ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲੇਸ਼ੀਆ ਤੋਂ ਅੰਮ੍ਰਿਤਸਰ ਆ ਰਹੇ ਨੌਜਵਾਨ ਦੀ ਜਹਾਜ਼ 'ਚ ਮੌਤ, ਲੋਕ ਸਹਿਮੇ

ਏਅਰ ਏਸ਼ੀਆ ਦੀ ਫਲਾਈਟ ਰਾਹੀਂ ਮਲੇਸ਼ੀਆ ਤੋਂ ਅੰਮ੍ਰਿਤਸਰ ਆ ਰਹੇ ਇੱਕ ਵਿਅਕਤੀ ਦੀ ਜਹਾਜ਼ 'ਚ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਗੁਰਦਾਸਪੁਰ ਦੇ ਬਟਾਲਾ ਸਥਿਤ ਪਿੰਡ ਗੰਡੇਕੇ ਦੇ ਹੁਕਮ ਸਿੰਘ (40) ਪੁੱਤਰ ਸ਼ਿਵ ਸਿੰਘ ਦੀ ਲਾਸ਼ ਅੰਮ੍ਰਿਤਸਰ ਏਅਰਪੋਰਟ 'ਤੇ ਉਤਾਰਨ ਤੋਂ ਬਾਅਦ ਸਿਵਲ ਹਸਪਤਾਲ ਸਥਿਤ ਪੋਸਟਮਾਰਟਮ ਹਾਊਸ 'ਚ ਲਿਆਂਦੀ ਗਈ।
 

ਕੋਰੋਨਾ ਵਾਇਰਸ ਦੇ ਡਰ ਕਾਰਨ ਵਿਦੇਸ਼ ਤੋਂ ਆਏ ਵਿਅਕਤੀ ਦੀ ਮੌਤ ਦੀ ਸੂਚਨਾ ਤੋਂ ਬਾਅਦ ਡਾਕਟਰ ਤੇ ਲੋਕ ਦਹਿਸ਼ਤ 'ਚ ਆ ਗਏ। ਡਾਕਟਰ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਘਬਰਾਉਂਦੇ ਨਜ਼ਰ ਆਏ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਇਹ ਕੋਰੋਨਾ ਪਾਜੀਟਿਵ ਤਾਂ ਨਹੀਂ।
 

ਮ੍ਰਿਤਕ ਹੁਕਮ ਸਿੰਘ 5 ਮਹੀਨੇ ਪਹਿਲਾਂ ਮਲੇਸ਼ੀਆ ਗਿਆ ਸੀ। ਡਾਕਟਰ ਤੇ ਪੁਲਿਸ ਮੌਤ ਦੇ ਕਾਰਨਾਂ ਦੀ ਜਾਂਚ 'ਚ ਜੁਟੇ ਹੋਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਹੋ ਗਿਆ ਹੈ ਅਤੇ ਵਿਸਰਾ ਜਾਂਚ ਤੋਂ ਬਾਅਦ ਮੌਤ ਦੇ ਸਹੀ ਕਾਰਨਾਂ ਦਾ ਪਤਾ ਚੱਲ ਸਕੇਗਾ। ਪਰਿਵਾਰ ਮੁਤਾਬਿਕ ਵਿਦੇਸ਼ ਜਾਣ ਤੋਂ ਪਹਿਲਾਂ ਹੁਕਮ ਸਿੰਘ ਨੂੰ ਕੋਈ ਬੀਮਾਰੀ ਨਹੀਂ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth death in flight arrives from Malaysia to Amritsar