ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਨਸਿਕ ਤੇ ਸਰੀਰਕ ਦੁੱਖਾਂ ਤੋਂ ਛੁਟਕਾਰੇ ਦਾ ਸਭ ਤੋਂ ਸੌਖਾ ਰਾਹ ਯੋਗ: ਬਲਬੀਰ ਸਿੱਧੂ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਖੇ ਕਰਵਾਈ ਗਈ ਕੌਮਾਂਤਰੀ ਯੋਗ ਦਿਵਸ ਕਾਨਫਰੰਸ ਮੌਕੇ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਆਧੁਨਿਕ ਯੁੱਗ ਵਿੱਚ ਹਰ ਕੋਈ ਤਨਾਅ ਅਤੇ ਬੇਚੈਨੀ ਵਿੱਚ ਘਿਰਿਆ ਹੋਇਆ ਹੈ, ਇਸ ਮਾਨਸਿਕ ਅਤੇ ਸਰੀਰਕ ਪਰੇਸ਼ਾਨੀਆਂ ਤੋਂ ਰਾਹਤ ਪਾਉਣ ਦਾ ਸਭ ਤੋਂ ਸੁਖਾਲਾ ਰਸਤਾ ਯੋਗ ਹੈ

 

ਚੰਡੀਗੜ੍ਹ ਦੇ ਹੋਟਲ ਮਾਉਂਟਵਿਊ ਵਿਖੇ ਸਿਹਤ ਅਤੇ ਮੈਡੀਕਲ ਟੂਰਿਜ਼ਮ 'ਤੇ ਕਾਰਵਾਈ ਗਈ ਕੌਮਾਂਤਰੀ ਯੋਗ ਦਿਵਸ ਕਾਨਫਰੰਸ ਦੇ ਉਦਘਾਟਨ ਤੋਂ ਬਾਅਦ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇੱਕ ਵਿਅਕਤੀ ਨੂੰ ਸਰੀਰਕ, ਮਾਨਸਿਕ ਅਤੇ ਆਰਥਿਕ ਤੌਰ 'ਤੇ ਤਾਕਤਵਰ ਬਣਾਉਣ ਲਈ ਯੋਗ ਦੀ ਅਤਿ ਮਹੱਤਵਪੂਰਨ ਭੂਮਿਕਾ ਹੈ ਯੋਗਾ ਨੂੰ ਰੋਜ਼ਾਨਾ ਦੀ ਆਦਤ ਬਣਾ ਕੇ ਸੂਬੇ ਦੇ ਹਰੇਕ ਵਿਅਕਤੀ ਨੂੰ ਯੋਗ ਵੱਲ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਇੱਕ ਪ੍ਰਮੁੱਖ ਪ੍ਰੋਗਰਾਮ ਦੀ ਸ਼ੁਰੂ ਕਰਨ ਜਾ ਰਹੀ ਹੈ।

 

ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਧੁਨਿਕ ਯੁੱਗ ਵਿੱਚ ਹਰੇਕ ਵਿਅਕਤੀ ਮਕੈਨੀਕਲ ਬਣਦਾ ਜਾ ਰਿਹਾ ਹੈ ਤੇ ਹਰ ਕੋਈ ਸਰੀਰਕ ਕਸਰਤ ਕਰਨ ਤੋਂ ਟਾਲਾ ਵੱਟਦਾ ਹੈ ਜੋ ਕਿ ਹਰੇਕ ਸਮੱਸਿਆ ਦੀ ਜੜ੍ਹ ਹੈ ਉਨ੍ਹਾਂ ਕਿਹਾ ਕਿ ਜੋ ਵਿਅਕਤੀ ਕਿਸੇ ਤਰ੍ਹਾਂ ਦੀ ਕਸਰਤ ਜਾਂ ਯੋਗਾ ਕਰ ਰਿਹਾ ਹੈ, ਉਹ ਦੂਸਰਿਆਂ ਨਾਲੋਂ ਜ਼ਿਆਦਾ ਸਮਰੱਥ ਅਤੇ ਕੁਸ਼ਲ ਹੈ

 

ਸਿੱਧੂ ਨੇ ਸਰੋਤਿਆਂ ਨੂੰ ਪੁਰਾਣੇ ਦਿਨਾਂ ਬਾਰੇ ਯਾਦ ਕਰਵਾਇਆ ਕਿ ਜਦੋਂ ਸਾਡੇ ਵੱਡੇ ਵਡੇਰੇ ਵੱਧ ਤੋਂ ਵੱਧ ਸਰੀਰਕ ਕੰਮ ਕਰਕੇ ਅਤੇ ਘਰੇਲੂ ਔਰਤਾਂ ਰੋਜ਼ਮਰਾ ਦਾ ਕੰਮ ਖੁਦ ਆਪਣੇ ਹੱਥੀਂ ਕਰਦਿਆਂ ਕਿਸ ਤਰ੍ਹਾਂ ਸਿਹਤਮੰਦ ਜੀਵਣ ਜਿਉਂਦੀਆਂ ਸਨ ਜਦਕਿ ਇਸਦੇ ਉਲਟ ਅੱਜ ਕੱਲ੍ਹ ਹਰੇਕ ਕੋਈ ਕੰਪਿਊਟਰ, ਲੈਪਟਾਪ, ਮੋਬਾਇਲ ਤੇ ਹੋਰ ਕਈ ਤਰ੍ਹਾਂ ਦੇ ਇਲੈਕਟ੍ਰਾÎਨਿਕ ਉਪਰਕਣਾਂ ਜਾਂ ਕੰਮ ਲਈ ਹੋਰਨਾਂ ਮਸ਼ੀਨਾਂ ਉੱਪਰ ਨਿਰਭਰ ਹਨ ਜਿਸ ਨਾਲ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yoga The simplest way to get rid of mental and physical suffering is to says Balbir Sidhu