ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੂੰ ਖੁਫੀਆ ਜਾਣਕਾਰੀ ਦੇਣ ਦੇ ਦੋਸ਼ ‘ਚ ਨੌਜਵਾਨ ਗ੍ਰਿਫ਼ਤਾਰ

ਕਰਤਾਰਪੁਰ ਲਾਂਘੇ ਦੇ ਚੱਲ ਰਹੇ ਨਿਰਮਾਣ ਕੰਮ ਅਤੇ ਤਿੱਬਤੀ ਛਾਉਣੀ ਦੀਆਂ ਤਸਵੀਰਾਂ ਭੇਜਣ ਵਾਲੇ ਵਿਪਨ ਸਿੰਘ ਨਿਵਾਸੀ ਪੁਲ ਤਿੱਬੜੀ ਗੁਰਦਾਸਪੁਰ ਤੋਂ ਪੁੱਛਗਿਛ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।

 

ਸੂਤਰਾਂ ਅਨੁਸਾਰ ਵਿਪਨ ਸਿੰਘ ਜੂਨ 2018 ਵਿੱਚ ਪਾਕਿਸਤਾਨ ਤੋਂ ਇੱਕ ਫੋਨ ਆਉਣ ਤੋਂ ਬਾਅਦ ਪਾਕਿਸਤਾਨ ਦੇ ਸੰਪਰਕ ਵਿੱਚ ਆਇਆ ਸੀ। ਉਸ ਨੇ 10 ਲੱਖ ਰੁਪਏ ਲੈ ਕੇ ਪਾਕਿਸਤਾਨ ਵਿੱਚ ਇਕ ਮੋਬਾਈਲ ਨੰਬਰ 'ਤੇ ਕੁਝ ਤਸਵੀਰਾਂ ਭੇਜੀਆਂ ਸਨ ਅਤੇ ਉਥੇ ਗੱਲਬਾਤ ਕਰਨ ਲਈ ਇਕ ਵਾਇਸ ਕਾਲ ਦੀ ਵਰਤੋਂ ਵੀ ਕੀਤੀ ਸੀ।

 

ਪੁੱਛਗਿੱਛ ਦੌਰਾਨ ਜਾਸੂਸ ਨੇ ਦੱਸਿਆ ਕਿ ਜਨਵਰੀ-ਫ਼ਰਵਰੀ 2019 ਵਿੱਚ ਕਈ ਵਾਰ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਇੱਕ ਹੈਂਡਲਰ ਨਾਲ ਪਲਾਨਕੋਟ ਵਿੱਚ ਮਿਲਿਆ। ਉਸ ਤੋਂ ਡੇਢ ਲੱਖ ਰੁਪਏ ਨਕਦ ਲਏ। ਸੋਮਵਾਰ ਨੂੰ 1.50 ਲੱਖ ਰੁਪਏ ਦੀ ਰਾਸ਼ੀ ਮਿਲਣੀ ਸੀ।

 

ਇਸ ਸਬੰਧੀ ਸਵਰਣਦੀਪ ਸਿੰਘ, ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਜਾਸੂਸ ਵਿਪਨ ਸਿੰਘ ਨੂੰ ਦੇਰ ਸ਼ਾਮ ਫੌਜ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਮਾਮਲੇ 'ਚ ਕਾਰਵਾਈ ਚੱਲ ਰਹੀ ਹੈ। ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।  


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth arrested for providing intelligence to Pakistan