ਜ਼ੀਰਕਪੁਰ ਪੁਲਿਸ ਨੇ ਪਿੰਡ ਛੱਤ ਦੇ ਵਸਨੀਕ ਰਾਹੁਲ ਕੁਮਾਰ ਦੀ ਸ਼ਿਕਾਇਤ ਤੇ ਅੱਧੀ ਦਰਜਣ ਨੌਜਵਾਨ ਖਿਲਾਫ ਉਸ ਨਾਲ ਮਾਰਕੁੱਟ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਹੁਲ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਛੱਤ ਨੇ ਦੱਸਿਆ ਹੈ ਕਿ 15 ਜੂਨ ਨੂੰ ਉਸ ਦੇ ਜਾਣਕਾਰ ਗੁਰਵਿੰਦਰ ਸਿੰਘ ਉਰਫ ਜੌਡਰੀ ਵਾਸੀ ਪਿੰਡ ਵਾਸੀ ਪਿੰਡ ਭੁੱਡਾ ਨੇ ਉਸ ਨੂੰ ਪਾਰਟੀ ਕਰਨ ਬਹਾਨੇ ਘਰ ਤੋਂ ਬਾਹਰ ਬੁਲਾਇਆ। ਉਸ ਨੇ ਦੱਸਿਆ ਕਿ ਜਦ ਉਹ ਪਿੰਡ ਦੀ ਡਿਸਪੈਂਸਰੀ ਕੋਲ ਪੱੁਜਿਆ ਤਾਂ ਗੁਰਵਿੰਦਰ ਉਰਫ ਜੌਡਰੀ, ਦੀਪਕ, ਅੰਕੁਰ, ਦੀਪੀ ਅਤੇ ਗੁਰਜੰਟ ਨੇ ਉਸ ਨੂੰ ਮਾਰਕੁੱਟ ਕਰਨੀ ਆਰੰਭ ਕਰ ਦਿੱਤੀ । ਇਸ ਤੋਂ ਬਾਅਦ ਇਹ ਸਾਰੇ ਉਸ ਨੂੰ ਆਪਣੀ ਕਾਰ ਵਿਚ ਸੁੱਟ ਕੇ ਲੈ ਗਏ ਜਿੱਥੇ ਕਾਰ ਵਿਚ ਵੀ ਉਸ ਨਾਲ ਮਾਰਕੁੱਟ ਕੀਤੀ ਗਈ। ਇਸ ਤੋਂ ਬਾਅਦ ਉਹ ਉਸ ਨੂੰ ਪਿੰਡ ਸਤਾਬਗੜ ਨੇੜੇ ਸੁੱਟ ਕੇ ਭੱਜ ਗਏ। ਪੁਲਿਸ ਨੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਅਗਲੀ ਕਹਾਣੀ