ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਸਟੋਰੇਜ਼ ਵਧਾਉਣ 'ਤੇ ਕੰਮ ਜਾਰੀ, ਬਣਾਏ ਜਾਣਗੇ 31 ਸਾਈਲੋ

ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਰਾਓ ਸਾਹਿਬ ਪਟੇਲ ਦਾਨਵੀ ਨੇ ਅੱਜ ਪਟਿਆਲਾ ਦੇ ਸਰਹਿੰਦ ਰੋਡ ਸਥਿਤ ਫੂਡ ਕਾਰੋਪਰੇਸ਼ਨ ਆਫ ਇੰਡੀਆ ਦੇ ਦਫ਼ਤਰ ਅਤੇ ਗੁਦਾਮਾਂ ਦਾ ਦੌਰਾ ਕੀਤਾ।

 

ਇਸ ਮੌਕੇ 'ਤੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਰਾਜ ਦੇ ਗੁਦਾਮਾਂ ' ਸਟੋਰੇਜ ਦੀ ਸਮੱਸਿਆ ਬਣੀ ਹੈ। ਉਹਨਾਂ ਕਿਹਾ ਕਿ ਪੰਜਾਬ ' ਸਟੋਰੇਜ ਵਧਾਉਣ 'ਤੇ ਜਲਦੀ ਹੀ ਕੰਮ ਕੀਤਾ ਜਾ ਰਿਹਾ ਹੈ।

 

ਕੇਂਦਰੀ ਮੰਤਰੀ ਨੇ ਦੱਸਿਆ ਕਿ ਰਾਜ ਵਿੱਚ 31 ਸਾਈਲੋ ਬਣਾਏ ਜਾਣਗੇ, ਇਹਨਾਂ ਵਿਚੋਂ 21 ਦੇ ਟੈਂਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ।

 

ਸ਼੍ਰੀ ਰਾਓ ਸਾਹਿਬ ਪਟੇਲ ਦਾਨਵੀ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅੰਨਦਾਤਾ ਹੈ, ਇਸ ਲਈ ਇਥੇ ਕਿਸੇ ਤਰਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਐਫ.ਸੀ.ਆਈ. ਦਾ ਸਟੋਰੇਜ ਵੀ ਵਧਾਇਆ ਜਾ ਰਿਹਾ ਹੈ ਅਤੇ ਗੁਦਾਮ ਵੀ ਬਣਾਏ ਜਾ ਰਹੇ ਹਨ। ਕੇਂਦਰ ਸਰਕਾਰ ਦਾ ਪੰਜਾਬ ' ਚਾਵਲਾਂ ਦੇ ਸਟੋਰੇਜ ਦਾ ਵੀ ਪੂਰਾ ਧਿਆਨ ਹੈ।

 

ਇਸ ਮੌਕੇ ਕੇਂਦਰੀ ਮੰਤਰੀ ਸ਼੍ਰੀ ਪਟੇਲ ਨੇ ਐਫ.ਸੀ.ਆਈ ਦੇ ਗੁਦਾਮਾਂ ਦਾ ਕੀਤਾ ਦੌਰਾ, ਅਧਿਕਾਰੀਆਂ, ਕਰਮਚਾਰੀ ਯੂਨੀਅਨਾਂ ਅਤੇ ਹੋਰ ਸਬੰਧਤ ਨਾਲ ਵੀ ਗੱਲਬਾਤ ਕੀਤੀ ਅਤੇ ਰੁੱਖ ਵੀ ਲਗਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Work on increasing storage in Punjab 31 silos to be built