ਅਗਲੀ ਕਹਾਣੀ

ਚਿੱਟੇ ਨੇ ਲਈ ਬਲਾਚੌਰ ਦੇ ਨੌਜਵਾਨ ਦੀ ਜਾਨ

ਚਿੱਟੇ ਨੇ ਲਈ ਬਲਾਚੌਰ ਦੇ ਨੌਜਵਾਨ ਦੀ ਜਾਨ

ਇੱਥੇ ਚਿੱਟੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਪੁਲਿਸ ਨੇ ਅੱਜ ਦੁਪਹਿਰ ਸਮੇਂ ਉਸ ਦੀ ਲਾਸ਼ ਖੇਤਾਂ ਨਾਲ ਲੱਗਦੇ ਇੱਕ ਜੰਗਲ਼ੀ ਇਲਾਕੇ `ਚੋਂ ਬਰਾਮਦ ਕੀਤੀ। ਡੀਐੱਸਪੀ ਅਨਿਲ ਕੁਮਾਰ ਨੇ ਦੱਸਿਆ ਕਿ ਇਸ ਨੌਜਵਾਨ ਦੀ ਸ਼ਨਾਖ਼ਤ ਆਦਿੱਤਿਆ ਪਾਠਕ ਵਜੋਂ ਹੋਈ ਹੈ।

ਸੂਤਰਾਂ ਨੇ ਦੱਸਿਆ ਕਿ ਆਦਿੱਤਿਆ ਪਾਠਕ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਹਾਲੇ ਇਸ ਖ਼ਬਰ ਦੇ ਹੋਰ ਵੇਰਵਿਆਂ ਦੀ ਉਡੀਕ ਹੈ।

ਬੀਤੇ ਜੂਨ ਮਹੀਨੇ ਦੌਰਾਨ ਪੰਜਾਬ `ਚ ਚਿੱਟੇ ਨੇ 23 ਨੌਜਵਾਨਾਂ ਦੀ ਜਾਨ ਲੈ ਲਈ ਸੀ; ਜਿਨ੍ਹਾਂ ਵਿੱਚੋਂ 17 ਮੌਤਾਂ ਇਕੱਲੇ ਪਿਛਲੇ ਦੋ ਹਫ਼ਤਿਆਂ ਦੌਰਾਨ ਹੋਈਆਂ ਸਨ। ਪਿਛਲੇ ਕੁਝ ਸਮੇਂ ਦੌਰਾਨ ਨਸਿ਼ਆਂ ਤੋਂ ਪੀੜਤ ਜਾਂ ਮ੍ਰਿਤਕ ਪੰਜਾਬੀ ਨੌਜਵਾਨਾਂ ਦੀਆਂ ਕਈ ਵਿਡੀਓਜ਼ ਵੀ ਵਾਇਰਲ ਹੋਈਆਂ ਸਨ, ਜਿਨ੍ਹਾਂ ਕਾਰਨ ਸਮੁੱਚੇ ਪੰਜਾਬ ਵਿੱਚ ਹੀ ਵੱਡੇ ਪੱਧਰ `ਤੇ ਵਿਆਪਕ ਰੋਹ ਪਾਇਆ ਜਾ ਰਿਹਾ ਹੈ। ਇਸੇ ਰੋਹ ਦੇ ਚੱਲਦਿਆਂ ਚਿੱਟੇ ਵਿਰੁੱਧ ਕਾਲ਼ਾ ਹਫ਼ਤਾ ਮਨਾਉਣ ਦਾ ਸੱਦਾ ਵੀ ਦਿੱਤਾ ਗਿਆ ਹੈ ਤੇ ਇਹ ਹਫ਼ਤਾ ਬੀਤੀ 1 ਜੁਲਾਈ ਤੋਂ ਸ਼ੁਰੂ ਹੋ ਚੁੱਕਾ ਹੈ।

ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਵੀ ਲੋਕਾਂ `ਚ ਕੁਝ ਰੋਹ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਇੱਕ ਪ੍ਰਚਾਰ ਰੈਲੀ ਦੌਰਾਨ ਉਨ੍ਹਾਂ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਵਾਅਦਾ ਕੀਤਾ ਸੀ ਕਿ ਉਹ ਸੂਬੇ ਵਿੱਚੋਂ ਨਸਿ਼ਆਂ ਦੀ ਸਮੱਸਿਆ ਸਿਰਫ਼ ਚਾਰ ਹਫ਼ਤਿਆਂ ਅੰਦਰ ਹੀ ਖ਼ਤਮ ਕਰ ਦੇਣਗੇ। ਕੈਪਟਨ ਖਿ਼ਲਾਫ਼ ਕੁਝ ਸਿ਼ਕਾਇਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਪੁੱਜੀਆਂ ਸਨ।

ਸ਼ਾਇਦ ਇਸੇ ਦਬਾਅ ਕਾਰਨ ਕੱਲ੍ਹ ਸੋਮਵਾਰ ਨੁੰ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕੈਬਿਨੇਟ ਦੀ ਮੀਟਿੰਗ ਦੌਰਾਨ ਨਸਿ਼ਆਂ ਦੇ ਸਮੱਗਲਰਾਂ ਲਈ ਮੌਤ ਦੀ ਸਜ਼ਾ ਦੀ ਸਿਫ਼ਾਰਸ਼ ਕੀਤੀ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:youth dies at balachaur due to drug overdose