ਹੜਾਂ ਦੀ ਕ੍ਰੋਪੀ ਦਾ ਸਾਹਮਣਾ ਕਰਦਿਆਂ ਪਿੰਡ ਜਾਨੀਆ ਚਾਹਲ ਵਿਖੇ ਸਤਲੁਜ ਦਰਿਆ ਵਿਚ ਪਏ 500 ਫੁੱਟ ਚੌੜੇ ਪਾੜ ਨੂੰ ਪੂਰਨ ਦਾ ਕੰਮ ਸੋਮਵਾਰ ਸਵੇਰੇ ਮੁਕੰਮਲ ਕਰਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਗਈ। ਭਾਰਤੀ ਫੌਜ ਦੇ ਇੰਜੀਨੀਅਰਾਂ ਦੀ ਰਹਿਨੁਮਾਈ ਹੇਠ ਡਰੇਨੇਜ ਵਿਭਾਗ ਦੇ ਠੋਸ ਯਤਨਾਂ ਸਦਕਾ ਇਹ ਕੰਮ ਸੰਭਵ ਹੋ ਸਕਿਆ ਹੈ।
HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।
https://www.facebook.com/hindustantimespunjabi/
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਜਾਣਕਾਰੀ ਮੁਤਾਬਕ 80 ਪਿੰਡਾਂ ਦੇ 2200 ਮਨਰੇਗਾ ਕਾਮਿਆਂ, ਹੁਨਰਮੰਦ ਕਰਮਚਾਰੀਆਂ, ਪੰਚਾਇਤਾਂ, ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਵਲੰਟੀਅਰਾਂ ਅਤੇ ਹੋਰਨਾਂ ਨੇ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ।
ਜਾਨੀਆ ਚਾਹਲ ਦੇ ਪਾੜ ਨੂੰ ਪੂਰਨ ਲਈ ਰੇਤ ਦੇ ਬੋਰਿਆਂ ਅਤੇ ਪੱਥਰਾਂ ਦਾ ਬੰਨ ਬਣਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ। ਇਸ ਪਾੜ ਨੂੰ ਪੂਰਨ ਲਈ 3 ਲੱਖ ਮਿੱਟੀ ਦੇ ਬੋਰੇ, 2 ਲੱਖ ਘਣ ਫੁੱਟ ਵੱਡੇ ਪੱਥਰ ਤੇ 270 ਕੁਇੰਟਲ ਤਾਰ ਦੀ ਵਰਤੋਂ ਕੀਤੀ ਗਈ। ਸੂਬਾ ਸਰਕਾਰ ਵਲੋਂ ਇਹ ਵੱਡੇ ਪੱਥਰ ਪਠਾਨਕੋਟ ਤੋਂ ਮੰਗਵਾਏ ਗਏ। ਇਹ ਪੱਥਰ ਕਮਾਲਪੁਰ ਮੰਡੀ ਵਿਚ ਇਕੱਠੇ ਕੀਤੇ ਗਏ ਜਿਥੋਂ ਇਨਾਂ ਦੀ ਸਪਲਾਈ ਟਰੈਕਟਰ ਟਰਾਲੀਆਂ ਰਾਹੀਂ ਬੰਨ ਤੱਕ ਕੀਤੀ ਗਈ।
ਹੁਣ, ਮਿੱਟੀ ਨਾਲ ਇਸ ਬੰਨ ਨੂੰ ਹੋਰ ਮਜ਼ਬੂਤੀ ਦੇਣ ਦਾ ਕੰਮ ਸੁਰੂ ਹੋ ਗਿਆ ਹੈ। ਇਸ ਕੰਮ ਲਈ ਭਾਰੀ ਅਰਥਮੂਵਰ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਤਿੰਨ-ਚਾਰ ਦਿਨਾਂ ਵਿਚ ਇਹ ਕੰਮ ਪੂਰਾ ਕਰ ਲਿਆ ਜਾਵੇਗਾ।

.