ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁੱਧ ਨੂੰ ਫਟਣ ਤੋਂ ਬਚਾਉਣ ਲਈ 29 ਸਾਲਾ ਨੌਜਵਾਨ ਨੇ ਬਣਾ ਦਿੱਤਾ ਨਵਾਂ ਉਪਕਰਣ

ਬਿਹਾਰ ਦੇ ਪੱਛਮੀ ਚੰਪਾਰਨ ਦੇ ਹਰਸਾਰੀ ਪਿੰਡ ਦੇ ਵਸਨੀਕ 29 ਸਾਲਾ ਰਵੀ ਪ੍ਰਕਾਸ਼ ਨੇ 'ਨੈਨੋ ਤਰਲ ਪਦਾਰਥ ਅਧਾਰਤ ਤਬਦੀਲੀ ਵਾਲਾ ਉਪਕਰਣ' (ਨੈਨੋ ਫਲੂਡ ਥੇਸ ਚੇਂਜ ਡਿਵਾਇਸ) ਬਣਾ ਹੈ।

 

ਰਵੀ ਨੇ ਹਿੰਦੁਸਤਾਨ ਟਾਈਮਜ਼ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਹ ਤਿੰਨ ਸਾਲ ਪਹਿਲਾਂ ਸਮਸਤੀਪੁਰ ਦੀ ਮਿਥਲਾ ਡੇਅਰੀ ਵਿੱਚ ਕੰਮ ਕਰਦਾ ਸੀ। ਕੰਮ ਕਰਦਿਆਂ ਦੁੱਧ ਦਾ ਨੁਕਸਾਨ ਹੋਣ ਕਾਰਨ ਕਿਸਾਨਾਂ ਨੂੰ ਬਹੁਤ ਨੁਕਸਾਨ ਹੁੰਦਾ ਸੀ।

 

ਰਵੀ ਮੁਤਾਬਕ ਉਸ ਦੇ ਪਿਤਾ ਅਰਵਿੰਦ ਕੁਮਾਰ ਦਿਵੇਦੀ ਇੱਕ ਅਧਿਆਪਕ ਹਨ ਤੇ ਮਾਤਾ ਅਰੁੰਧਤੀ ਦੇਵੀ ਘਰ ਸਾਂਭਦੀ ਹਨ। ਬਚਪਨ ਤੋਂ ਹੀ ਰਵੀ ਆਪਣੇ ਪਿਤਾ ਅਰਵਿੰਦ ਕੁਮਾਰ ਦਿਵੇਦੀ ਨੂੰ ਖੇਤੀਬਾੜੀ ਚ ਆਉਣ ਵਾਲੀਆਂ ਮੁਸ਼ਕਲਾਂ ਵੇਖਦੇ ਸਨ।

 

ਜਿਸ ਤੋਂ ਬਾਅਦ ਰਵੀ ਨੇ ਫੈਸਲਾ ਕੀਤਾ ਕਿ ਉਹ ਇੱਕ ਅਜਿਹਾ ਯੰਤਰ ਬਣਾਏਗਾ ਜਿਸ ਨਾਲ ਕਿਸਾਨਾਂ ਦਾ ਕੰਮ ਆਸਾਨ ਹੋ ਸਕੇ ਤੇ ਦੁੱਧ ਨੂੰ ਫਟਣ ਤੋਂ ਬਚਾਇਆ ਜਾ ਸਕੇ। ਇਹ ਉਹ ਸੋਚ ਸੀ ਜਿਸਨੇ ਉਸਨੂੰ ਆਪਣੀ ਨੌਕਰੀ ਛੱਡ ਕੇ ਹੋਰ ਪੜ੍ਹਾਈ ਕਰਨ ਲਈ ਪ੍ਰੇਰਿਆ।

 

ਰਵੀ ਨੇ ਇਸ ਤੋਂ ਬਾਅਦ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ, ਬੰਗਲੌਰ ਤੋਂ ਐਮ.ਟੈਕ ਕੀਤੀ ਅਤੇ ਤਿੰਨ ਸਾਲਾਂ ਲਈ ਨੈਨੋ ਤਕਨਾਲੋਜੀ ਦੀ ਖੋਜ ਕੀਤੀ। ਫਿਰ ਇਹ ਇਕ ਉਪਕਰਣ ਬਣ ਕੇ ਤਿਆਰ ਕਰ ਦਿੱਤਾ।

 

ਰਵੀ ਦੁਆਰਾ ਵਿਕਸਤ ਕੀਤੇ ਉਪਕਰਣ ਦੇ ਜ਼ਰੀਏ ਕੱਚੇ ਦੁੱਧ ਦਾ ਤਾਪਮਾਨ ਅੱਧੇ ਘੰਟੇ ਚ 37 ਡਿਗਰੀ ਸੈਲਸੀਅਸ ਤੋਂ 7 ਡਿਗਰੀ ਸੈਲਸੀਅਸ ਤੱਕ ਕੀਤਾ ਜਾ ਸਕਦਾ ਹੈ।

 

ਬ੍ਰਿਕਸ ਕਾਨਫਰੰਸ ਵਿੱਚ ਪੰਜ ਦੇਸ਼ਾਂ ਦੇ ਵਿਗਿਆਨੀਆਂ ਦਾ ਪ੍ਰਾਜੈਕਟ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਰਵੀ ਦੇ ਉਪਕਰਣ ਨੂੰ ਪਹਿਲਾ ਇਨਾਮ ਮਿਲਿਆ। ਰੂਸ ਨੂੰ ਦੂਜਾ ਅਤੇ ਬ੍ਰਾਜ਼ੀਲ ਨੂੰ ਤੀਜਾ ਇਨਾਮ ਮਿਲਿਆ।

 

ਰਵੀ ਪ੍ਰਕਾਸ਼ 21 ਮੈਂਬਰੀ ਵਫਦ ਦਾ ਹਿੱਸਾ ਸੀ ਜਿਸ ਨੂੰ ਬ੍ਰਿਕਸ-ਵਾਈਐਸਐਫ 2019 ਲਈ ਕੇਂਦਰੀ ਵਿਗਿਆਨ ਅਤੇ ਟੈਕਨਾਲੋਜੀ ਮੰਤਰਾਲੇ ਦੁਆਰਾ ਨਿਯੁਕਤ ਕੀਤਾ ਗਿਆ ਸੀ। ਸਾਲ 2018 ਵਿੱਚ ਉਸਨੂੰ ਰਾਸ਼ਟਰਪਤੀ ਦੁਆਰਾ ਗਾਂਧੀਵਾਦੀ ਯੂਥ ਟੈਕਨੋਲੋਜੀਕਲ ਇਨੋਵੇਸ਼ਨ ਅਵਾਰਡ ਨਾਲ ਵੀ ਨਵਾਜਿਆ ਜਾ ਚੁੱਕਾ ਹੈ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A 29-year-old boy has designed a affordable indigenous milk chilling unit device to save milk