ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ ’ਚ ਹੁਣ ਅੱਤਵਾਦ ਨੂੰ ਮੁੜ ਨਹੀਂ ਆਉਣ ਦੇਵਾਂਗੇ: ਕੈਪਟਨ ਅਮਰਿੰਦਰ ਸਿੰਘ

​​​​​​​ਪੰਜਾਬ ’ਚ ਹੁਣ ਅੱਤਵਾਦ ਨੂੰ ਮੁੜ ਨਹੀਂ ਆਉਣ ਦੇਵਾਂਗੇ: ਕੈਪਟਨ ਅਮਰਿੰਦਰ ਸਿੰਘ

ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ  ]

 

 

ਪੰਜਾਬ ਤੇ ਕਸ਼ਮੀਰ ਵਾਦੀ ’ਚ ਗੜਬੜੀ ਫੈਲਾਉਣ ਦੀ ਪਾਕਿਸਤਾਨੀ ਕੋਸ਼ਿਸ਼ਾਂ ਉੱਤੇ ਚਿੰਤਾ ਪ੍ਰਗਟਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਧਾਰਾ–370 ਖ਼ਤਮ ਕੀਤੇ ਜਾਣ ਦੇ ਬਾਅਦ ਤੋਂ ਪਾਕਿਸਤਾਨੀ ਏਜੰਸੀਆਂ ਭਾਰਤ ਦੇ ਸਰਹੱਦੀ ਸੂਬਿਆਂ ਵਿੱਚ ਹਥਿਆਰਾਂ ਦੀ ਖੇਪ ਪਹੁੰਚਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ – ‘ਅਸੀਂ ਡ੍ਰੋਨਾਂ ਬਾਰੇ ਬਹੁਤਾ ਕੁਝ ਨਹੀਂ ਕਰ ਸਕਦੇ। ਜਦੋਂ ਮੈਂ ਪਿੱਛੇ ਜਿਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਸਾਂ, ਤਦ ਮੈਂ ਉਨ੍ਹਾਂ ਨਾਲ ਇਸ ਬਾਰੇ ਗੱਲ ਕੀਤੀ ਸੀ। ਮੈਨੂੰ ਨਹੀਂ ਪਤਾ ਕਿ ਭਾਰਤੀ ਹਵਾਈ ਫ਼ੌਜ ਦੇ ਰਾਡਾਰ ਉਨ੍ਹਾਂ ਡ੍ਰੋਨ ਹਵਾਈ ਜਹਾਜ਼ਾਂ ਨੂੰ ਫੜ ਸਕਦੇ ਹਨ ਜਾਂ ਨਹੀਂ।’

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਚੀਨੀ ਡ੍ਰੋਨ ਹਨ। ਢਾਈ ਸਾਲਾਂ ਵਿੱਚ ਅਸੀਂ ਦਹਿਸ਼ਤਗਰਦਾਂ ਦੀਆਂ 28 ਟੋਲੀਆਂ ਫੜੀਆਂ ਹਨ ਤੇ ਹੁਣ ਤੱਕ 142 ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ 39 ਏਕੇ–47 ਰਾਈਫ਼ਲਾਂ ਤੇ ਹੋਰ ਆਟੋਮੈਟਿਕ ਹਥਿਆਰ, 27 ਹਥਗੋਲੇ, 147 ਪਿਸਤੌਲਾਂ ਤੇ 3.5 ਕਿਲੋਗ੍ਰਾਮ ਆਰਡੀਐਕਸ ਕਾਬੂ ਕੀਤਾ ਜਾ ਚੁੱਕਾ ਹੈ। ਪੰਜਾਬ ਪੁਲਿਸ ਦੇ ਡੀਜੀ ਤੇ ਉਨ੍ਹਾਂ ਦੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਹਿਸ਼ਤਗਰਦੀ ਦੀ ਵਾਪਸੀ ਨਹੀਂ ਹੋਣ ਦੇਵਾਂਗੇ।  ਉ਼ਝ ਉਨ੍ਹਾਂ ਕਿਹਾ ਕਿ ਕੁਝ ਸਲੀਪਰ ਸੈੱਲਾਂ ਨੂੰ ਉਹ ਕਦੀ–ਕਦਾਈਂ ਮੁੜ ਸਰਗਰਮ ਕਰ ਦਿੰਦੇ ਹਨ। ਪੰਜਾਬ ਵਿੱਚ ਕਰੋੜਾਂ ਦੀ ਆਬਾਦੀ ਵਿੱਚ ਅਜਿਹੇ ਅਨਸਰਾਂ ਦੀ ਗਿਣਤੀ ਸਿਰਫ਼ ਕੁਝ ਦਰਜਨ ਹੈ। ਪੰਜਾਬ ਅਮਨ ਚਾਹੁੰਦਾ ਹੈ।

 

 

ਸੁਆਲਾਂ ਦਾ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ’ਚ ਕਿਸੇ ਨੂੰ ਖ਼ੁਸ਼ ਕਰਨ ਲਈ ਛੇ ਕਾਂਗਰਸੀ ਵਿਧਾਇਕਾਂ ਨੂੰ ਸਲਾਹਕਾਰ ਨਿਯੁਕਤ ਨਹੀਂ ਕੀਤਾ ਸੀ। ਉਹ ਕੋਈ ਕਾਰਜਕਾਰੀ ਪੁਜ਼ੀਸ਼ਨ ’ਚ ਨਹੀਂ ਹਨ, ਉਹ ਸਿਰਫ਼ ਸਲਾਹ ਦੇ ਸਕਦੇ ਹਨ। ਉਹ ਬੁਨਿਆਦੀ ਗੱਲਾਂ ਉੱਤੇ ਧਿਆਨ ਰੱਖਣਗੇ ਤੇ ਯੋਜਨਾਵਾਂ ਦੇ ਲਾਗੂ ਹੋਣ ਉੱਤੇ ਧਿਆਨ ਰੱਖਣਗੇ।

 

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Would not allow Terrorism to come to Punjab says Captain Amrinder Singh