ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਗੀਚੀ 'ਚ ਸਬਜ਼ੀਆਂ ਅਤੇ ਫਲਾਂ ਦਾ ਉਤਪਾਦਨ ਕਰ ਰਿਹੈ 85 ਸਾਲਾ ਕਿਸਾਨ ਉਜਾਗਰ ਸਿੰਘ

1 / 2ਡਿਪਟੀ ਡਾਇਰੈਕਟਰ ਬਾਗ਼ਬਾਨੀ, ਦਿਨੇਸ਼ ਕੁਮਾਰ ਨਾਲ ਆਪਣੀ ਘਰੇਲੂ ਬਗੀਚੀ ਵਿੱਚ ਕਿਸਾਨ ਉਜਾਗਰ ਸਿੰਘ।  

2 / 2ਡਿਪਟੀ ਡਾਇਰੈਕਟਰ ਬਾਗ਼ਬਾਨੀ, ਦਿਨੇਸ਼ ਕੁਮਾਰ ਨਾਲ ਆਪਣੀ ਘਰੇਲੂ ਬਗੀਚੀ ਵਿੱਚ ਕਿਸਾਨ ਉਜਾਗਰ ਸਿੰਘ।  

PreviousNext

25 ਸਾਲਾਂ ਤੋਂ ਨਹੀਂ ਖ਼ਰੀਦੀ ਬਾਜ਼ਾਰ 'ਚੋਂ ਸਬਜ਼ੀ

 
ਅਜੋਕੇ ਸਮੇਂ ਵਿੱਚ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ, ਜਿਸ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਹੋਰ ਲੋੜੀਂਦੇ ਖੁਰਾਕੀ ਤੱਤ ਹੋਣ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ। ਸੰਤੁਲਿਤ ਖੁਰਾਕ ਲਈ ਹਰ ਵਿਅਕਤੀ ਨੂੰ ਰੋਜ਼ਾਨਾ 300 ਗ੍ਰਾਮ ਸਬਜ਼ੀਆਂ ਅਤੇ 100 ਗ੍ਰਾਮ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਪਰ ਸਰਵੇਖਣਾਂ ਤੋਂ ਪਤਾ ਲਗਦਾ ਹੈ ਕਿ ਅਸੀਂ ਰੋਜ਼ਾਨਾ 180 ਗ੍ਰਾਮ ਸਬਜ਼ੀਆਂ ਅਤੇ ਨਾਮਾਤਰ ਫਲਾਂ ਦਾ ਸੇਵਨ ਕਰਦੇ ਹਾਂ। 

 

'ਮਿਸ਼ਨ ਤੰਦਰੁਸਤ ਪੰਜਾਬ' ਦੇ ਸ਼ੁਰੂ ਹੋਣ ਨਾਲ ਆਮ ਨਾਗਰਿਕ ਜਿੱਥੇ ਸੁਰੱਖਿਅਤ ਸਬਜ਼ੀਆਂ ਅਤੇ ਫਲਾਂ ਦੀ ਖਪਤ ਵੱਲ ਜਾਗਰੂਕ ਹੋਏ ਹਨ, ਉਥੇ ਘਰੇਲੂ ਸਬਜ਼ੀ ਉਤਪਾਦਨ ਸਮੇਂ ਦੀ ਲੋੜ ਬਣ ਗਿਆ ਹੈ, ਜਿਸ ਨੂੰ ਪਛਾਣ ਕੇ ਪਿੰਡ ਕੰਸਾਲਾ ਬਲਾਕ ਮਾਜਰੀ ਦੇ 85 ਸਾਲਾ ਦੇ ਬਜ਼ੁਰਗ ਕਿਸਾਨ ਸ. ਉਜਾਗਰ ਸਿੰਘ ਆਪਣੀ ਹਵੇਲੀ ਵਿੱਚ ਘਰੇਲੂ ਪੱਧਰ 'ਤੇ ਪਰਿਵਾਰ ਦੀ ਲੋੜ ਲਈ ਸਬਜ਼ੀਆਂ ਅਤੇ ਫਲਾਂ ਦਾ ਉਤਪਾਦਨ ਕਰ ਰਿਹਾ ਹੈ।
 
ਕਿਸਾਨ ਉਜਾਗਰ ਸਿੰਘ ਨੇ ਆਪਣੀ ਹਵੇਲੀ ਵਿੱਚ ਕੰਧਾਂ ਦੇ ਨਾਲ-ਨਾਲ ਫਰਸ਼ ਪੁੱਟ ਕੇ ਬਗੀਚੀ ਤਿਆਰ ਕੀਤੀ ਹੋਈ ਹੈ ਜਿਸ ਵਿੱਚ ਘਰੇਲੂ ਪੱਧਰ 'ਤੇ ਪਰਿਵਾਰ ਦੀ ਲੋੜ ਲਈ ਸਬਜ਼ੀਆਂ ਅਤੇ ਫਲਾਂ ਦਾ ਉਤਪਾਦਨ ਕਰ ਰਿਹਾ ਹੈ। 

 

ਕਿਸਾਨ ਦਾ ਕਹਿਣਾ ਹੈ ਕਿ ਘਰ ਪਹਿਲਾਂ ਤੋਂ ਵੱਡੇ ਹੋ ਗਏ ਹਨ ਪਰ ਸਾਰਿਆਂ ਨੇ ਆਪਣੇ ਘਰਾਂ ਵਿੱਚ ਫਰਸ਼ ਬਣਾ ਲਏ ਹਨ ਅਤੇ ਹਰ ਪਰਿਵਾਰ ਸਬਜ਼ੀ ਬੀਜਣ ਲਈ ਜਗ੍ਹਾ ਉਪਲਬੱਧ ਹੋਣ ਦੇ ਬਾਵਜੂਦ ਬਾਜ਼ਾਰ ਤੋਂ ਖ਼ਰੀਦ ਕੇ ਸਬਜ਼ੀ ਖਾਣ ਵਿੱਚ ਰੁਚੀ ਰੱਖਦਾ ਹੈ। 

 

ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਵਿੱਚ 9 ਏਕੜ ਜ਼ਮੀਨ ਹੈ ਪਰ ਆਪਣੀ ਲੋੜ ਲਈ ਉਹ ਆਪਣੇ ਘਰ ਵਿੱਚ ਬਹੁਤ ਹੀ ਸ਼ੌਕ ਨਾਲ ਖੁਦ ਪਨੀਰੀ ਬੀਜ ਕੇ ਤਕਰੀਬਨ ਹਰ ਸਬਜ਼ੀ ਆਪਣੀ ਪਸੰਦ ਅਨੁਸਾਰ ਉਗਾਉਂਦਾ ਹੈ ਅਤੇ ਪਿਛਲੇ 25 ਸਾਲਾਂ ਤੋਂ ਉਨ੍ਹਾਂ ਕਦੇ ਬਾਜ਼ਾਰ ਤੋਂ ਸਬਜ਼ੀ ਨਹੀਂ ਖ਼ਰੀਦੀ।


 
ਇਸ ਮੌਕੇ ਡਿਪਟੀ ਡਾਇਰੈਕਟਰ ਬਾਗ਼ਬਾਨੀ, ਦਿਨੇਸ਼ ਕੁਮਾਰ ਨੇ ਦੱਸਿਆ ਕਿ ਆਮ ਭਾਰਤੀ ਰੋਜ਼ਾਨਾ 450 ਗ੍ਰਾਮ ਅਨਾਜ ਦੀ ਖਪਤ ਕਰਦਾ ਹੈ, ਜੋ ਦੁਨੀਆਂ ਵਿੱਚ ਸੱਭ ਤੋਂ ਵੱਧ ਹੈ। ਸਾਨੂੰ ਅਨਾਜ ਦੀ ਖਪਤ ਘਟਾ ਕੇ ਤੰਦਰੁਸਤ ਸਿਹਤ ਲਈ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਵਧਾਉਣ ਦੀ ਲੋੜ ਹੈ। ਪੰਜਾਬ ਵਿੱਚ ਸਬਜ਼ੀਆਂ ਅਤੇ ਫਲਾਂ ਦੀ ਕੋਈ ਘਾਟ ਨਹੀਂ ਹੈ ਪਰ ਸਾਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ। 

 

ਬਾਗ਼ਬਾਨੀ ਵਿਕਾਸ ਅਫ਼ਸਰ ਤਰਲੋਚਨ ਸਿੰਘ ਨੇ ਦੱਸਿਆ ਕਿ ਬਾਗ਼ਬਾਨੀ ਵਿਭਾਗ ਵੱਲੋਂ ਘਰੇਲੂ ਬੀਜ ਕਿੱਟਾਂ ਹਰ ਸਾਲ ਸਤੰਬਰ ਅਤੇ ਫਰਵਰੀ ਮਹੀਨੇ ਬਿਜਾਈ ਲਈ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਸ. ਉਜਾਗਰ ਸਿੰਘ ਦੀ ਤਰਜ਼ 'ਤੇ ਘਰੇਲੂ ਸਬਜ਼ੀ ਉਤਪਾਦਨ ਵੱਲ ਧਿਆਨ ਦਿੱਤਾ ਜਾਵੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:85 years old Farmer Ujagar Singh is producing vegetable and fruit in the garden