ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਵੈ ਰੋਜ਼ਗਾਰ ਲਈ ਲੋਨ ਲੈਣ ਦੇ ਚਾਹਵਾਨ ਨੌਜਵਾਨ ਹੁਣ ਘਰ ਬੈਠੇ ਹੀ ਕਰ ਸਕਣਗੇ ਅਪਲਾਈ

ਬਿਊਰੋ ਵੱਲੋਂ ਆਨ-ਲਾਇਨ ਕਾਊਂਸਲਿੰਗ ਦੀ ਸਹੂਲਤ ਵੀ ਕਰਵਾਈ ਜਾ ਰਹੀ ਹੈ ਮੁਹੱਈਆ-ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ

ਰੋਜ਼ਗਾਰ ਉਤਪੱਤੀ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਬੇਰੋਜ਼ਗਾਰ ਨੌਜਵਾਨ ਹੁਣ ਰੋਜ਼ਗਾਰ/ਸਵੈ ਰੋਜ਼ਗਾਰ ਲਈ ਘਰ ਬੈਠੇ ਹੀ ਬਹੁਤ ਸਾਰੀਆ ਸਕੀਮਾਂ ਦਾ ਫਾਈਦਾ ਚੁੱਕ ਸਕਦੇ ਹਨ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫ਼ਸਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਬਿਊਰੋ ਵੱਲੋ ਈ-ਸਵੈ ਰੋਜ਼ਗਾਰ ਲੋਨ ਸੁਵਿਧਾ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਤਹਿਤ ਪ੍ਰਾਰਥੀ ਆਪਣੇ ਘਰ ਤੋਂ ਹੀ ਸਵੈ-ਰੋਜ਼ਗਾਰ ਲੋਨ ਲਈ ਅਪਲਾਈ ਕਰ ਸਕਦਾ ਹੈ। 

 

ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਪਬਲਿਕ ਡੀਲਿੰਗ ਬੰਦ ਹੋ ਜਾਣ ਕਰਕੇ ਕਈ ਲੋੜਵੰਦ ਪ੍ਰਾਰਥੀ ਰੋਜ਼ਗਾਰ ਨਾਲ ਸਬੰਧੰਤ ਸਕੀਮਾਂ ਦਾ ਲਾਹਾ ਲੈਣ ਤੋ ਵਾਂਝੇ ਰਹਿ ਗਏ ਹਨ, ਸੋ ਇਸ ਲਈ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਈ-ਸਵੈ ਰੋਜ਼ਗਾਰ ਲੋਨ ਸੁਵਿਧਾ ਦੀ ਸ਼ੁਰੂਆਤ ਕੀਤੀ ਗਈ ਹੈ।

 

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਦਿਆਰਥੀਆਂ ਤੇ ਬੇ-ਰੋਜ਼ਗਾਰ ਨੌਜਵਾਨਾਂ ਨੂੰ ਹੋਰਨਾਂ ਆਨਲਾਈਨ ਸੇਵਾਵਾਂ ਦੇ ਨਾਲ ਨਾਲ ਹੁਣ ਸਵੈ-ਰੋਜ਼ਗਾਰ ਸਬੰਧੀ ਲੋਨ ਨੂੰ ਘਰ ਤੋ ਹੀ ਅਪਲਾਈ ਕਰਨ ਦੀ ਸੁਵਿਧਾ ਵੀ ਦੇ ਰਿਹਾ ਹੈ ਜਿਸਦਾ ਕਿ ਬੇਰੋਜ਼ਗਾਰ ਨੌਜਵਾਨਾਂ ਨੂੰ ਬਹੁਤ ਲਾਹਾ ਪ੍ਰਾਪਤ ਹੋਵੇਗਾ। 

 

ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਲਈ ਪ੍ਰਾਰਥੀਆਂ ਨੂੰ ਨਿੱਜੀ ਤੌਰ ਉੱਤੇ ਕਿਸੇ ਦਫ਼ਤਰ ਜਾਣ ਦੀ ਲੋੜ  ਨਹੀਂ, ਪ੍ਰਾਰਥੀ ਘਰ ਬੈੈਠੇ ਇੰਟਰਨੈੱਟ ਦੀ ਮਦਦ ਨਾਲ ਈ-ਫਾਰਮ ਭਰ ਸਕਦੇ ਹਨ। ਇਹ ਬਹੁਤ ਹੀ ਸੋਖੇ ਤਰੀਕੇ ਨਾਲ ਭਰਿਆ ਜਾ ਸਕਦਾ ਹੈ। 

 

ਉਨ੍ਹਾਂ ਕਿਹਾ ਕਿ ਪ੍ਰਾਰਥੀ https://docs.google.com/forms/d/1afE5j401mE9brKuKUWEI_Dg-pQA9_xDcN7D821EBjfo/edit  ਵਿੱਚ ਆਪਣਾ ਨਾਮ, ਪਤਾ, ਯੋਗਤਾ ਅਤੇ ਜਿਸ ਕੰਮ ਲਈ ਲੋਨ ਲੈਣਾ ਹੈ ਆਦਿ ਦੀ ਜਾਣਕਾਰੀ ਮੁਹੱਈਆ ਕਰਵਾ ਕੇ ਲੋਨ ਅਪਲਾਈ ਕਰ ਸਕਦੇ ਹਨ। ਇਹ ਅਰਜ਼ੀ ਸਿੱਧੀ ਰੋਜ਼ਗਾਰ ਦਫ਼ਤਰ ਕੋਲ ਚਲੀ ਜਾਵੇਗੀ ਅਤੇ ਸੋਧ ਕਰਨ ਤੋ ਬਾਅਦ ਇਹ ਅਰਜ਼ੀਆ ਸਬੰਧਤ ਵਿਭਾਗਾਂ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀਆਂ ਜਾਣਗੀਆਂ।

 

ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲੈਣ ਲਈ 89060-22220 ਨੰਬਰ ਉੱਤੇ ਕੀਤਾ ਜਾ ਸਕਦੈ ਸੰਪਰਕ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਹਿਲਾ ਵੀ ਬਿਊਰੋ ਵੱਲੋਂ ਆਨ-ਲਾਇਨ ਕਾਊਸਲਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ, ਜਿਸਦਾ ਲਾਹਾ ਸੈਕੜੇ ਨੌਜਵਾਨਾਂ ਵੱਲੋ ਲਿਆ ਜਾ ਰਿਹਾ ਹੈ। ਈ-ਸਵੈ ਰੋਜ਼ਗਾਰ ਲੋਨ ਵੀ ਪ੍ਰਾਰਥੀਆ ਲਈ ਬਹੁਤ ਮਦਦਗਾਰ ਸਾਬਤ ਹੋ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਾਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਆਉਦੀ ਹੈ ਤਾਂ ਉਹ ਸਹਾਇਤਾ ਨੰਬਰ  89060-22220 ਅਤੇ ਈ-ਮੇਲ ਆਈ.ਡੀ.helplinedbeefazilka@gmail.com  ਨਾਲ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ।

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Young people seeking loans for self-employment can now apply from home