ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੌਜੀ ਸਾਹਿਤ ਮੇਲੇ `ਚ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਆ

ਫ਼ੌਜੀ ਸਾਹਿਤ ਮੇਲੇ `ਚ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਆ...ਫ਼ੋਟੋ: ਯੈੱਸ ਪੰਜਾਬ

-  ਵੈਸਟਰਨ ਕਮਾਂਡ ਪੋਲੋ ਚੈਲੇਂਜ ਕੱਪ ਪਟਿਆਲਾ ਰੇਡਰਜ ਨੇ ਜਿੱਤਿਆ
-  ਦੂਜੇ ਮਿਲਟਰੀ ਸਾਹਿਤ ਮੇਲੇ ਤਹਿਤ ਹੋਇਆ ਪੋਲੋ ਦਾ ਦਿਲਕਸ਼ ਮੁਕਾਬਲਾ

 


ਦੂਜੇ ਮਿਲਟਰੀ ਸਾਹਿਤ ਮੇਲੇ ਦੀ ਪਹਿਲੀ ਲੜੀ ਦੇ ਉਤਸਵਾਂ ਵਜੋਂ ਪਟਿਆਲਾ ਚਾਰਜਰਸ ਅਤੇ ਪਟਿਆਲਾ ਰੇਡਰਜ ਦਰਮਿਆਨ ਹੋਇਆ ਪੋਲੋ ਮੈਚ ਦੋਵਾਂ ਟੀਮਾਂ 'ਚ ਹੋਏ ਸਖ਼ਤ ਮੁਕਾਬਲੇ ਨਾਲ ਅੱਜ ਇਥੇ ਸੰਪੰਨ ਹੋ ਗਿਆ। 


ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ ਵਿਖੇ ਅੱਜ ਕਰਵਾਈ ਗਈ ਵੈਸਟਰਨ ਕਮਾਂਡ ਪੋਲੋ ਚੈਲੇਂਜ ਚੈਂਪੀਅਨਸ਼ਿਪ ਨੇ ਇਥੇ ਇਕੱਤਰ ਹੋਏ ਐਨ.ਸੀ.ਸੀ. ਕੈਡੇਟਸ, ਵਿਦਿਆਰਥੀ ਤੇ ਖਾਸ ਕਰਕੇ ਦਿਹਾਤੀ ਖੇਤਰ ਦੇ ਵਿਦਿਆਰਥੀਆਂ ਨੂੰ ਸਾਹਸ ਭਰਪੂਰ ਖੇਡਾਂ ਪ੍ਰਤੀ ਉਤਸ਼ਾਹਤ ਕਰਦਿਆਂ ਜਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਆ। 


ਇਸ ਪੋਲੋ ਮੈਚ ਦੀ ਸਮਾਪਤੀ ਨਾਲ ਮਿਲਟਰੀ ਸਾਹਿਤ ਮੇਲੇ ਦਾ ਪਟਿਆਲਾ ਵਿਖੇ ਹੋਇਆ ਤਿੰਨ ਰੋਜ਼ਾ ਖੇਡ ਉਤਸਵ ਅੱਜ ਸੰਪੰਨ ਹੋ ਗਿਆ।


ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਵੱਲੋਂ ਕਰਵਾਈ ਗਈ 'ਦੀ ਵੈਸਟਰਨ ਕਮਾਂਡ ਪੋਲੋ ਚੈਂਲੇਂਜ' ਚੈਂਪੀਅਨਸ਼ਿਪ ਦੌਰਾਨ ਪਟਿਆਲਾ ਚਾਰਜਰਸ ਅਤੇ ਪਟਿਆਲਾ ਰੇਡਰਜ ਦੀਆਂ ਟੀਮਾਂ ਦਰਮਿਆਨ ਸਖ਼ਤ ਮੁਕਾਬਲੇ ਵਾਲਾ ਮੈਚ ਹੋਇਆ, ਜਿਸ 'ਚ ਹਜਾਰਾਂ ਦਰਸ਼ਕਾਂ ਨੇ ਇਸ ਸਾਹਸ ਭਰਪੂਰ ਦਿਲਦਾਰ-ਜਾਨਦਾਰ ਤੇ ਦਿਲਕਸ਼ ਖੇਡ ਦਾ ਅਨੰਦ ਮਾਣਦਿਆਂ ਤਾੜੀਆਂ ਦੀ ਗੂੰਜ ਨਾਲ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ।


ਇਸੇ ਵਰ੍ਹੇ ਦਸੰਬਰ ਮਹੀਨੇ ਹੋਣ ਵਾਲੇ ਦੂਜੇ ਮਿਲਟਰੀ ਸਾਹਿਤ ਮੇਲੇ ਦੀ ਲੜੀ ਤਹਿਤ ਕਰਵਾਏ ਗਏ ਇਸ ਮੈਚ ਦੇ ਮੁੱਖ ਮਹਿਮਾਨ ਵਜੋਂ ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਦੇ ਜੀਓਸੀ-ਇਨ-ਸੀ ਲੈਫਟੀਨੈਟ ਜਨਰਲ ਸੁਰਿੰਦਰ ਸਿੰਘ ਏ.ਵੀ.ਐਸ.ਐਮ., ਵੀ.ਐਸ.ਐਮ, ਏ.ਡੀ.ਸੀ. ਨੇ ਸ਼ਿਰਕਤ ਕੀਤੀ ਤੇ ਵਿਦਿਆਰਥੀਆਂ ਨੂੰ ਭਾਰਤੀ ਸੈਨਾ 'ਚ ਭਰਤੀ ਹੋਣ ਲਈ ਪ੍ਰੇਰਿਆ। ਇਸ ਮੈਚ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਟ ਜਨਰਲ (ਸੇਵਾ ਮੁਕਤ) ਟੀ.ਐਸ. ਸ਼ੇਰਗਿੱਲ ਪੀ.ਵੀ.ਐਸ.ਐਮ. ਨੇ ਕੀਤੀ।


ਇਸ ਮੌਕੇ ਸ. ਸ਼ੇਰਗਿੱਲ ਨੇ ਕਿਹਾ ਕਿ ਮਿਲਟਰੀ ਸਾਹਿਤ ਮੇਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠਲੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਵੱਲੋਂ ਭਾਰਤੀ ਸੈਨਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਪੋਲੋ ਮੈਚ ਨੇ ਦੂਜੇ ਮਿਲਟਰੀ ਸਾਹਿਤ ਮੇਲੇ ਲਈ ਚੰਗਾ ਮਾਹੌਲ ਸਿਰਜਿਆ ਹੈ। 


ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਵੱਲੋਂ ਕਰਵਾਈ ਗਈ ਇਹ 'ਦੀ ਵੈਸਟਰਨ ਕਮਾਂਡ ਪੋਲੋ ਚੈਲੇਂਜ' ਚੈਂਪੀਅਨਸ਼ਿਪ ਪਟਿਆਲਾ ਰੇਡਰਜ ਵਾਲੀ ਅਰਜਨਾ ਅਵਾਰਡੀ ਤੇ ਵਿਸ਼ਵ ਕੱਪ ਖਿਡਾਰੀ ਕਰਨਲ ਰਵੀ ਰਾਠੌਰ ਦੀ ਟੀਮ, ਜਿਸ ਨੇ ਇਸ ਖੇਡ ਦੇ ਚਾਰੇ ਚੱਕਰਾਂ ਦੌਰਾਨ ਵਿਰੋਧੀ ਟੀਮ ਪਟਿਆਲਾ ਚਾਰਜਰਸ 'ਤੇ ਦਬਾਅ ਬਣਾਈ ਰੱਖਿਆ ਦੀ ਅਗਵਾਈ ਹੇਠ 4-3 ਗੋਲਾਂ ਦੇ ਫਰਕ ਨਾਲ ਜਿੱਤ ਲਈ। 


ਇਸ ਤੋਂ ਪਹਿਲਾਂ ਪੀ.ਪੀ.ਐਸ. ਸਕੂਲ ਨਾਭਾ ਦੇ ਘੋੜ ਸਵਾਰ ਵਿਦਿਆਰਥੀਆਂ ਅਤੇ ਫ਼ੌਜ ਦੀ 61 ਕੈਵਲਰੀ ਦੇ ਘੋੜ ਸਵਾਰਾਂ ਨੇ ਘੋੜਸਵਾਰੀ ਦੇ ਕਰਤੱਬ ਦਿਖਾਏ। ਇਸ ਤੋਂ ਪਹਿਲਾਂ ਮੈਚ ਦੇ ਸ਼ੁਰੂ 'ਚ ਪਹਿਲੀ ਗਾਰਡ ਸੈਕੰਡ ਪੰਜਾਬ ਦੇ ਮਿਲਟਰੀ ਬੈਂਡ ਨੇ ਸੂਬੇਦਾਰ ਰਾਕੇਸ਼ ਕੁਮਾਰ ਦੀ ਅਗਵਾਈ 'ਚ ਦੇਸ਼ੋਂ ਕੇ ਸਰਤਾਜ ਭਾਰਤ ਦੀਆਂ ਮਧੁਰ ਧੁੰਨਾ ਨਾਲ ਮਾਹੌਲ ਨੂੰ ਸ਼ਾਨਦਾਰ ਕਰ ਦਿੱਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth motivated for Military Literary Festival