ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ਿਆਦਾ ਵੀਡੀਓ ਗੇਮ ਖੇਡਣ ਤੋਂ ਬਾਅਦ ਨੌਜਵਾਨ ਹਸਪਤਾਲ 'ਚ ਹੋਇਆ ਦਾਖ਼ਲ

ਇਕ ਨੌਜਵਾਨ ਨੂੰ ਤੀਬਰ ਟੈਚੀਕਾਰਡਿਆ ਸਿੰਡਰੋਮਜ਼ ਦੇ ਨਾਲ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿਥੇ ਉਸ ਨੇ ਦੱਸਿਆ ਕਿ ਵੀਡੀਓ ਗੇਮ ਜ਼ਿਆਦਾ ਖੇਡਣਾ ਇਸ ਬਿਮਾਰੀ ਦਾ ਕਾਰਨ ਸੀ ਜਿਸ ਦੀ ਬਾਅਦ ਵਿੱਚ ਡਾਕਟਰਾਂ ਨੇ ਵੀ ਪੁਸ਼ਟੀ ਕੀਤੀ।

 

ਸਾਹਿਲ (17) ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਐਤਵਾਰ ਦੇਰ ਰਾਤ ਪਠਾਨਕੋਟ ਦੇ ਐਂਗੌਰਾ ਵਾਲਾ ਬਾਗ਼ ਇਲਾਕੇ ਵਿੱਚ ਉਸ ਦੇ ਘਰ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ।

 

ਮੁੱਢਲੀ ਸਹਾਇਤਾ ਤੋਂ ਬਾਅਦ ਵਿਦਿਆਰਥੀ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਉਸ ਨੇ ਦਾਅਵਾ ਕੀਤਾ ਕਿ ਉਹ ਕਈ ਦਿਨਾਂ ਪੱਬ ਜੀ ਵੀਡੀਓ ਗੇਮ ਖੇਡ ਰਿਹਾ ਸੀ ਜਿਸ ਕਾਰਨ ਉਹ ਤਣਾਅ ਵਿੱਚ ਸੀ। 

 

ਉਸ ਨੇ ਕਿਹਾ ਕਿ ਉਹ ਇਸ ਨੂੰ ਘੰਟਿਆਂਬੱਧੀ ਨਿਰੰਤਰ ਖੇਡਦਾ ਰਹਿੰਦਾ ਸੀ ਜਿਸ ਕਾਰਨ ਹੋਲੀ ਹੋਲੀ ਤਣਾਅ ਦਾ ਸ਼ਿਕਾਰ ਹੁੰਦਾ ਰਿਹਾ। 
 

ਚਿੰਤਤ ਪਿਤਾ ਮਦਨ ਲਾਲ ਨੇ ਕਿਹਾ ਕਿ ਉਹ ਇਸ ਖੇਡ ਪ੍ਰਤੀ ਆਪਣੇ ਪੁੱਤਰ ਦੇ ਨਸ਼ੇ ਬਾਰੇ ਨਹੀਂ ਜਾਣਦਾ ਸੀ।
 

ਡਾਕਟਰ ਬੀਐਸ ਕੰਵਰ ਨੇ ਪੁਸ਼ਟੀ ਕੀਤੀ ਕਿ ਨੌਜਵਾਨ ਨੂੰ ਹਾਈ ਬਲੱਡ ਪ੍ਰੈਸ਼ਰ ਨਾਲ ਭਰਤੀ ਕਰਵਾਇਆ ਗਿਆ ਸੀ ਜਿਸ ਦਾ ਇਲਾਜ ਚੱਲ ਰਿਹਾ ਹੈ। ਡਾ ਕੰਵਰ ਨੇ ਕਿਹਾ ਕਿ ਨੌਜਵਾਨਾਂ ਨੂੰ ਅਜਿਹੀਆਂ ਖੇਡਾਂ ਤੋਂ ਦੂਰ ਰੱਖਣ ਦੀ ਲੋੜ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth lands in hospital after playing excess video games