ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਟਰਾਂਸਪੋਰਟ ਵਿਭਾਗ ਨੇ 3 ਆਟੋ ਡੀਲਰਾਂ ਦੇ ਪੋਰਟਲ ਕੀਤੇ ਸੀਲ

ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਣ ਵਾਲਿਆਂ ਨੂੰ ਸਖਤੀ ਨਾਲ ਨੱਥ ਪਾਉਂਦਿਆਂ ਟਰਾਂਸਪੋਰਟ ਵਿਭਾਗ ਨੇ ਧੋਖਾਧੜੀ ਕਰਨ ਵਾਲੇ ਤਿੰਨ ਆਟੋ ਡੀਲਰਾਂ ਕੋਲੋਂ 55.74 ਲੱਖ ਰੁਪਏ ਦੀ ਰਿਕਵਰੀ ਕਰਦਿਆਂ ਉਨ੍ਹਾਂ ਦੇ ਪੋਰਟਲ ਸੀਲ ਕਰਨ ਦਾ ਫੈਸਲਾ ਕੀਤਾ ਹੈ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ਖੁਲਾਸਾ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਾਣ ਵਾਲਿਆਂ ਕਾਰਵਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈਟਰਾਂਸਪੋਰਟ ਮੰਤਰੀ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਨੇ ਅੰਮ੍ਰਿਤਸਰ ਦੇ 3 ਆਟੋ ਡੀਲਰਾਂ ਵੱਲੋਂ ਵਾਹਨ ਵੇਚਣ ਸਮੇਂ ਖਰੀਦਦਾਰ ਤੋਂ ਕੀਮਤ 'ਤੇ ਪੂਰਾ ਟੈਕਸ ਵਸੂਲ ਕੇ ਸਰਕਾਰੀ ਖਜ਼ਾਨੇ ਵਿੱਚ ਸਿਰਫ਼ ਅੱਧੀ ਕੀਮਤ ਦਾ ਬਣਦਾ ਟੈਕਸ ਭਰ ਕੇ ਟਰਾਂਸਪੋਰਟ ਵਿਭਾਗ ਨਾਲ ਧੋਖਾ ਕੀਤਾ ਜਾ ਰਿਹਾ ਹੈ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋ ਰਿਹਾ ਹੈਸ੍ਰੀਮਤੀ ਚੌਧਰੀ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਨੋਵਲਟੀ ਹੌਂਡਈ, ਆਰੀਅਨ ਹੌਂਡਈ ਅਤੇ ਪੀ.ਐਨ.ਆਰ.ਮੋਟਰਜ਼ ਨਾਮੀ 3 ਡੀਲਰਾਂ ਤੋਂ 55,74,223 (55.74 ਲੱਖ) ਰੁਪਏ ਦੀ ਰਿਕਵਰੀ ਕਰਦਿਆਂ ਇਨ੍ਹਾਂ ਦੇ ਪੋਰਟਲ ਸੀਲ ਕਰ ਦਿੱਤੇ ਹਨ

 

ਟਰਾਂਸਪੋਰਟ ਮੰਤਰੀ ਨੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਦੱਸਿਆ ਕਿ ਕੁੱਲ 55.74 ਲੱਖ ਰੁਪਏ ਦੀ ਕੀਤੀ ਰਿਕਵਰੀ ਵਿੱਚੋਂ ਨੋਵਲਟੀ ਹੌਂਡਈ ਕੋਲੋਂ 11,85,154 ਰੁਪਏ, ਆਰੀਅਨ ਹੌਂਡਾ ਕੋਲੋਂ 6,43,780 ਰੁਪਏ ਅਤੇ ਪੀ.ਐਨ.ਆਰ. ਮੋਟਰਜ਼ ਕੋਲੋਂ 37,45,289 ਰੁਪਏ ਰਿਕਵਰ ਕੀਤੇ ਗਏ ਹਨ ਉਨ੍ਹਾਂ ਦੱਸਿਆ ਕਿ ਹਰੇਕ ਏਜੰਸੀ ਦਾ 5 ਸਾਲ ਆਡਿਟ ਕਰਨ ਦੀ ਯੋਜਨਾ ਕਾਰਵਾਈ ਅਧੀਨ ਹੈਟਰਾਂਸਪੋਰਟ ਮੰਤਰੀ ਸ੍ਰੀਮਤੀ ਚੌਧਰੀ ਨੇ ਅੱਗੇ ਦੱਸਿਆ ਕਿ ਸਟੇਟ ਟਰਾਂਸਪੋਰਟ ਕਮਿਸ਼ਨਰ ਦਿਲਰਾਜ ਸਿੰਘ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਤਾਂ ਜੋ ਇਸ ਮਾਮਲੇ ਦੀ ਜੜ੍ਹਾਂ ਤੱਕ ਜਾ ਕੇ ਇਸ ਧੰਦੇ ਵਿੱਚ ਸ਼ਾਮਲ ਹੋਰਨਾਂ ਨੂੰ ਕਾਬੂ ਕੀਤਾ ਜਾ ਸਕੇ ਉਨ੍ਹਾਂ ਆਪਣੀ ਸਰਕਾਰੀ ਦੀ ਦ੍ਰਿੜਤਾ ਦੁਹਰਾਉਂਦਿਆਂ ਕਿਹਾ ਕਿ ਇਮਾਨਦਾਰੀ ਨੂੰ ਕਾਇਮ ਰੱਖਣਾ ਸਰਕਾਰ ਦੀ ਵਚਨਬੱਧਤਾ ਹੈ ਅਤੇ ਅਜਿਹੇ ਗਲਤ ਕੰਮਾਂ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁੱਧ ਸਖਤੀ ਨਾਲ ਨਜਿੱਠਣ ਲਈ ਹਮੇਸ਼ਾ ਹੀ ਤਤਪਰ ਰਹੇਗੀ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Zero tolerance towards those causing loss to state exchequer says Aruna Chaudhary