ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਅੱਖਾਂ ਵਿੱਚ ਚੰਗੀ ਜ਼ਿੰਦਗੀ ਜਿਊਣ ਦੇ ਸੁਪਨੇ ਲੈ ਕੇ ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਪੁਲਿਸ ਥਾਣਾ ਮਮਦੋਟ ਦੇ ਪਿੰਡ ਚੱਕ ਖੁੰਦਰ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। 

 

ਇਸ ਸਬੰਧੀ ਪਿੰਡ ਦੇ ਬਜ਼ੁਰਗ ਵਿਅਕਤੀਆਂ ਨੇ ਦਿੰਦਿਆਂ ਦੱਸਿਆ ਕਿ 30 ਸਾਲਾ ਸਤਨਾਮ ਸਿੰਘ  ਪੁੱਤਰ ਟਹਿਲ ਸਿੰਘ ਪਿੰਡ ਚੱਕ ਖੁੰਦਰ ਤੋਂ ਚੰਗੇ ਭਵਿੱਖ ਦੀ ਆਸ ਲਈ ਰੋਜ਼ੀ ਰੋਟੀ ਕਮਾਉਣ ਪੰਜ ਮਹੀਨੇ ਪਹਿਲਾਂ ਹੀ ਦੱਖਣੀ ਅਫ਼ਰੀਕਾ ਗਿਆ ਸੀ। 

 

ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਸਤਨਾਮ ਸਿੰਘ ਦੁੱਧ ਸਪਲਾਈ ਕਰਨ ਵਾਲੇ ਟਰੱਕ 'ਤੇ ਨੌਕਰੀ ਕਰਦਾ ਸੀ। ਦੋ ਦਿਨ ਪਹਿਲਾਂ ਵਾਪਰੇ ਸੜਕ ਹਾਦਸੇ ਵਿੱਚ ਟਰੱਕ ਵਿੱਚ ਸਵਾਰ ਉਕਤ ਨੌਜਵਾਨ ਦੀ ਮੌਤ ਹੋ ਗਈ। 

 

ਇਹ ਵੀ ਦੱਸਿਆ ਜਾਂਦਾ ਹੈ ਕਿ ਹਾਦਸੇ ਸਮੇਂ ਟਰੱਕ ਵਿੱਚ ਕੁੱਲ ਪੰਜ ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ ਮ੍ਰਿਤਕ ਦੇ ਹੋਰ ਸਾਥੀਆਂ ਦੇ ਵੀ ਹਲਾਕ ਹੋਣ ਦੀ ਖ਼ਬਰ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਨਾਬਾਲਗ਼ ਬੱਚੇ ਛੱਡ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth dies in road accident