ਫ਼ਿਰੋਜ਼ਪੁਰ ਦੇ ਥਾਦਾ ਸਦਰ ਜੀਰਾ ਦੇ ਪਿੰਡ ਬਹਕ ਗੁਜਰਾਂ ਚ ਤਿੰਨ ਲੋਕਾਂ ਨੇ ਰਸਤੇ ਚ ਘੇਰ ਤੇਜ਼ਧਾਰ ਹਥਿਆਰਾਂ ਨਾਲ ਗੁਰਬਾਗ (19) ਦਾ ਕਤਲ ਕਰ ਦਿੱਤਾ। ਦੋਸ਼ੀਆਂ ਚੋਂ ਸੋਨੂੰ ਨਾਂ ਦੇ ਵਿਅਕਤੀ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਨਾਲ ਗੁਰਬਾਗ ਦੇ ਸਬੰਧ ਹਨ। ਪੁਲਿਸ ਨੇ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਦਕਿ ਤਿੰਨੇ ਦੋਸ਼ੀ ਫਰਾਰ ਦੱਸੇ ਗਏ ਹਨ।
ਪਿੰਡ ਦੇ ਨਿਵਾਸੀ ਪ੍ਰੇਮ ਨੇ ਪੁਲਿਸ ਨੂੰ ਦਿੱਤੇ ਬਿਆਨ ਚ ਕਿਹਾ ਕਿ ਉਸਦਾ ਬੇਟਾ ਗੁਰਬਾਗ (19) ਅਤੇ ਉਸਦਾ ਦੋਸਤ ਮਨੀ ਪੁੱਤਰ ਜੋਗਿੰਦਰ ਬਾਈਕ ’ਤੇ ਸਵਾਰ ਹੋ ਕੇ ਪਿੰਡ ਲੋਹਕੇ ਕਲਾਂ ਤੋਂ ਆਪਣੇ ਪਿੰਡ ਪਰਤ ਰਿਹਾ ਸੀ। ਪਿੰਡ ਬਹਕ ਗੁਜਰਾਂ ਕੋਲ ਦੋਸ਼ੀ ਮੋਹਨਾ, ਸੋਨੂੰ ਅਤੇ ਸੁਖਾ ਨਿਵਾਸੀ ਨਿਜ਼ਾਮਦੀਨ ਫਿਰੋਰਪੁਰ ਨੇ ਗੁਰਬਾਗ ਨੂੰ ਘੇਰ ਲਿਆ ਤੇ ਉਸ ਤੇ ਕਿਰਚ ਅਤੇ ਕਾਪੇ ਨਾਲ ਵਾਰ ਕੀਤਾ।
ਗੰਭੀਰ ਜ਼ਖਮੀ ਹਾਲਤ ਚ ਗੁਰਬਾਗ ਨੂੰ ਸਰਕਾਰੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿਥੋ ਡਾਕਟਰਾਂ ਨੇ ਅੱਗੇ ਰੈਫ਼ਰ ਕਰ ਦਿੱਤਾ, ਜਿੱਥੇ ਉਸਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਤਿੰਨਾਂ ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੋਸ਼ੀਆਂ ਦੀ ਭਾਲ ਚ ਛਾਪੇਮਾਰੀ ਕਰ ਰਹੀ ਹੈ।
.