ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ : ਪੈਸਿਆਂ ਦੇ ਲੈਣ-ਦੇਣ 'ਚ ਨੌਜਵਾਨ ਨੇ ਦੋਸਤ ਦਾ ਕੀਤਾ ਕਤਲ 

ਮੋਹਾਲੀ ਦੇ ਫੇਜ਼-1 ਸਥਿਤ ਮੋਹਾਲੀ ਪਿੰਡ 'ਚ ਕੁੱਝ ਦੋਸਤਾਂ 'ਚ ਚੱਲ ਰਹੀ ਪਾਰਟੀ ਉਸ ਸਮੇਂ ਖੂਨੀ ਰੰਗ 'ਚ ਬਦਲ ਗਈ, ਜਦੋਂ ਸ਼ਰਾਬ ਦੇ ਨਸ਼ੇ 'ਚ ਟੱਲੀ ਇਕ ਦੋਸਤ ਨੇ ਦੂਜੇ ਦੋਸਤ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਵਿਸ਼ਾਲ ਉਰਫ ਟੀਪੂ (18) ਵਜੋਂ ਹੋਈ ਹੈ। ਉਹ ਪਿੰਡ ਬੜਮਾਜਰਾ ਦਾ ਰਹਿਣ ਵਾਲਾ ਸੀ। ਮੁਲਜ਼ਮ ਦੀ ਪਛਾਣ ਵਿਕਾਸ ਉਰਫ ਗੋਲੀ (19) ਵਾਸੀ ਜੁਝਾਰ ਨਗਰ ਵਜੋਂ ਹੋਈ ਹੈ।
 

ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ਨੇ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਏ.ਐਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਕੈਟਰਿੰਗ ਦਾ ਕੰਮ ਕਰਦੇ ਸਨ ਅਤੇ ਦੋਹਾਂ ਨੇ ਮਿਲ ਕੇ ਆਪਣੇ ਤੀਜੇ ਦੋਸਤ ਕਾਲੀ ਦੇ ਕਮਰੇ 'ਚ ਬੈਠ ਕੇ ਸ਼ਰਾਬ ਪੀਣ ਦਾ ਪ੍ਰੋਗਰਾਮ ਬਣਾਇਆ ਸੀ। ਸੋਮਵਾਰ ਰਾਤ 11 ਵਜੇ ਦੋਵੇਂ ਸ਼ਰਾਬ ਪੀ ਰਹੇ ਸਨ।

 

ਬਿਹਾਰ ਦੇ ਨਾਲੰਦਾ 'ਚ ਪਤੀ, ਗਰਭਵਤੀ ਪਤਨੀ ਸਣੇ ਦੋ ਸਾਲਾਂ ਦੀ ਮਾਸੂਮ ਬੱਚੀ ਦਾ ਕਤਲ

 

ਇਸ ਦੌਰਾਨ ਵਿਕਾਸ ਅਤੇ ਵਿਸ਼ਾਲ ਵਿਚਕਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਹਿਸ ਹੋ ਕਈ। ਦੋਵੇਂ ਇੱਕ ਦੂਜੇ ਨੂੰ ਮਾਰਨ-ਕੁੱਟਣ ਲੱਗੇ। ਜਦੋਂ ਕਾਲੀ ਨੇ ਦੋਹਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਵਿਸ਼ਾਲ ਨੇ ਆਪਣੇ ਕੋਲ ਰੱਖਿਆ ਚਾਕੂ ਕੱਢ ਲਿਆ। ਇਸ ਦੌਰਾਨ ਵਿਕਾਸ ਨੇ ਚਾਕੂ ਖੋਹ ਲਿਆ ਅਤੇ ਵਿਸ਼ਾਲ ਦੇ ਦਿਲ 'ਚ ਸਿੱਧੇ ਦੋ ਵਾਰ ਚਾਕੂ ਨਾਲ ਹਮਲਾ ਕੀਤਾ। ਮੁਲਜ਼ਮ ਨੇ ਚਾਕੂ ਇੰਨੀ ਜ਼ੋਰ ਨਾਲ ਮਾਰਿਆ ਕਿ ਸਿੱਧਾ ਵਿਸ਼ਾਲ ਦੇ ਦਿਲ ਨੂੰ ਚਾਕੂ ਨੇ ਪੰਕਚਰ ਕਰ ਦਿੱਤਾ। 

 

ਦਾਜ ’ਚ ਨਾ ਮਿਲੀ ਮੋਟਰ-ਸਾਈਕਲ ਤਾਂ ਗਲ ਘੁੱਟ ਕੇ ਮਾਰੀ ਪਤਨੀ
 

ਇਸ ਮਗਰੋਂ ਵਿਕਾਸ ਮੌਕੇ ਤੋਂ ਫਰਾਰ ਹੋ ਗਿਆ। ਕਾਲੀ ਨੇ ਤੁਰੰਤ ਆਪਣੇ ਦੋਸਤ ਸਾਗਰ ਨੂੰ ਬੁਲਾਇਆ ਅਤੇ ਦੋਵੇਂ ਵਿਸ਼ਾਲ ਨੂੰ ਫੇਜ-6 ਸਥਿਤ ਸਿਵਲ ਹਸਪਤਾਲ ਲੈ ਗਏ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉੱਧਰ ਵਿਸ਼ਾਲ ਦੇ ਪਿਤਾ ਸੰਜੇ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਸਾਜਿਸ਼ ਤਹਿਤ ਮਾਰਿਆ ਗਿਆ ਹੈ, ਕਿਉਂਕਿ ਜਿਨ੍ਹਾਂ ਲੋਕਾਂ ਨੂੰ ਪੁਲਿਸ ਵਿਸ਼ਾਲ ਦਾ ਦੋਸਤ ਦੱਸ ਰਹੀ ਹੈ, ਉਨ੍ਹਾਂ ਨੇ ਕਿਸੇ ਵੀ ਨੌਜਵਾਨ ਨੂੰ ਟੀਪੂ ਨਾਲ ਪਹਿਲਾਂ ਕਦੇ ਨਹੀਂ ਵੇਖਿਆ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Youth murdered by friend in exchange for money