ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ਦੇ ਯਾਦਵਿੰਦਰਾ ਪਬਲਿਕ ਸਕੂਲ ਨੇ ਕੋਰੋਨਾ ਖਿਲਾਫ ਦਿੱਤਾ ਯੋਗਦਾਨ

'ਕੋਰੋਨਾ ਵਾਇਰਸ' ਮਹਾਮਾਰੀ ਵਿਰੁਧ ਜੰਗ ਵਿਚ ਸ਼ਹਿਰ ਦੇ ਨਾਮੀ ਸਕੂਲ 'ਯਾਦਵਿੰਦਰਾ ਪਬਲਿਕ ਸਕੂਲ' ਨੇ ਵੀ ਅਪਣਾ ਯੋਗਦਾਨ ਪਾਇਆ ਹੈ ਸਕੂਲ ਦੀ ਮੈਨੇਜਮੈਂਟ ਨੇ ਜ਼ਿਲ੍ਹਾ ਸਿਹਤ ਵਿਭਾਗ ਨੂੰ ਵੱਖ ਵੱਖ ਤਰ੍ਹਾਂ ਦੇ ਸੁਰੱਖਿਆ ਉਪਕਰਨ ਦਾਨ ਕੀਤੇ ਹਨ


ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਟੀ.ਪੀ.ਐਸ ਵੜੈਚ ਨੇ ਤਮਾਮ ਸੁਰੱਖਿਆ ਉਪਕਰਨ ਏਡੀਐਸ (ਡੀ) ਆਸ਼ਿਕਾ ਜੈਨ ਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਦੇ ਸਪੁਰਦ ਕਰਨ ਮਗਰੋਂ ਦਸਿਆ ਕਿ ਉਨ੍ਹਾਂ ਅਪਣੀ ਸਮਾਜਕ ਅਤੇ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਜ਼ਿਲ੍ਹਾ ਸਿਹਤ ਵਿਭਾਗ ਨੂੰ 550 ਪੀ.ਪੀ..ਕਿੱਟਾਂ, 300 ਫ਼ੇਸ ਮਾਸਕ ਅਤੇ 550 ਫ਼ੇਸ ਸ਼ੀਲਡਾਂ ਦਿਤੀਆਂ ਹਨ

 

ਜ਼ਿਕਰਯੋਗ ਹੈ ਕਿ ਇਸ ਸਕੂਲ ਦੇ ਚੇਅਰਮੈਨ ਰਾਜਾ ਮਲਵਿੰਦਰ ਸਿੰਘ ਹਨ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਹਨ ਅਤੇ ਉਘੀ ਸ਼ਖ਼ਸੀਅਤ ਲੈਫ਼ਟੀਨੈਂਟ ਜਨਰਲ ਐਸ. ਐਸ. ਮਹਿਤਾ ਸੰਸਥਾ ਦੀ ਫ਼ਾਇਨਾਂਸ ਕਮੇਟੀ ਦੇ ਚੇਅਰਮੈਨ ਹਨ

 

ਵੜੈਚ ਨੇ ਕਿਹਾ, 'ਸੰਕਟ ਦੇ ਇਸ ਦੌਰ ਵਿਚ ਅਸੀਂ ਅਪਣਾ ਸਮਾਜਕ ਅਤੇ ਨੈਤਿਕ ਫ਼ਰਜ਼ ਸਮਝਦਿਆਂ ਯੋਗਦਾਨ ਪਾਇਆ ਹੈ ਹਰ ਕਿਸੇ ਨੂੰ ਆਪੋ ਅਪਣੇ ਵਸੀਲਿਆਂ ਮੁਤਾਬਕ ਇਸ ਮਹਾਮਾਰੀ ਨਾਲ ਸਿੱਝਣ ' ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ ਇਸ ਬੀਮਾਰੀ ਨਾਲ ਅੱਗੇ ਹੋ ਕੇ ਲੜ ਰਹੇ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ਼ ਦੀ ਸੁਰੱਖਿਆ ਸੱਭ ਤੋਂ ਜ਼ਰੂਰੀ ਹੈ ਜਿਸ ਨੂੰ ਵੇਖਦਿਆਂ ਅਸੀਂ ਸੁਰੱਖਿਆ ਉਪਕਰਨ ਦਿਤੇ ਹਨ'


ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਸਕੂਲ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵੇਲੇ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਬੀਮਾਰੀ ਨੂੰ ਕਾਬੂ ਕਰਨ ਵਿਚ ਅਪਣਾ ਯੋਗਦਾਨ ਪਾ ਰਿਹਾ ਹੈ ਉਨ੍ਹਾਂ ਕਿਹਾ ਕਿ ਵਾਈਪੀਐਸ ਸਕੂਲ ਦਾ ਉਦਮ ਹੋਰਨਾਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਹੈ ਉਨ੍ਹਾਂ ਉਮੀਦ ਪ੍ਰਗਟਾਈ ਕਿ ਸਾਰਿਆਂ ਦੀਆਂ ਮਿਲੀਆਂ-ਜੁਲੀਆਂ ਕੋਸ਼ਿਸ਼ਾਂ ਸਦਕਾ ਇਸ ਬੀਮਾਰੀ 'ਤੇ ਛੇਤੀ ਹੀ ਕਾਬੂ ਪਾ ਲਿਆ ਜਾਵੇਗਾ

 

ਇਸ ਮੌਕੇ ਸਕੂਲ ਦੇ ਪ੍ਰਸ਼ਾਸਕੀ ਵਿਭਾਗ ਦੇ ਮੁਖੀ ਲੈਫ਼ਟੀਨੈਂਟ ਕਰਨਲ ਆਰ.ਪੀ.ਐਸ. ਬਰਾੜ, ਸਿਹਤ ਵਿਭਾਗ ਤੋਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਜ਼ਿਲ੍ਹਾ ਨੋਡਲ ਅਫ਼ਸਰ ਡਾ. ਡਾ. ਹਰਮਨਦੀਪ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਡਾਹਰੀ ਵੀ ਮੌਜੂਦ ਸਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yadavindra Public School of Mohali Contributes against Corona