ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ `ਚ ਪਾਬੰਦੀਸ਼ੁਦਾ ਇੰਜੈਕਸ਼ਨਾਂ ਨਾਲ ਫੜੇ ਨੌਜਵਾਨ ਨੂੰ 10 ਵਰ੍ਹੇ ਕੈਦ

ਚੰਡੀਗੜ੍ਹ `ਚ ਪਾਬੰਦੀਸ਼ੁਦਾ ਇੰਜੈਕਸ਼ਨਾਂ ਨਾਲ ਫੜੇ ਨੌਜਵਾਨ ਨੂੰ 10 ਵਰ੍ਹੇ ਕੈਦ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਅੱਜ 22 ਸਾਲਾਂ ਦੇ ਉਸ ਨੌਜਵਾਨ ਨੂੰ 10 ਵਰ੍ਹੇ ਕੈਦ ਦੀ ਸਜ਼ਾ ਸੁਣਾਈ ਹੈ, ਜਿਸ ਕੋਲੋਂ ਪਾਬੰਦੀਸ਼ੁਦਾ ਇੰਜੈਕਸ਼ਨਾਂ ਦੀਆਂ 80 ਵਾਇਲਜ਼ ਬਰਾਮਦ ਹੋਈਆਂ ਸਨ।


ਅਦਾਲਤ ਨੇ ਚੰਡੀਗੜ੍ਹ ਸੈਕਟਰ 25 ਦੇ ਸੁਨੀਲ ਨੂੰ ਪਿਛਲੇ ਹਫ਼ਤੇ ‘ਨਾਰਕੋਟਿਕ ਡ੍ਰੱਗਜ਼ ਐਂਡ ਸਾਈਕੋਟ੍ਰੌਪਿਕ ਸਬਸਟਾਂਸਜ਼` (ਐੱਨਡੀਪੀਐੱਸ) ਕਾਨੂੰਨ ਦੇ ਸੈਕਸ਼ਨ ਅਧੀਨ ਦੋਸ਼ੀ ਕਰਾਰ ਦਿੱਤਾ ਸੀ।


ਸੁਨੀਲ ਨੂੰ 29 ਅਕਤੂਬਰ, 2016 ਨੂੰ ਇੱਕ ਨਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਤਦ ਹੌਂਡਾ ਐਕਟਿਵਾ `ਤੇ ਸਵਾਰ ਸੀ ਤੇ ਉਸ ਨੇ ਪੁਲਿਸ ਅਧਿਕਾਰੀਆਂ ਨੂੰ ਵੇਖ ਕੇ ਨੱਸਣ ਦਾ ਜਤਨ ਕੀਤਾ ਸੀ। ਪਰ ਪੁਲਿਸ ਅਧਿਕਾਰੀਆਂ ਨੇ ਉਸ ਨੂੰ ਵੇਖ ਕੇ ਫੜ ਲਿਆ ਸੀ। ਉਸ ਦੀ ਤਲਾਸ਼ੀ ਦੌਰਾਨ ਪੁਲਿਸ ਅਧਿਕਾਰੀਆਂ ਨੂੰ 80 ਵਾਇਲਾਂ ਦਾ ਇੱਕ ਪੈਕੇਟ ਬਰਾਮਦ ਹੋਇਆ ਸੀ, ਜਿਸ ਵਿੱਚ ਬੂਪ੍ਰੇਨੋਰਫ਼ੀਨ ਦੇ 30 ਅਤੇ ਫ਼ੇਨਿਰਾਮਾਈਨ ਮੇਲੀਏਟ ਇੰਜੈਕਸ਼ਨਾਂ ਦੀਆਂ 50 ਵਾਇਲਜ਼ ਬਰਾਮਦ ਹੋਈਆਂ ਸਨ। ਇਨ੍ਹਾਂ ਇੰਜੈਕਸ਼ਨਾਂ ਦੀ ਆਮ ਵਿਕਰੀ ਤੇ ਵੰਡ `ਤੇ ਪਾਬੰਦੀ ਹੈ। ਇਨ੍ਹਾਂ ਦੀ ਵਰਤੋਂ ਆਮ ਤੌਰ `ਤੇ ਨਸ਼ਾ-ਪੀੜਤਾਂ ਦਾ ਇਲਾਜ ਕਰਨ ਲਈ ਕੀਤੀ ਜਾਂਦੀ ਹੈ।


ਉਹ ਨੌਜਵਾਨ ਤਦ ਆਪਣੇ ਕੋਲ ਇੰਜੈਕਸ਼ਨ ਰੱਖਣ ਦਾ ਕੋਈ ਲਾਇਸੈਂਸ ਜਾਂ ਪਰਮਿਟ ਵੀ ਪੇਸ਼ ਨਹੀਂ ਸੀ ਕਰ ਸਕਿਆ। ਬਚਾਅ ਪੱਖ ਦੇ ਵਕੀਲ ਨੇ ਅਦਾਲਤ `ਚ ਦਾਅਵਾ ਕੀਤਾ ਸੀ ਕਿ ਉਸ ਦੇ ਮੁਵੱਕਿਲ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ ਕਿਉਂਕਿ ਉਸ ਕੋਲੋਂ ਤਦ ਕੁਝ ਵੀ ਬਰਾਮਦ ਨਹੀਂ ਸੀ ਹੋਇਆ। ਉਸ ਨੇ ਦਲੀਲ ਦਿੱਤੀ ਸੀ ਕਿ ਜਿਹੜੀਆਂ ਦਵਾਈਆਂ ਸੁਨੀਲ ਦੀਆਂ ਦੱਸੀਆਂ ਜਾ ਰਹੀਆਂ ਹਨ, ਉਹ ਉਸ ਦੀਆਂ ਹਨ ਹੀ ਨਹੀਂ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth caught with banned injections gets 10 years jail