ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਫ਼ਿਲੌਰ ਲਾਗੇ ਜ਼ਮੀਨ ਦੇ ਝਗੜੇ ’ਚ ਛੋਟੇ ਭਰਾ ਨੇ ਕੀਤਾ ਵੱਡੇ ਦਾ ਕਤਲ

​​​​​​​ਫ਼ਿਲੌਰ ਲਾਗੇ ਜ਼ਮੀਨ ਦੇ ਝਗੜੇ ’ਚ ਛੋਟੇ ਭਰਾ ਨੇ ਕੀਤਾ ਵੱਡੇ ਦਾ ਕਤਲ

ਫਿਲੌਰ ਲਾਗਲੇ ਪਿੰਡ ਕਟਾਣਾ ਵਿਖੇ ਛੋਟੇ ਭਰਾ ਨੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੋਵਾਂ ਵਿਚਾਲੇ ਕਿਸੇ ਮੁੱਦੇ ਨੂੰ ਲੈ ਕੇ ਬਹਿਸ ਹੋ ਗਈ ਸੀ। ਉਹ ਦੋਵੇਂ ਸਵੇਰੇ ਖੇਤਾਂ ਲਈ ਨਿੱਕਲੇ ਸਨ ਪਰ ਬਹਿਸ ਦੌਰਾਨ ਛੋਟੇ ਭਰਾ ਨੇ ਕੱਸੀ ਮਾਰ–ਮਾਰ ਕੇ ਵੱਡੇ ਭਰਾ ਦਾ ਕਤਲ ਕਰ ਦਿੱਤਾ।

 

 

ਇਸ ਵਾਰਦਾਤ ਤੋਂ ਬਾਅਦ ਕਥਿਤ ਕਾਤਲ ਘਟਨਾ ਸਥਾਨ ਤੋਂ ਫਰ਼ਾਰ ਹੋ ਗਿਆ। ਪੁਲਿਸ ਉਸ ਦੀ ਪਾਲ਼ ਕਰ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਦੋਵੇਂ ਭਰਾਵਾਂ ਵਿਚਾਲੇ ਜ਼ਮੀਨ ਨੂੰ ਲੈ ਕੇ ਵੀ ਕੁਝ ਝਗੜਾ ਚੱਲ ਰਿਹਾ ਸੀ।

 

 

ਦੋਵੇ ਭਰਾਵਾਂ ਮੰਗਤ ਸਿੰਘ ਤੇ ਚੂਹੜ ਸਿੰਘ ਵਿਚਾਲੇ ਪਹਿਲਾਂ ਤੋਂ ਚੱਲ ਰਹੇ ਝਗੜੇ ਦੀ ਪੁਸ਼ਟੀ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਕੀਤੀ ਹੈ।

 

 

ਚੂਹੜ ਸਿੰਘ ਨੇ 52 ਸਾਲਾ ਮੰਗਤ ਸਿੰਘ ’ਤੇ ਕੱਸੀ ਨਾਲ ਹਮਲਾ ਕਰ ਦਿੱਤਾ। ਇਹ ਵੀ ਪਤਾ ਲੱਗਾ ਹੈ ਕਿ ਕਤਲ ਤੋਂ ਬਾਅਦ ਚੂਹੜ ਸਿੰਘ ਭੱਜ ਕੇ ਘਰ ਆਇਆ ਤੇ ਆਪਣੀ ਪਤਨੀ ਨੂੰ ਲੈ ਕੇ ਫ਼ਰਾਰ ਹੋ ਗਿਆ।

 

 

ਪੁਲਿਸ ਨੇ ਮੰਗਤ ਸਿੰਘ ਦੀ ਪਤਨੀ ਦੇ ਬਿਆਨ ਦੇ ਆਧਾਰ ’ਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਦੋਵੇਂ ਭਰਾਵਾਂ ਦਾ ਛੋਟਾ ਭਰਾ ਵਿਦੇਸ਼ ਵਿੱਚ ਰਹਿ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Younger brother murders elder one over land dispute