ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਤਨੀ ਨਾਲ ਲੜ ਕੇ ਨੌਜਵਾਨ ਨੇ ਨਹਿਰ `ਚ ਛਾਲ਼ ਮਾਰ ਕੀਤੀ ਖ਼ੁਦਕੁਸ਼ੀ

ਪਤਨੀ ਨਾਲ ਲੜ ਕੇ ਨੌਜਵਾਨ ਨੇ ਨਹਿਰ `ਚ ਛਾਲ਼ ਮਾਰ ਕੀਤੀ ਖ਼ੁਦਕੁਸ਼ੀ

ਪਿੰਡ ਢਡੋਗਲ ਦੇ 36 ਸਾਲਾ ਅਮਰਜੀਤ ਸਿੰਘ ਨੇ ਅੱਜ ਧੂਰੀ ਲਾਗਲੀ ਬੱਬਨਪੁਰ ਨਹਿਰ `ਚ ਛਾਲ਼ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਉਸ ਦੀ ਪਤਨੀ ਤੇ ਉਸ ਦੇ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਖਿ਼ਲਾਫ਼ ਅਮਰਜੀਤ ਸਿੰਘ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਧੀਆਂ ਤੇ ਇੱਕ ਪੁੱਤਰ ਛੱਡ ਗਿਆ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਪਤੀ ਤੇ ਪਤਨੀ ਵਿਚਾਲੇ ਕੋਈ ਪਰਿਵਾਰਕ ਝਗੜਾ ਚੱਲ ਰਿਹਾ ਸੀ। ਪਤਨੀ ਨੇ ਆਪਣੇ ਮਾਪਿਆਂ ਨੂੰ ਸੱਦ ਲਿਆ, ਜਿਨ੍ਹਾਂ ਨੇ ਉਸ ਨੁੰ ਧਮਕੀਆਂ ਦਿੱਤੀਆਂ। ਉਹ 19 ਅਗਸਤ ਨੂੰ ਘਰੋਂ ਚਲਾ ਗਿਆ ਸੀ ਤੇ ਉਸ ਦੀ ਮ੍ਰਿਤਕ ਦੇਹ 21 ਅਗਸਤ ਨੂੰ ਬੱਬਨਪੁਰ ਨਹਿਰ `ਚੋਂ ਬਰਾਮਦ ਹੋਈ ਸੀ।


ਪੁਲਿਸ ਅਨੁਸਾਰ ਅਮਰਜੀਤ ਸਿੰਘ ਦੀ ਭੈਣ ਬਲਜੀਤ ਕੌਰ ਵੱਲੋਂ ਦਾਇਰ ਕਰਵਾਈ ਗਈ ਸਿ਼ਕਾਇਤ ਮੁਤਾਬਕ ਉਸ ਦੇ ਭਰਾ ਨੂੰ ਉਸ ਦੀ ਆਪਣੀ ਪਤਨੀ ਤੇ ਸਹੁਰੇ ਪਰਿਵਾਰ ਦੇ ਕੁਝ ਮੈਂਬਰਾਂ ਤੋਂ ਜਾਨ ਦਾ ਖ਼ਤਰਾ ਸੀ।


ਮੁਲਜ਼ਮਾਂ ਦੀ ਸ਼ਨਾਖ਼ਤ ਪਤਨੀ ਬਲਜੀਤ ਕੌਰ, ਸਹੁਰਾ ਛੋਟਾ ਸਿੰਘ, ਸੱਸ ਬਲਦੇਵ ਕੌਰ ਅਤੇ ਸਾਲ਼ਾ ਗੁਰੀਆ ਵਜੋਂ ਹੋਈ ਹੈ; ਇਹ ਸਾਰੇ ਤੋਗਾ ਹੇਰੀ ਪਿੰਡ ਦੇ ਨਿਵਾਸੀ ਹਨ। ਬਲਜੀਤ ਕੌਰ ਤੇ ਅਮਰਜੀਤ ਸਿੰਘ ਦਾ ਵਿਆਹ 12 ਵਰ੍ਹੇ ਪਹਿਲਾਂ ਹੋਇਆ ਸੀ।


ਇਹ ਖ਼ਬਰ ਲਿਖੇ ਜਾਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth commits suicide by jumping in canal