ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਚ ਭਗਵਾਨ ਬੁੱਧ ਦੀ 200 ਫ਼ੁੱਟ ਉੱਚੀ ਮੂਰਤੀ ਲਗਾਉਣ ਦਾ ਕੰਮ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ। ਮਤ੍ਰੇਯ ਪ੍ਰੋਜੈਕਟ ਟਰੱਸਟ ਦੀ ਐਗਜ਼ੀਕਿਉਟਿਵ ਡਾਇਰੈਕਟਰ ਵਜੀਨਿਰਆ ਰੋਚੇ ਨੇ ਬੁੱਧਵਾਰ ਨੂੰ ਇਥੇ ਦਸਿਆ ਕਿ ਮਹਾਤਮਾ ਬੁੱਧ ਦੀ 200 ਫੁੱਟ ਉੱਚੀ ਮੂਰਤੀ ਦਾ ਨਿਰਮਾਣ ਅਗਲੇ ਮਹੀਨੇ ਤੋਂ ਸ਼ੁਰੂ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਮੂਰਤੀ ਦੀ ਉਸਾਰੀ ਚ ਦੇਸ਼ ਵਿਦੇਸ਼ਾਂ ਤੋਂ ਆਏ ਇੰਜੀਨਿਅਰਾਂ ਦੀ ਟੀਮ ਕੰਮ ਕਰੇਗੀ ਜਦਕਿ ਮੂਰਤੀ ਦੀ ਬਣਾਈ ਗੁਆਂਢੀ ਮੁਲਕ ਚੀਨ ਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੂਰਤੀ ਸਿਲਕਾਨ ਤਾਂਬਾ ਧਾਤੂ ਦੀ ਹੋਵੇਗੀ। ਇਹ ਅਜਿਹੀ ਧਾਤੂ ਹੈ ਜਿਹੜੀ 250 ਸਾਲਾਂ ਤਕ ਖਰਾਬ ਨਹੀਂ ਹੋਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਕੁਸ਼ੀਨਗਰ ਚ ਮਿਲੀ ਮੈਤ੍ਰੇਯ ਟਰੱਸਟ ਦੀ ਜ਼ਮੀਨ ਦੇ ਦੱਖਣੀ ਕੰਢੇ ਤੇ ਮੂਰਤੀ ਨੂੰ ਲਗਾਇਆ ਜਾਵੇਗਾ ਜਦਕਿ ਉਕਤ ਥਾਂ ਸਬੰਧੀ ਤਕਨੀਕੀ ਟੀਮ ਨੇ ਜਾਂਚ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਦੀ ਉਸਾਰੀ ਲਈ ਕੰਮ ਸ਼ੁਰੂ ਹੋਣ ਦੇ ਮੌਕੇ ਗੁਰੂ ਲਾਮਾ ਜੋਪਾ ਰਿਨਪੋਛੇ ਅਤੇ ਹੋਰਨਾਂ ਲਾਮਾਵਾਂ ਦੇ ਨਾਲ ਮੌਜੂਦ ਰਹਿਣਗੇ।
ਉਨ੍ਹਾਂ ਦੂਜੇ ਪ੍ਰੋਜੈਕਟ ਦੀ ਚਰਚਾ ਕਰਦਿਆਂ ਦਸਿਆ ਕਿ ਸਿਖਿਆ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ। ਇੱਥੇ ਇਕ ਟ੍ਰੇਨਿੰਗ ਸੈਂਟਰ ਖੋਲ੍ਹਿਆ ਜਾਵੇਗਾ ਜਿਹੜਾ ਹੋਰਨਾਂ ਸੰਸਥਾਵਾਂ ਤੋਂ ਕਾਫੀ ਬੇਹਤਰ ਹੋਵੇਗਾ। ਇਸ ਤੋਂ ਇਲਾਵਾ ਮੈਡੀਟੇਸ਼ਨ ਸੈਂਟਰ ਦਾ ਕੰਮ ਪੂਰਾ ਹੋ ਚੁੱਕਾ ਹੈ। ਬਹੁਤ ਜਲਦ ਵਿਦੇਸ਼ੀ ਮਾਹਰ ਹੁਨਰਮੰਦ ਇੰਸਟ੍ਰਕਟਰ ਦੁਆਰਾ ਇਸ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
.