ਜ਼ਿਲ੍ਹਾ ਮੋਹਾਲੀ ਦੇ ਜ਼ੀਰਕਪੁਰ ਪੁਲਿਸ ਨੇ ਲਗਾਏ ਇਕ ਨਾਕੇ ਦੌਰਾਨ ਨਿੱਜੀ ਬੱਸ ਵਿਚੋਂ 54 ਲੱਖ 90 ਹਜ਼ਾਰ 530 ਰੁਪਏ ਫੜ੍ਹੇ ਹਨ। ਮਿਲੀ ਜਾਣਕਾਰੀ ਮੁਤਾਬਕ ਜ਼ੀਰਕਪੁਰ ਦੇ ਥਾਣਾ ਮੁੱਖੀ ਦੀ ਅਗਵਾਈ ਵਿਚ ਮੈਕ ਡੀ ਅੰਬਾਲਾ–ਚੰਡੀਗੜ੍ਹ ਹਾਈਵੇ ਉਤੇ ਨਾਕਾ ਲਗਾਇਆ ਗਿਆ।
ਪੁਲਿਸ ਨੇ ਨਾਕੇ ਉਤੇ ਇਕ ਪ੍ਰਾਈਵੇਟ ਬੱਸ ਨੂੰ ਰੋਕ ਕੇ ਤਲਾਸੀ ਦੌਰਾਨ ਪਿਛਲੀ ਡਿਗੀ ਵਿਚ ਪਏ ਬੋਰੀ ਨੂੰ ਖੋਲ੍ਹਕੇ ਚੈਕ ਕੀਤਾ ਤਾਂ ਉਸ ਵਿਚੋਂ 54 ਲੱਖ 90 ਹਜ਼ਾਰ 530 ਰੁਪਏ ਮਿਲੇ। ਬੱਸ ਡਰਾਈਵਰ ਦੀ ਪਹਿਚਾਣ ਸਵਰਨ ਸਿੰਘ ਵਾਸੀ ਬੜੀ ਬ੍ਰਾਹਮਣਾ ਜ਼ਿਲ੍ਹਾ ਜੰਮੂ ਵਜੋਂ ਹੋਈ। ਬਰਾਮਦ ਹੋਏ ਪੈਸੇ ਸਬੰਧੀ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਰਕਮ ਸਬੰਧੀ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ ਤੇ ਤਸੱਲੀਬਖਸ ਜਵਾਬ ਨਹੀਂ ਦੇ ਸਕਿਆ।
ਇਸ ਮਾਮਲੇ ਸਬੰਧੀ ਪੁਲਿਸ ਨੇ ਆਮਦਨ ਕਰ ਵਿਭਾਗ ਦੇ ਅਫ਼ਸਰ ਨੂੰ ਜਾਣੂ ਕਰਵਾਇਆ।ਪੁੱਛਗਿੱਛ ਦੌਰਾਨ ਡਰਾਈਵਰ ਨੇ ਕਿਹਾ ਕਿ ਉਸਨੇ ਇਹ ਪੈਸੇ ਹੁਸ਼ਿਆਰਪੁਰ ਵਿਖੇ ਭੇਜਣੇ ਸਨ। ਪੁਲਿਸ ਵੱਲੋਂ ਇਸ ਮਾਮਲੇ ਨੂੰ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।