ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਗਾਤਾਰ 124 ਘੰਟੇ ਪੜ੍ਹਾਈ ਕਰਕੇ ਤੋੜਿਆ ਆਪਣਾ ਹੀ ਵਿਸ਼ਵ ਰਿਕਾਰਡ

ਦੁਨੀਆ ਚ ਸਭ ਤੋਂ ਜ਼ਿਆਦਾ ਦੇਰ ਤਕ ਪੜ੍ਹਾਈ ਦਾ ਵਿਸ਼ਵ ਰਿਕਾਰਡ ਉੱਤਰ ਪ੍ਰਦੇਸ਼ ਚ ਸਥਿਤ ਲਖੀਮਪੁਰ ਦੇ ਯਤੀਸ਼ ਚੰਦਰ ਸ਼ੁੱਕਲਾ ਨੇ ਵੀਰਵਾਰ ਨੂੰ ਬਣਾ ਲਿਆ। ਯਤੀਸ਼ ਨੇ ਲਗਾਤਾਰ 124 ਘੰਟੇ 10 ਮਿੰਟ ਤਕ ਕਿਤਾਬਾਂ ਪੜੀਆਂ। ਖਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ 123 ਘੰਟੇ ਲਗਾਤਾਰ ਪੜਨ ਦਾ ਵਿਸ਼ਵ ਰਿਕਾਰਡ ਵੀ ਯਤੀਸ਼ ਸ਼ੁੱਕਲਾ ਦੇ ਨਾਂ ਹੀ ਸੀ।

 

ਯਤੀਸ਼ ਚੰਦਰ ਸ਼ੁੱਕਲਾ ਨੂੰ ਨਵੇਂ ਰਿਕਾਰਡ ਬਣਾਉਣ ਦਾ ਸਰਟੀਫ਼ਿਕੇਟ ਗੋਲਡਨ ਬੁੱਕ ਆਫ਼ ਵਿਸ਼ਵ ਰਿਕਾਰਡ ਦੇ ਏਸ਼ੀਆ ਹੈਡ ਮਨੀਸ਼ ਵਿਸ਼ਨੋਈ ਅਤੇ ਖੀਰੀ ਜ਼ਿਲ੍ਹੇ ਦੇ ਡੀਐਮ ਸੈਲੇਂਦਰ ਸਿੰਘ ਨੇ ਭੇਟ ਕੀਤਾ। ਵੀਰਵਾਰ ਨੂੰ ਦੁਪਹਿਰ 12:30 ਵਜੇ ਯਤੀਸ਼ ਨੇ 124 ਘੰਟੇ 10 ਮਿੰਟ ਲਗਾਤਾਰ ਪੜ੍ਹ ਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ।

 

ਯਤੀਸ਼ ਨੇ ਸ਼ਨਿੰਚਰਵਾਰ ਨੂੰ ਇਸ ਰਿਕਾਰਡ ਲਈ ਕਵਾਇਦ ਸ਼ੁਰੂ ਕੀਤੀ ਸੀ। ਉਨ੍ਹਾਂ ਨੂੰ ਆਪਣਾ ਹੀ 123 ਘੰਟਿਆਂ ਦਾ ਰਿਕਾਰਡ ਤੋੜਣਾ ਸੀ ਤੇ ਇਸ ਲਈ ਉਨ੍ਹਾਂ ਨੂੰ ਬਿਨਾਂ ਰੁਕੇ ਕਿਤਾਬਾਂ ਪੜ੍ਹਨੀਆਂ ਸਨ। ਇਸ ਦੌਰਾਨ ਯਤੀਸ਼ ਨੇ ਰਾਮਚਰਿੱਤਰਮਾਨਸ ਤੋਂ ਲੈ ਕੇ ਸੂਰਿਆਕਾਂਤ ਤ੍ਰਿਪਾਠੀ ਨਿਰਾਲਾ, ਗੋਪਾਲਦਾਸ ਨੀਰਜ ਅਤੇ ਕੁਮਾਰ ਵਿਸ਼ਵਾਸ ਵਰਗੇ ਕਵਿਆਂ ਦੀਆਂ ਰਚਨਾਵਾਂ ਪੜ੍ਹੀਆਂ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A person from uttar pradesh who studied for 124 consecutive hours broke his own world record