ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਅੰਮ੍ਰਿਤਸਰ ਰੈਸਟੋਰੈਂਟ ’ਚ ਖਾਣਾ ਮੰਗਿਆ ਤਾਂ ਬਾਊਂਸਰਾਂ ਨੇ ਨੌਜਵਾਨ ਨੂੰ ਕੁੱਟ–ਕੁੱਟ ਮਾਰ ਦਿੱਤਾ

​​​​​​​ਅੰਮ੍ਰਿਤਸਰ ਰੈਸਟੋਰੈਂਟ ’ਚ ਖਾਣਾ ਮੰਗਿਆ ਤਾਂ ਬਾਊਂਸਰਾਂ ਨੇ ਨੌਜਵਾਨ ਨੂੰ ਕੁੱਟ–ਕੁੱਟ ਮਾਰ ਦਿੱਤਾ

ਇੱਥੇ ਇੱਕ ਰੈਸਟੋਰੈਂਟ ਦੇ ਬਾਊਂਸਰਾਂ ਵੱਲੋਂ 35 ਸਾਲਾਂ ਦੇ ਇੱਕ ਨੌਜਵਾਨ ਨੂੰ ਸਿਰਫ਼ ਇਸ ਲਈ ਕੁੱਟ–ਕੁੱਟ ਕੇ ਮਾਰ ਦਿੱਤਾ ਕਿਉਂਕਿ ਉਸ ਨੇ ਉਨ੍ਹਾਂ ਤੋਂ ਖਾਣ ਲਈ ਭੋਜਨ ਮੰਗਿਆ ਸੀ। ਉਸ ਵੇਲੇ ਰੈਸਟੋਰੈਂਟ ਦਾ ਸਟਾਫ਼ ਨਵੇਂ ਸਾਲ ਦੇ ਜਸ਼ਨ ਵਜੋਂ ਪਾਰਟੀ ਕਰ ਰਿਹਾ ਸੀ।

 

 

ਮ੍ਰਿਤਕ ਨੌਜਵਾਨ ਦੀ ਸ਼ਨਾਖ਼ਤ ਹਰਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸੁਲਤਾਨਵਿੰਡ ਰੋਡ, ਗੁਰੂ ਰਾਮ ਦਾਸ ਕਾਲੋਨੀ, ਅੰਮ੍ਰਿਤਸਰ ਵਜੋਂ ਹੋਈ ਹੈ। ਇਸ ਸਬੰਧੀ ਬਾਊਂਸਰਾਂ ਦਿਆ ਸਿੰਘ ਉਰਫ਼ ਪ੍ਰੀਤ ਅਤੇ ਹੈਪੀ ਵਿਰੁੱਧ ਸ਼ਿਕਾਇਤ ਰਣਜੀਤ ਐਵੇਨਿਊ ਪੁਲਿਸ ਥਾਣੇ ’ਚ ਦਰਜ ਹੋ ਗਈ ਹੈ।

 

 

ਸੁਲਤਾਨਵਿੰਡ ਰੋਡ ਸਥਿਤ ਸੁਦਰਸ਼ਨ ਨਗਰ ਦੇ ਨਵਦੀਪ ਸਿੰਘ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਉਹ ਨਵੇਂ ਸਾਲ ਮੌਕੇ ਹਰਜੀਤ ਸਿੰਘ ਸਮੇਤ ਆਪਣੇ ਚਾਰ ਦੋਸਤਾਂ ਨਾਲ ਸੋਸ਼ਲ ਹਾਈਟ ਰੈਸਟੋਰੈਂਟ ਪੁੱਜੇ ਸਨ। ਉਨ੍ਹਾਂ ਨੇ ਰੈਸਟੋਰੈਂਟ ਨੂੰ ਪਹਿਲਾਂ ਹੀ ਅਦਾਇਗੀ ਕੀਤੀ ਹੋਈ ਸੀ। ਰਾਤੀਂ 2:30 ਵਜੇ ਜਦੋਂ ਹਰਜੀਤ ਸਿੰਘ ਨੇ ਖਾਣਾ ਮੰਗਿਆ, ਤਾਂ ਰੈਸਟੋਰੈਂਟ ਦੇ ਸਟਾਫ਼ ਨੇ ਖਾਣਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਰੈਸਟੋਰੈਂਟ ਤਾਂ ਬੰਦ ਹੋ ਚੁੱਕਾ ਹੈ ਤੇ ਫਿਰ ਕੁਝ ਬਹਿਸ ਹੋ ਗਈ।

 

 

‘ਮੁਲਜ਼ਮ ਤੇ ਹੋਰ ਬਾਊਂਸਰ ਸਾਨੂੰ ਧੱਕੇ ਮਾਰਨ ਲੱਗ ਪਏ ਤੇ ਸਾਨੂੰ ਰੈਸਟੋਰੈਂਟ ਤੋਂ ਬਾਹਰ ਕੱਢ ਦਿੱਤਾ। ਅਸੀਂ ਫਿਰ ਬਾਊਂਸਰਾਂ ਨਾਲ ਬਹਿਸ ਸ਼ੁਰੂ ਕਰ ਦਿੱਤੀ; ਤਦ ਉਨ੍ਹਾਂ ਨੇ ਸਾਡੇ ਉੱਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਾਡੇ ਸਭ ਦੇ ਬਹੁਤ ਗੰਭੀਰ ਕਿਸਮ ਦੀਆਂ ਸੱਟਾਂ ਲੱਗੀਆਂ ਤੇ ਸਾਡੇ ਦੋਸਤ ਹਰਜੀਤ ਸਿੰਘ ਉਰਫ਼ ਰਾਜਾ ਨਾਲ ਬਹੁ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਅਸੀਂ ਚੀਕੇ ਤੇ ਇੰਨੇ ਨੂੰ ਮੁਲਜ਼ਮ ਉਸ ਥਾਂ ਤੋਂ ਨੱਸ ਗਏ ਤੇ ਸਾਨੂੰ ਧਮਕੀ ਵੀ ਦੇ ਗਏ ਕਿ ਅਸੀਂ ਆਪਣੇ ਨਾਲ ਵਾਪਰੀ ਘਟਨਾ ਕਿਸੇ ਨੂੰ ਨਾ ਦੱਸੀਏ।’

 

 

ਫਿਰ ਬਾਕੀ ਦੇ ਦੋਸਤ ਹਰਜੀਤ ਸਿੰਘ ਨੂੰ ਹਸਪਤਾਲ ਲੈ ਕੇ ਗਏ ਪਰ ਉੱਥੇ ਉਹ ਦਮ ਤੋੜ ਗਿਆ। ਰਣਜੀਤ ਐਵੇਨਿਊ ਪੁਲਿਸ ਥਾਣੇ ’ਚ ਕੇਸ ਦਰਜ ਕਰ ਲਿਆ ਗਿਆ ਹੈ।

 

 

ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੀ ਭਾਲ਼ ਜਾਰੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth beaten to death by Amritsar Restaurant Bouncers for asking food