ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਿਖੀਵਿੰਡ ਲਾਗਲੇ ਪਿੰਡ ਨੌਆਬਾਦ `ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਪਿੰਡ ਨੌਆਬਾਦ `ਚ ਨੀਲੇ ਕੱਪੜੇ ਨਾਲ ਢਕੀ ਲਵਪ੍ਰੀਤ ਸਿੰਘ ਦੀ ਲਾਸ਼ ਅਤੇ ਪਿੰਡ ਦੇ ਇਕੱਠੇ ਹੋਏ ਲੋਕ

1 / 2ਪਿੰਡ ਨੌਆਬਾਦ `ਚ ਨੀਲੇ ਕੱਪੜੇ ਨਾਲ ਢਕੀ ਲਵਪ੍ਰੀਤ ਸਿੰਘ ਦੀ ਲਾਸ਼ ਅਤੇ ਪਿੰਡ ਦੇ ਇਕੱਠੇ ਹੋਏ ਲੋਕ

ਲਵਪ੍ਰੀਤ ਸਿੰਘ ਦੀ ਆਪਣੀ ਪਤਨੀ ਮਨਿੰਦਰ ਕੌਰ ਨਾਲ ਪੁਰਾਣੀ ਤਸਵੀਰ

2 / 2ਲਵਪ੍ਰੀਤ ਸਿੰਘ ਦੀ ਆਪਣੀ ਪਤਨੀ ਮਨਿੰਦਰ ਕੌਰ ਨਾਲ ਪੁਰਾਣੀ ਤਸਵੀਰ

PreviousNext

ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇਂ ਪਿੰਡ ਮਾੜੀ ਨੋਆਬਾਦ (ਤਰਨ ਤਾਰਨ) ਵਿਖੇ ਅੱਧੀ ਰਾਤ ਵੇਲੇ ਅੱਧੀ ਦਰਜਨ ਦੇ ਕਰੀਬ ਤੇਜਧਾਰ ਹਥਿਆਰਬੰਦ ਵਿਅਕਤੀਆਂ ਵੱਲੋਂ ਘਰ ਵਿਚ ਦਾਖਲ ਹੋ ਕੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਕਤਲ ਕੀਤੇ ਗਏ ਨੌਜਵਾਨ ਲਵਪ੍ਰੀਤ ਸਿੰਘ (25) ਦੇ ਪਿਤਾ ਪ੍ਰਗਟ ਸਿੰਘ ਨੇ ਦੱਸਿਆ ਕਿ ਮੇਰੀ ਘਰਵਾਲੀ ਕੁਲਵਿੰਦਰ ਕੌਰ, ਪੁੱਤਰ ਲਵਪ੍ਰੀਤ ਸਿੰਘ ਤੇ ਮੈਂ ਬੀਤੀ ਰਾਤ ਘਰ ਦੇ ਵਿਹੜੇ ਵਿਚ ਸੁੱਤੇ ਪਏ ਸੀ ਤਾਂ ਰਾਤ 12 ਦੇ ਕਰੀਬ ਅੱਧੀ ਦਰਜਨ ਵਿਅਕਤੀ ਕੰਧ ਟੱਪ ਕੇ ਘਰ ਵਿਚ ਦਾਖਲ ਹੋਏ, ਜਿਹਨਾਂ ਨੇ ਮੈਨੂੰ ਤੇ ਮੇਰੀ ਘਰਵਾਲੀ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਤੇ ਮੇਰੇ ਲੜਕੇ ਲਵਪ੍ਰੀਤ ਸਿੰਘ ਤੇਜਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਅਨੇਕਾਂ ਵਾਰ ਕਰਕੇ ਕਤਲ ਕਰ ਦਿੱਤਾ

ਮ੍ਰਿਤਕ ਲਵਪ੍ਰੀਤ ਸਿੰਘ ਦੀ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਮੇਰਾ ਵੱਡਾ ਲੜਕਾ ਜਸਵੀਰ ਸਿੰਘ ਕਰਨਾਟਕਾ ਦੀ ਪ੍ਰਾਈਵੇਟ ਕੰਪਨੀ ਕੰਮ ਕਰਦਾ ਹੈ, ਜਿਸ ਦੀ ਘਰਵਾਲੀ ਮਨਿੰਦਰ ਕੌਰ ਛੁੱਟੀਆਂ ਹੋਣ ਕਾਰਨ ਪੇਕੇ ਗਈ ਸੀ ਤੇ ਛੋਟਾ ਲੜਕਾ ਮ੍ਰਿਤਕ ਲਵਪ੍ਰੀਤ ਸਿੰਘ ਦਾ ਆਪਣੀ ਪਤਨੀ ਸੁਖਵੰਤ ਕੌਰ ਨਾਲ ਅਦਾਲਤ ਵਿਚ ਕੇਸ ਚੱਲ ਰਿਹਾ ਸੀ ਕਤਲ ਦੀ ਜਾਣਕਾਰੀ ਮਿਲਦਿਆਂ ਘਟਨਾ ਸਥਾਨ ਪਹੰਚੇਂ ਸਬ ਡਵੀਜਨ ਭਿੱਖੀਵਿੰਡ ਦੇ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਤੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ. ਮਨਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੇ ਜਾਇਜਾ ਲੈਂਦਿਆਂ ਪਰਿਵਾਰ ਪਾਸੋਂ ਜਾਣਕਾਰੀ ਹਾਸਲ ਕੀਤੀ ਤੇ ਤਰਨ ਤਾਰਨ ਤੋਂ ਪਹੰਚੇਂ ਫਿੰਗਰ ਪਿ੍ਰੰਟ ਮਾਹਿਰ .ਐਸ.ਆਈ ਸ਼ਸ਼ੀ ਪ੍ਰੈਸ਼ਰ, ਐਚ.ਸੀ ਮਨਜੀਤ ਸਿੰਘ ਵੱਲੋਂ ਘਰ ਦੀ ਕੰਧ ਤੇ ਗੇਟ ਤੋਂ ਫਿੰਗਰ ਪਿ੍ਰੰਟ ਲਏ ਗਏ ਡੀ.ਐਸ.ਪੀ ਸੁਲੱਖਣ ਸਿੰਘ ਮਾਨ ਨਾਲ ਗੱਲ ਕਰਨਤੇ ਉਹਨਾਂ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂਤੇ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਫੜਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:youth murdered near bhikhiwind