ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੇਮਿਕਾ ਦੇ ਮਾਪਿਆਂ ਦੀ ਨਾਂਹ ਕਾਰਨ ਕੀਤੀ ਖ਼ੁਦਕੁਸ਼ੀ

ਪ੍ਰੇਮਿਕਾ ਦੇ ਮਾਪਿਆਂ ਵੱਲੋਂ ਵਿਆਹ ਤੋਂ ਨਾਂਹ ਕਰਨ `ਤੇ ਕੀਤੀ ਖ਼ੁਦਕੁਸ਼ੀ

ਧੂਰੀ `ਚ 21 ਸਾਲਾਂ ਦੇ ਇੱਕ ਨੌਜਵਾਨ ਨੇ ‘‘ਆਪਣੇ ਘਰ `ਚ ਲੱਗੇ ਛੱਤ ਦੇ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।`` ਦੱਸਿਆ ਜਾਂਦਾ ਹੈ ਕਿ ਉਸ ਦੀ ਪ੍ਰੇਮਿਕਾ ਦੇ ਮਾਪਿਆਂ ਨੇ ਉਨ੍ਹਾਂ ਦੋਵਾਂ ਦਾ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।


ਪੁਲਿਸ ਨੇ ਧਾਰਾ 306 ਅਧੀਨ ਅੱਜ ਵੀਰਵਾਰ ਨੂੰ ਚਾਰ ਜਣਿਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।


ਮ੍ਰਿਤਕ ਦੀ ਸ਼ਨਾਖ਼ਤ ਚੰਦਨ ਸਿੰਘ ਵਜੋਂ ਹੋਈ ਹੈ। ਸਬੰਧਤ ਐੱਸਐੱਚਓ ਮੇਜਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੱਤਪਾਲ ਸਿੰਘ ਦੀ ਸਿ਼ਕਾਇਤ `ਤੇ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਤਹਿਕੀਕਾਤ ਕਰ ਰਹੀ ਹੈ।


ਮੁਲਜ਼ਮਾਂ ਦੀ ਸ਼ਨਾਖ਼ਤ ਕੁੜੀ ਦੇ ਪਿਤਾ ਸਰਵਣ ਸਿੰਘ, ਉਸ ਦੀ ਪਤਨੀ ਰਾਣੀ ਨਿਵਾਸੀ ਧੂਰੀ ਤੇ ਰਾਣੀ ਦੇ ਭਰਾ ਕੁਲਵੰਤ ਸਿੰਘ ਤੇ ਕੁਲਵੰਤ ਸਿੰਘ ਦੀ ਪਤਨੀ (ਜਿਸ ਦਾ ਨਾਂਅ ਨਹੀਂ ਦਿੱਤਾ ਗਿਆ) ਨਿਵਾਸੀਾ ਪਾਤੜਾਂ (ਜਿ਼ਲ੍ਹਾ ਪਟਿਆਲਾ) ਵਜੋਂ ਹੋਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth commits suicide after denial of beloved parents