ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਠਿੰਡਾ ਜਿ਼ਲ੍ਹੇ ਦੇ ਪਿੰਡ ਸੇਖੂ `ਚ 'ਨਸ਼ੇ ਦੀ ਓਵਰਡੋਜ਼' ਕਾਰਨ ਨੌਜਵਾਨ ਦੀ ਮੌਤ

ਬਠਿੰਡਾ ਜਿ਼ਲ੍ਹੇ ਦੇ ਪਿੰਡ ਸੇਖੂ `ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਬਠਿੰਡਾ ਜਿ਼ਲੇ `ਚ ਰਾਮਾ ਲਾਗਲੇ ਪਿੰਡ ਸੇਖੂ `ਚ ਅੱਜ 22 ਸਾਲਾਂ ਦੇ ਇੱਕ ਨੌਜਵਾਨ ਲਵਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ। ਸ਼ੱਕ ਹੈ ਕਿ ਇਹ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੋ ਸਕਦੀ ਹੈ। ਇਹ ਨੌਜਵਾਨ ਘਰ `ਚ ਇਕੱਲਾ ਹੀ ਰਹਿੰਦਾ ਸੀ ਕਿਉਂਕਿ ਉਸ ਦੇ ਮਾਪਿਆਂ ਦਾ ਦੇਹਾਂਤ ਹੋ ਚੁੱਕਾ ਹੈ ਤੇ ਉਸ ਦੀਆਂ ਦੋ ਭੈਣਾਂ ਵਿਆਹੀਆਂ ਹੋਈਆਂ ਹਨ।


ਲਵਪ੍ਰੀਤ ਸਿੰਘ ਆਮ ਤੌਰ `ਤੇ ਆਪਣਾ ਰਾਤ ਦਾ ਖਾਣਾ ਆਪਣੇ ਚਾਚੇ ਦਰਸ਼ਨ ਸਿੰਘ ਹੁਰਾਂ ਦੇ ਘਰ ਖਾਂਦਾ ਹੁੰਦਾ ਸੀ ਪਰ ਬੀਤੀ ਰਾਤ ਉਹ ਗਿਆ ਨਹੀਂ ਸੀ। ਜਦੋਂ ਉਸ ਦੇ ਘਰ ਜਾ ਕੇ ਵੇਖਿਆ ਗਿਆ, ਤਾਂ ਉੱਥੇ ਉਹ ਮ੍ਰਿਤਕ ਹਾਲਤ `ਚ ਪਿਆ ਮਿਲਿਆ।


ਦਰਸ਼ਨ ਸਿੰਘ ਦੀ ਸਿ਼ਕਾਇਤ `ਤੇ, ਪੁਲਿਸ ਨੇ ਇੱਕ ਆੜ੍ਹਤੀਏ ਰਮੇਸ਼ ਕੁਮਾਰ ਉਰਫ਼ ਕਾਲ਼ਾ ਵਿਰੁੱਧ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਰਮੇਸ਼ ਨੇ ਹੀ ਲਵਪ੍ਰੀਤ ਸਿੰਘ ਨੂੰ ਨਸ਼ਾ ਖ਼ਰੀਦਣ ਲਈ ਪੈਸੇ ਦਿੱਤੇ ਸਨ। ਇਹ ਖ਼ਬਰ ਲਿਖੇ ਜਾਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਸੀ।


ਰਾਮਾ ਪੁਲਿਸ ਥਾਣੇ ਦੇ ਐੱਸਐੱਚਓ ਇੰਸਪੈਕਟਰ ਮਨੋਜ ਕੁਮਾਰ ਨੇ ਦੱਸਿਆ ਕਿ ਦਰਸ਼ਨ ਸਿੰਘ ਹੁਰਾਂ ਨੇ ਆ ਕੇ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਰਮੇਸ਼ ਨੂੰ ਰੋਕਿਆ ਸੀ ਕਿ ਉਹ ਲਵਪ੍ਰੀਤ ਨੁੰ ਪੈਸੇ ਨਾ ਦੇਵੇ ਪਰ ਰਮੇਸ਼ ਨੇ ਉਸ ਨੂੰ ਪੈਸੇ ਦੇ ਦਿੱਤੇ।


ਪ੍ਰਾਪਤ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਨੂੰ ਕਥਿਤ ਤੌਰ `ਤੇ ਚਿੱਟਾ (ਹੈਰੋਇਨ) ਲੈਣ ਦੀ ਲਤ ਲੱਗੀ ਹੋਈ ਸੀ। ਉਸ ਦੀ ਮਾਂ ਦਾ ਦੇਹਾਂਤ ਹਾਲੇ ਤਿੰਨ ਕੁ ਮਹੀਨੇ ਪਹਿਲਾਂ ਹੀ ਹੋਇਆ ਹੈ।


ਐੱਸਐੱਚਓ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ ਤੇ ਫਿਰ ਹੀ ਕੋਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth dies in Bathinda due to Drug Overdose