ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਸਤ ਮਹੀਨੇ ’ਚ ਜਨਮੇ ਪ੍ਰਸਿੱਧ ਲੇਖਕਾਂ, ਕਲਾਕਾਰਾਂ ਦੀ ਯਾਦ `ਚ ਸਮਾਗਮ

ਅਗਸਤ ਮਹੀਨੇ ’ਚ ਜਨਮੇ ਪ੍ਰਸਿੱਧ ਲੇਖਕਾਂ, ਕਲਾਕਾਰਾਂ ਦੀ ਯਾਦ `ਚ ਸਮਾਗਮ

ਪੰਜਾਬ ਕਲਾ ਪਰਿਸ਼ਦ ਨੇ ਇਕ ਨਿਵੇਕਲੀ ਸ਼ੁਰੂਆਤ ਕਰਦਿਆਂ ਲੇਖਕਾਂ, ਕਲਾਕਾਰਾਂ ਦੇ ਜਨਮ ਦਿਨ ਮਨਾਉਣ ਦਾ ਫੈਸਲਾ ਕੀਤਾ ਹੈ। ਜਿਸ ਦੇ ਤਹਿਤ ਪਹਿਲੀ ਲੜੀ `ਚ ਪੰਜਾਬ ਕਲਾ ਭਵਨ ਦੇ ਵਿਹੜੇ `ਚ ਸੰਗੀਤਕ ਅਤੇ ਸਾਹਿਤਕ ਸ਼ਾਮ ਕਰਵਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤੀ। ਇਸ ਮੌਕੇ ਡਾ. ਪਾਤਰ ਨੇ ਜਿੱਥੇ ਉਭਰਦੇ ਕਲਾਕਾਰਾਂ ਨੂੰ ਮੁਬਾਰਕਬਾਦ ਦਿੱਤੀ ਉਥੇੇ ਅਗਸਤ ਮਹੀਨੇ `ਚ ਪੈਦਾ ਹੋਏ ਤੇ ਹੁਣ ਵਿਛੜ ਚੁੱਕੇ ਕਲਾਕਾਰਾਂ ਤੇ ਲੇਖਕਾਂ ਦੀਆਂ ਯਾਦਾਂ ਤਾਜ਼ੀਆਂ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

 

ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਲਾਕਾਰਾਂ ਦੇ ਜੀਵਨ `ਤੇ ਉਨ੍ਹਾਂ ਦੀ ਸਾਹਿੱਤਕ ਦੇਣ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ। ਪ੍ਰੋ. ਨਿਰਮਲ ਜੌੜਾ ਨੇ ਗੀਤਕਾਰ ਇੰਦਰਜੀਤ ਹਸਨਪੁਰੀ, ਨਵਦੀਪ ਸਿੰਘ ਗਿੱਲ ਨੇ ਲੇਖਕ ਰਾਮ ਸਰੂਪ ਅਣਖੀ, ਪ੍ਰੋ. ਯੋਗਰਾਜ ਨੇ ਅੰਮਿ੍ਰਤਾ ਪ੍ਰੀਤਮ ਤੇ ਨਿੰਦਰ ਘੁਗਿਆਣਵੀ ਨੇ ਪ੍ਰੋ. ਅਜਮੇਰ ਸਿੰਘ ਔਲਖ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ। 


ਇਸ ਮੌਕੇ ਜਿੱਥੇ ਅਮਰ ਸਿੰਘ ਸ਼ੌਂਕੀ, ਆਸਾ ਸਿੰਘ ਮਸਤਾਨਾ, ਡਾ. ਹਰਿਭਜਨ ਸਿੰਘ, ਵਿਧਾਤਾ ਸਿੰਘ ਤੀਰ, ਤਾਰਾ ਸਿੰਘ ਕਾਮਲ ਤੇ ਰਘਬੀਰ ਸਿੰਘ ਚੰਦ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ ਗਈਆਂ ਉਥੇ ਗਾਇਕਾ ਸੁੱਖੀ ਬਰਾੜ, ਨੀਲਮ ਸ਼ਰਮਾ, ਵਿਸ਼ਾਲ ਸੈਨੀ, ਰਾਵੀ ਬੱਲ, ਗੁਰਿੰਦਰ ਗੈਰੀ, ਸ਼ੈਡੀ ਸਿੰਘ, ਸੁਖਵਿੰਦਰ ਸੁਖੀ, ਸ਼ਗਨਪ੍ਰੀਤ ਤੇ ਮਨਪ੍ਰੀਤ ਭੱਟੀ ਨੇ ਉਕਤ ਕਵੀਆਂ, ਕਲਾਕਾਰਾਂ ਦੇ ਕਲਾਮ ਸੁਣਾ ਕੇ ਸਮਾਂ ਬੰਨ ਦਿੱਤਾ। ਮੰਚ ਸੰਚਾਲਨ ਨਿੰਦਰ ਘੁਗਿਆਣਵੀ ਨੇ ਕੀਤਾ। ਇਸ ਸਮਾਗਮ `ਚ ਸਾਬਕਾ ਮੰਤਰੀ ਸ੍ਰੀਮਤੀ ਗੁਰਕੰਵਲ ਕੌਰ, ਕੈਨੇਡਾ ਤੋਂ ਗੁਰਦੀਪ ਲੱਧੜ, ਆਸਟਰੇਲੀਆ ਤੋਂ ਅਮਰਜੀਤ ਸਿੰਘ, ਲੇਖਕ ਜੰਗ ਬਹਾਦਰ ਗੋਇਲ, ਐਨ ਐਸ ਰਤਨ, ਸੁਭਾਸ਼ ਭਾਸਕਰ, ਜਤਿੰਦਰ ਮੋਦਗਿੱਲ, ਡਾ.ਸੁਰਿੰਦਰ ਗਿੱਲ, ਦੀਪਕ ਸ਼ਰਮਾ ਚਨਾਰਥਲ ਆਦਿ ਵੀ ਹਾਜ਼ਰ ਸਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Writers litterateurs remembered during a colourful evening at Punjab Kala Bhawan