ ਨੇ ਦੱਸਿਆ ਕਿ ਜੱਲ੍ਹਿਆਂਵਾਲਾ ਬਾਗ਼ ਦੀ ਦੇਖਭਾਲ ਵੀ ਬਿਲਕੁਲ ਉਵੇਂ ਹੀ ਕੀਤੀ ਜਾਣ ਦੇ ਸੰਕੇਤ ਜ਼ਰੂਰ ਦਿੱਤੇ ਗਏ ਸਨ, ਜਿਵੇਂ ਲਾਲ ਕਿਲੇ ਦੇ ਮਾਮਲੇ `ਚ ਕੀਤਾ ਜਾ ਰਿਹਾ ਹੈ।


ਸ੍ਰੀ ਸਿੱਧੂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕੇਂਦਰ ਤੋਂ ਇਸ ਲਈ 100 ਕਰੋੜ ਰੁਪਏ ਮੰਗੇ ਸਨ ਪਰ ਕੇਂਦਰ ਨੇ ਅੱਗਿਓਂ ਕੋਈ ਹੁੰਗਾਰਾ ਹੀ ਨਹੀਂ ਦਿੱਤਾ। ਉਨ੍ਹਾਂ ਕਿਹਾ,‘ਮੈਨੂੰ ਉਸ ਵਿੱਚ ਕੋਈ ਸਮੱਸਿਆ ਨਹੀਂ ਕਿ ਵੋਈ ਕੰਪਨੀ ਕਾਰਪੋਰੇਟ ਸਮਾਜਕ ਜਿ਼ੰਮੇਵਾਰੀ ਅਧੀਨ ਇਸ ਪ੍ਰੋਜੈਕਟ ਨੁੰ ਸੰਭਾਲੇ ਪਰ ਸਮਾਰਕ ਦੇ ਮੁੱਖ ਚਿੰਨ੍ਹ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਨਹੀਂ ਕਰਨ ਦਿੱਤੀ ਜਾਵੇਗੀ।`


ਸ੍ਰੀ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਸਮਾਰਕ ਲਈ ਯੋਜਨਾ ਪਹਿਲਾਂ ਤੋਂ ਹੀ ਤਿਆਰ ਹੈ। ਇੱਕ ਰੌਸ਼ਨੀ ਤੇ ਆਵਾਜ਼ (ਲਾਈਟ ਐਂਡ ਸਾਊਂਡ) ਸ਼ੋਅ ਵੀ ਤਿਆਰ ਕੀਤਾ ਜਾਣਾ ਹੈ। ਇਸ ਲਈ ਬਾਲੀਵੁੱਡ ਦੇ ਗੀਤਕਾਰ ਗੁਲਜ਼ਾਰ ਨੂੰ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਸ਼ੋਅ ਦੀ ਮੇਜ਼ਬਾਨੀ ਕਰਨ। ਪਰ ਹਾਲੇ ਮਾਮਲਾ ਕੇਂਦਰ ਕੋਲ ਫਸਿਆ ਪਿਆ ਹੈ।


ਸ੍ਰੀ ਸਿੱਧੂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨਾਲ ਸਬੰਧਤ ਸਮਾਰੋਹਾਂ ਲਈ ਵੀ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਕੋਈ ਫ਼ੰਡ ਨਹੀਂ ਆਏ।   

ਜੱਲ੍ਹਿਆਂਵਾਲਾ ਬਾਗ਼ ਦੀ ਸਾਂਭ-ਸੰਭਾਲ ਨਿਜੀ ਕੰਪਨੀ ਕੋਲ ਨਹੀਂ ਜਾਣ ਦੇਵਾਂਗੇ: ਸਿੱਧੂ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:won t allow upkeep of Jallianwala Bagh to a company