ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ’ਚ ਫੜ੍ਹੇ ਡੇਢ ਕਰੋੜ ਦੇ ਹੀਰੇ ਤੇ ਗਹਿਣੇ, ਦੋ ਗ੍ਰਿਫ਼ਤਾਰ

ਜੀਐਸਟੀ ਵਿਭਾਗ ਦੀ ਮੋਬਾਈਲ ਵਿੰਗ ਨੇ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਫੁਆਰਾ ਚੌਕ ਤੋਂ 1.6 ਕਰੋੜ ਰੁਪਏ ਦੇ ਹੀਰੇ ਅਤੇ ਸੋਨੇ ਦੇ ਗਹਿਣੇ ਬਰਾਮਦ ਕਰਦਿਆਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਚੋਰੀ ਨਾਲ ਲੁਕਾ ਕੇ ਲਿਜਾਏ ਜਾ ਰਹੇ ਇਸ ਮਾਲ ਨੂੰ ਵਿਭਾਗ ਨੇ ਬਰਾਮਦ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਜੀਐਸਟੀ ਵਿਭਾਗ ਦੇ ਮੋਬਾਈਲ ਵਿੰਗ ਨੇ ਜੁਆਇੰਟ ਡਾਇਰੈਕਟਰ ਬੀਕੇ ਵਿਰਧੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਲੁਧਿਆਣਾ ਚ ਦੋ ਲੋਕ ਹੀਰਿਆਂ ਦੀ ਤਸਕਰੀ ਕਰਨ ਆਏ ਹਨ। ਇਸੇ ਗੁਪਤ ਸੂਚਨਾ ਦੇ ਆਧਾਰ ਤੇ ਸਟੇਟੇ ਟੈਕਸ ਅਫ਼ਸਰ ਪਵਨ ਅਤੇ ਦਵਿੰਦਰ ਪੰਨੂ ਦੀ ਅਗਵਾਈ ਚ ਟੀਮ ਦੁਆਰਾ ਲੁਧਿਆਣਾ ਦੇ ਫੁਆਰਾ ਚੌਕ ਤੇ ਨਾਕੇਬੰਦੀ ਕੀਤੀ ਗਈ ਸੀ। ਮੁਲਜ਼ਮਾਂ ਨੂੰ ਇਸੇ ਦੌਰਾਨ ਦਬੋਚ ਲਿਆ ਗਿਆ।

 

ਉਨ੍ਹਾਂ ਅੱਗੇ ਦੱਸਿਆ ਕਿ ਫੜ੍ਹੇ ਗਏ ਨੌਜਵਾਨਾਂ ਚ ਇੱਕ ਜਵੈਲਰ ਕੰਪਨੀ ਦਾ ਸੇਲਜ਼ਮੈਨ ਹੈ ਜਦਕਿ ਦੂਜਾ ਨੌਜਵਾਨ ਕੋਰੀਆਰ ਕੰਪਨੀ ਦਾ ਕਰਿੰਦਾ ਸੀ। ਸੇਲਜ਼ਮੈਨ ਕੋਲ ਬਗੈਰ ਬਿੱਲ ਤੋਂ ਸਿਰਫ ਹੀਰੇ ਹੀ ਬਰਾਮਦ ਹੋਏ ਹਨ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਉਨ੍ਹਾਂ ਦੱਸਿਆ ਕਿ ਕੋਰੀਆਰ ਵਾਲਾ ਨੌਜਵਾਨ 4 ਪਾਰਸਲ ਲੈ ਕੇ ਜਾ ਰਿਹਾ ਸੀ। ਜਿਨ੍ਹਾਂ ਚ 3 ਪਾਰਸਲਾਂ ਦਾ ਬਿੱਲ ਨਹੀਂ ਸੀ। ਵਿਭਾਗ ਦੀ ਟੀਮ ਨੇ ਸਾਮਾਨ ਜ਼ਬਤ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਫੜ੍ਹੇ ਗਏ ਗਹਿਣਿਆਂ ਦੀ ਜਾਂਚ ਕਰਵਾਉਣ ਮਗਰੋਂ ਪਤਾ ਚੱਲਿਆ ਕਿ ਇਨ੍ਹਾਂ ਦੀ ਕੀਮਤ 1.6 ਕਰੋੜ ਰੁਪਏ ਹੈ।

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:worth one and a half crore Diamonds and ornaments caught in Ludhiana