ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦ ਤੋਂ ਪਰਾਲ਼ੀ ਸਾੜਨੀ ਬੰਦ ਕੀਤੀ, ਝਾੜ ਵਧ ਗਿਆ: ਝੋਨਾ ਉਤਪਾਦਕ

ਜਦ ਤੋਂ ਪਰਾਲ਼ੀ ਸਾੜਨੀ ਬੰਦ ਕੀਤੀ, ਝਾੜ ਵਧ ਗਿਆ: ਝੋਨਾ ਉਤਪਾਦਕ

58 ਸਾਲਾ ਪ੍ਰਗਤੀਸ਼ੀਲ ਕਿਸਾਨ ਮਨਿੰਦਰ ਸਿੰਘ ਹੁਰਾਂ ਨੂੰ ਵੇਖ ਕੇ ਪਿੰਡ ਬਾਜੜਾ ਦੇ ਹੋਰ ਕਿਸਾਨਾਂ ਨੇ ਵੀ ਹੁਣ ਝੋਨੇ ਦੀ ਪਰਾਲ਼ੀ ਸਾੜਨੀ ਬੰਦ ਕਰ ਦਿੱਤੀ ਹੈ। ਖ਼ੁਦ ਸ੍ਰੀ ਮਨਿੰਦਰ ਸਿੰਘ ਨੇ ਪਿਛਲੇ ਪੰਜ ਸਾਲਾਂ ਤੋਂ ਪਰਾਲ਼ੀ ਸਾੜਨੀ ਬੰਦ ਕੀਤੀ ਹੋਈ ਹੈ। ਉਨ੍ਹਾਂ ਦੇ ਪਿੰਡ ਦੀ ਆਬਾਦੀ 1,500 ਹੈ ਤੇ ਉਨ੍ਹਾਂ ਦੇ ਪਿੰਡ ਦੀ ਸਿਫ਼ਾਰਸ਼ ਇਨਾਮ ਲਈ ਵੀ ਕੀਤੀ ਗਈ ਹੈ।

 

 

ਪਹਿਲਾਂ–ਪਹਿਲ ਸੂਬੇ ਦੇ ਖੇਤੀਬਾੜੀ ਵਿਭਾਗ ਨੇ ਪਰਾਲ਼ੀ ਦਾ ਨਿਬੇੜਾ ਕਰਨ ਵਾਲੀਆਂ ਮਸ਼ੀਨਾਂ 50 ਫ਼ੀ ਸਦੀ ਸਬਸਿਡੀ ’ਤੇ ਖ਼ਰੀਦਣ ਲਈ ਚਾਰ ਕਿਸਾਨਾਂ ਦੀ ਮਦਦ ਕੀਤੀ ਸੀ ਇੱਥੇ 30 ਕੁ ਕਿਸਾਨਾਂ ਦੀ 50 ਏਕੜ ਤੋਂ ਵੱਧ ਜ਼ਮੀਨ ਹੈ। ਇਨ੍ਹਾਂ ਸਭ ਕੋਲ਼ ਪਰਾਲ਼ੀ ਦਾ ਨਿਬੇੜਾ ਕਰਨ ਵਾਲੀਆਂ ਆਪਣੀਆਂ ਮਸ਼ੀਨਾਂ ਮੌਜੂਦ ਹਨ।

 

 

ਦਰਅਸਲ, ਸ੍ਰੀ ਮਨਿੰਦਰ ਸਿੰਘ ਜਦੋਂ ਕੈਨੇਡਾ ਗਏ ਸਨ, ਉਸ ਤੋਂ ਬਾਅਦ ਉਨ੍ਹਾਂ ਵਤਨ ਪਰਤ ਕੇ ਕਦੇ ਝੋਨੇ ਦੀ ਪਰਾਲ਼ੀ ਨਹੀਂ ਸਾੜੀ। ਖੇਤੀਬਾੜੀ ਵਿਭਾਗ ਉਨ੍ਹਾਂ ਨੂੰ ਦੋ ਵਾਰ ਸਨਮਾਨਿਤ ਵੀ ਕਰ ਚੁੱਕਾ ਹੈ। ਉਨ੍ਹਾਂ ਦੰਸਿਆ ਕਿ ਖੇਤਾਂ ਵਿੱਚ ਪਰਾਲ਼ੀ ਦਾ ਨਿਬੇੜਾ ਕਰਨ ਵਾਲੀਆਂ ਮਸ਼ੀਨਾਂ ਉੱਤੇ ਉਨ੍ਹਾਂ 5 ਲੱਖ ਰੁਪਏ ਖ਼ਰਚੇ ਸਨ। ਉਹ 70 ਏਕੜ ਰਕਬੇ ਵਿੱਚ ਝੋਨੇ ਦੀ ਪੈਦਾਵਾਰ ਕਰਦੇ ਸਨ।

 

 

ਇੰਝ ਹੀ 150 ਏਕੜ ਰਕਬੇ ’ਚ ਝੋਨਾ ਉਗਾਉਣ ਵਾਲੇ ਕਿਸਾਨ ਦਿਲਬਾਗ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਤਿੰਨ ਕੁ ਸਾਲ ਪਹਿਲਾਂ ਪਰਾਲ਼ੀ ਸਾੜਨੀ ਛੱਡ ਦਿੱਤੀ ਸੀ। ਤਦ ਤੋਂ ਖੇਤ ਦਾ ਝਾੜ ਵੀ ਵਧ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਬਹੁਤੇ ਕਿਸਾਨ ਖਾਦਾਂ ਦੀ ਵਰਤੋਂ ਨਹੀਂ ਕਰਦੇ ਪਰ ਫਿਰ ਵੀ ਝਾੜ 33 ਕੁਇੰਟਲ ਪ੍ਰਤੀ ਏਕੜ ਦਾ ਮਿਲ ਜਾਂਦਾ ਹੈ; ਜਦ ਕਿ ਪਹਿਲਾਂ ਇਹੋ ਝਾੜ 29 ਕੁਇੰਟਲ ਦਾ ਹੁੰਦਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yield increased when stubble burning stopped Paddy Grower